ਫਗਵਾੜਾ ਵਿਚ ਕਰੋੜਾ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਏ ਕੰਮਾਂ ਨਾਲ ਹਲਕੇ ਦਾ ਹੋਵੇਗਾ ਕਾਇਆ ਕਲਪ-ਬਲਵਿੰਦਰ ਸਿੰਘ ਧਾਲੀਵਾਲ - ਫਗਵਾੜਾ ਦੇ ਵਾਰਡ ਨੰਬਰ 41,47 (ਪੁਰਾਣੇ) ਵਿਚ 27.5 ਲੱਖ ਰੁਪਏ ਨਾਲ ਸੜਕਾਂ ਦੇ ਕੰਮ ਦਾ ਕੀਤਾ ਧਾਲੀਵਾਲ ਨੇ ਕੀਤਾ ਉਦਘਾਟਨ


ਫਗਵਾੜਾ 17 ਦਸੰਬਰ (ਧਰੁਵ ਕਲੂਚਾ) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਅੱਜ ਕਿਹਾ ਕਿ ਸ਼ਹਿਰ ਵਿਚ ਚਾਰੇ ਪਾਸੇ ਤੇਜ਼ੀ ਨਾਲ ਵਿਕਾਸ ਕੰਮ ਕੀਤੇ ਜਾ ਰਹੇ ਹਨ ਅਤੇ ਕਰੀਬ ਕਰੀਬ ਸਾਰੇ ਕੰਮ ਪੂਰੇ ਹੋਣ ਵਾਲੇ ਹਨ। ਜਿਹੜੇ ਕੰਮ ਸ਼ੁਰੂ ਕੀਤੇ ਜਾ ਰਹੇ ਹਨ,ਉਨ੍ਹਾਂ ਨੂੰ ਛੇਤੀ ਪੂਰੇ ਕਰਨ ਦੇ ਆਦੇਸ਼ ਵਿਭਾਗ ਅਤੇ ਠੇਕੇਦਾਰ ਨੂੰ ਦਿੱਤੇ ਗਏ ਹਨ। ਉਹ ਅੱਜ ਵਾਰਡ ਨੰਬਰ 41 (ਪੁਰਾਣੇ) ਵਿਚ ਗੋਬਿੰਦਪੁਰਾ ਤੋਂ ਖੇੜਾ ਤਕ ਜਾਂਦੀ ਮੇਨ ਸੜਕ ਜਿਸ ਤੇ 22.5 ਲੱਖ ਰੁਪਏ ਖ਼ਰਚੇ ਜਾਣਗੇ ਅਤੇ ਵਾਰਡ ਨੰਬਰ 47 (ਪੁਰਾਣੇ) ਚੱਢਾ ਸ਼ਮਸ਼ਾਨਘਾਟ  ਵਾਲੀ ਸੜਕ ਜਿਸ ਤੇ 5 ਲੱਖ ਖ਼ਰਚ ਕੀਤੇ ਜਾਣਗੇ ਦਾ ਉਦਘਾਟਨ ਕਰ ਰਹੇ ਸਨ। ਧਾਲੀਵਾਲ ਨੇ ਕਿਹਾ ਕਿ ਫਗਵਾੜਾ ਵਿਚ ਕਰੋੜਾ ਰੁਪਏ ਦੇ ਵਿਕਾਸ ਕੰਮ ਸ਼ੁਰੂ ਹਨ ਅਤੇ ਇਨ੍ਹਾਂ ਦੇ ਪੂਰੇ ਹੁੰਦੇ ਹੀ ਹਲਕੇ ਦਾ ਕਾਇਆ ਕਲਪ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰੇਂਦਰ ਸਿੰਘ ਜੀ ਦੇ ਵਿਸ਼ੇਸ਼ ਅਸ਼ੀਰਵਾਦ ਸਦਕਾ ਫਗਵਾੜਾ ਨੂੰ ਆਦਰਸ਼ ਹਲਕਾ ਬਣਾਉਣ ਦਾ ਸੁਫ਼ਨਾ ਹਰ ਹਾਲ ਵਿਚ ਪੂਰਾ ਕੀਤਾ ਜਾਵੇਗਾ। ਲੋਕਾਂ ਨੂੰ ਵਾਅਦੇ ਕੀਤੇ ਹਨ ਅਤੇ ਵਿਕਾਸ ਮੇਰੀ ਜ਼ਿੰਮੇਵਾਰੀ ਅਤੇ ਲੋਕਾਂ ਦਾ ਹੱਕ ਹੈ। ਸ਼ਹਿਰ ਦਾ ਹਰੇਕ ਨਾਗਰਿਕ ਆਪਣੀ ਗੱਲ ਪੂਰੇ ਹੱਕ ਨਾਲ ਉਨ੍ਹਾਂ ਅੱਗੇ ਉਨ੍ਹਾਂ ਦੇ ਘਰ ਆਕੇ ਰੱਖ ਸਕਦਾ ਹੈ,ਉਸ ਦਾ ਤੁਰੰਤ ਹੱਲ ਕੀਤਾ ਜਾਵੇਗਾ। ਇਸ ਮੌਕੇ ਪੀਪੀਸੀਸੀ ਦੇ ਸਾਬਕਾ ਸਕੱਤਰ ਮਨੀਸ਼ ਭਾਰਦਵਾਜ,ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਰਾਮਾ ਚੱਢਾ, ਡੇਰਾ ਬਾਬਾ ਗੋਬਿੰਦ ਦਾਸ ਦੇ ਮੁਖੀ ਬਾਬਾ ਰਾਮ ਪਾਲ ਜੀ, ਸਾਬਕਾ ਕੌਂਸਲਰ ਸੱਤਿਆ ਦੇਵੀ,ਰਵੀ ਸੰਧੂ,ਗੁਰਦੀਪ ਦੀਪਾ, ਜਿੱਲ੍ਹਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਸੋਢੀ ਪਟਵਾਰੀ, ਵਿਜੈ ਬਸੰਤ ਨਗਰ,ਮਨਜਿੰਦਰ ਕੌਰ ਭਗਤਪੁਰਾ, ਬਲਵੰਤ ਕੋਟਰਾਨੀ,ਅਸ਼ਵਨੀ ਸ਼ਰਮਾ, ਵਰੁਨ ਜੈਨ, ਸੈਫੀ ਚੱਢਾ, ਜਵਾਏ ਉੱਪਲ,ਗੁਰਦਿਆਲ ਸੈਣੀ, ਸ਼ਾਮ ਲਾਲ ਚੱਢਾ,ਰਾਕੇਸ਼ ਦੁੱਗਲ, ਜੈ ਦੇਵ ਦੁੱਗਲ,ਗੁਰਪ੍ਰੀਤ ਘੱਗ ਲੰਬੜਦਾਰ,ਸੌਰਭ ਜੋਸ਼ੀ ਆਦਿ ਸਮੇਤ ਖੇਤਰ ਵਾਸੀ ਮੌਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ