ਫਗਵਾੜਾ ਦੇ ਥਾਣਾ ਸਿਟੀ ਚ ਚੋਰੀ ਸੁਦਾ ਮੋਟਰ ਸਾਈਕਲ ਅਤੇ ਨਸ਼ੀਲੇ ਟੀਕੇ ਵੇਚਣ ਵਾਲੇ ਸਮੇਤ 02 ਰਿਫ਼ਤਾਰ


ਫਗਵਾੜਾ : (ਧਰੁਵ ਕਲੁਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋਂ ਨਸ਼ਿਆਂ ਖਿਲਾਫ ਅਤੇ ਮਾੜੇ ਅਨਸਰਾਂ, ਲੁਟਾਂ ਖੋਹਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਵਿਢੀ ਗਈ ਸਪੈਸ਼ਲ ਮੁਹਿੰਮ ਚਲਾਈ ਗਈ।ਇਸ ਦੇ ਅਧੀਨ ਥਾਣਾ ਸਿਟੀ ਫਗਵਾੜਾ ਦੀ ਤਫਤੀਸ਼ ਦੋਰਾਨ ਐਸ.ਆਈ ਕ੍ਰਾਤੀ ਰਾਣੀ ਵਲੋਂ 01 ਮੁਕਦਮਾ ਦਰਜ ਰਜਿਸਟਰ ਕੀਤਾ ਗਿਆ। ਤੇ ਦੋਸ਼ੀਆਂ ਪਾਸੋ ਪੁੱਛਗਿੱਛ ਦੌਰਾਨ ਓਹਨਾ ਪਾਸੋ ਇਕ ਚੋਰੀ ਦਾ ਮੋਟਰਸਾਇਕਲ ਬ੍ਰਾਮਦ ਹੋਇਆ |ਜਿਵੇ ਕਿ ਪਿਛਲੇ ਦਿਨੀਂ ਵੱਖ-ਵੱਖ ਚੋਰੀ ਅਤੇ ਲੁੱਟ-ਖੋਹ ਦੀਆ ਘਟਨਾਵਾਂ ਨੂੰ ਹੱਲ ਕਰਨ ਲਈ ਸਪੈਸ਼ਲ ਟੀਮਾ ਦਾ ਗਠਨ ਕੀਤਾ ਗਿਆ ਹੈ | ਮੁਕਦਮਾ ਨੰਬਰ 36 ਦੇ ਅਧੀਨ ਦੋ ਦੋਸ਼ੀਆਂ ਕੋਲੋਂ ਇਕ ਚੋਰੀ ਕੀਤਾ ਮੋਟਰਸਾਇਕਲ ਕਾਬੂ ਕੀਤਾ ਗਿਆ।ਦੋਸ਼ੀਆ ਦੀ ਪਹਿਚਾਣ ਜਗਦੇਵ ਸਿੰਘ ਉਰਫ ਲੱਕੀ ਉਰਫ ਬਾਦਸ਼ਾਹ ਪੁੱਤਰ ਨਰਿੰਦਰ ਸਿੰਘ ਉਰਫ ਢਿੱਡਾ ਵਾਸੀ ਸਿਪਾਹੀਆ ਨੇੜੇ ਦੁੱਧ ਆਲੀ ਡਾਇਰੀ ਸੁਖਚੈਣ ਨਗਰ ਰੋਡ ਫਗਵਾੜਾ ਜਿਲ੍ਹਾ ਕਪੂਰਥਲਾ, ਪਵਨ ਕੁਮਾਰ ਪੁੱਤਰ ਗਿਰਦਾਰੀ ਲਾਲ ਵਾਸੀ ਮਕਾਨ ਨੰਬਰ 102 ਨੇੜੇ ਸਟਾਰ ਪਬਲਿਕ ਸਕੂਲ ਬਾਬਾ ਗਧੀਆ ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਨੂੰ ਮੁਕਦਮਾ ਵਿੱਚ ਗ੍ਰਿਫ਼ਤਾਰ ਕਰਕੇ ਚੋਰੀ ਕੀਤਾ ਮੋਟਰ ਸਾਈਕਲ ਜਿਸ ਉੱਤੇ ਜ਼ਆਲੀ ਨੰਬਰ ਪਲੇਟ ਪੀ.ਬੀ.10 ਐਫ 7581 ਮਾਰਕਾ ਹੀਰੋ ਹਾੰਡਾ ਸਪਲੈਡਰ ਰੰਗ ਕਾਲਾ ਨੀਲੀ ਧਾਰੀਦਾਰ ਭੁੱਲਾਰਾਈ ਰੋਡ ਮੰਡੀ ਚੋੰਕ ਫਗਵਾੜਾ ਤੋੰ ਬ੍ਰਾਮਦ ਕੀਤਾ ਗਿਆ। ਜਿਸ ਤੋੰ ਪੁੱਛਗਿੱਛ ਦੋਰਾਨ ਦੱਸਿਆ ਕਿ ਉਸਨੇ ਮੋਟਰ ਸਾਈਕਲ ਗਰਾਇਆਂ ਤੋੰ ਚੋਰੀ ਕੀਤਾ ਸੀ। ਜਿਸਦੀ ਅਸਲੀ ਨੰਬਰ ਪਲੇਟ ਪੀ.ਬੀ.37 ਜੀ 1626 ਨੂੰ ਬਦਲ ਕੇ ਜ਼ਆਲੀ ਨੰਬਰ ਉਕਤ ਲਗਾ ਦਿੱਤੀ ਗਈ ਸੀ। ਇਸ ਦੌਰਾਨ ਐਸ.ਐਚ.ਓ ਓਂਕਾਰ ਸਿੰਘ ਬਰਾੜ ਨੇ ਦਸਿਆ ਕਿ ਜੋ ਵਿਅਕਤੀ ਬਿਨਾ ਕਾਗਜਾਤ ਬਿਨਾ ਨੰਬਰ ਪਲੇਟਾਂ ਆਦਿ ਵਹੀਕਲ ਲੈਕੇ ਘੁੰਮਦੇ ਹਨ ਓਹਨਾ ਨੂੰ ਮੋਟਰ ਵਹੀਕਲ ਐਕਟ ਤਹਿਤ ਜਬਤ ਕੀਤਾ ਜਾ ਰਿਹਾ ਹੈ |

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन