ਫਗਵਾੜਾ ਦੇ ਥਾਣਾ ਸਿਟੀ ਵਿਚ 40,000 ਰੁਪਏ ਡਰੰਗ ਮਨੀ ਅਤੇ ਨਸ਼ੀਲੇ ਟੀਕਿਆ ਸਮੇਤ 05 ਗਿਰਫ਼ਤਾਰ,ਐਸ.ਐਚ.ਓ ਓਂਕਾਰ ਸਿੰਘ ਬਰਾੜ ਨੇ ਦਸਿਆ ਕਿ ਜੋ ਵਿਅਕਤੀ ਬਿਨਾ ਕਾਗਜਾਤ ਬਿਨਾ ਨੰਬਰ ਪਲੇਟਾਂ ਆਦਿ ਵਹੀਕਲ ਲੈਕੇ ਘੁੰਮਦੇ ਹਨ ਓਹਨਾ ਨੂੰ ਮੋਟਰ ਵਹੀਕਲ ਐਕਟ ਤਹਿਤ ਜਬਤ....

ਫਗਵਾੜਾ ਦੇ ਥਾਣਾ ਸਿਟੀ ਵਿਚ 40,000 ਰੁਪਏ ਡਰੰਗ ਮਨੀ ਅਤੇ ਨਸ਼ੀਲੇ ਟੀਕਿਆ ਸਮੇਤ 05 ਗਿਰਫ਼ਤਾਰ 


ਫਗਵਾੜਾ : (ਧਰੁਵ ਕਲੁਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋਂ ਨਸ਼ਿਆਂ ਖਿਲਾਫ ਅਤੇ ਮਾੜੇ ਅਨਸਰਾਂ, ਲੁਟਾਂ ਖੋਹਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਵਿਢੀ ਗਈ ਸਪੈਸ਼ਲ ਮੁਹਿੰਮ ਅਧੀਨ ਥਾਣਾ ਸਿਟੀ ਫਗਵਾੜਾ ਦੀਆ ਵੱਖ-ਵੱਖ ਪੁਲਿਸ ਪਾਰਟੀਆ ਵਲੋਂ 02 ਮੁਕਦਮੇ ਦਰਜ ਰਜਿਸਟਰ ਕੀਤੇ ਗਏ ਤੇ ਮੁੱਕਦਮੇ ਟਰੇਸ ਕਰਕੇ ਰਿਕਵਰੀਆ ਕੀਤੀਆ ਗਈਆ | ਦੋਸ਼ੀਆਂ ਪਾਸੋ ਪੁੱਛਗਿੱਛ ਦੌਰਾਨ ਓਹਨਾ ਪਾਸੋ ਜੋ ਨਸ਼ੀਲੇ ਟੀਕੇ ਬ੍ਰਾਮਦ ਹੋਏ ਹਨ | ਜਿਹਨਾਂ ਪਾਸੋ ਖਰੀਦ ਕੀਤੇ ਹਨ | ਓਹਨਾ ਵਿਅਕਤੀਆਂ ਦੇ ਖਿਲਾਫ ਵੀ ਐਨ.ਡੀ.ਪੀ.ਐਸ ਐਕਟ ਤਹਿਤ ਲੋੜੀਦੀ ਕਾਰਵਾਈ ਕੀਤੀ ਗਈ | ਪਿਛਲੇ ਦਿਨੀਂ ਵੱਖ-ਵੱਖ ਚੋਰੀ ਅਤੇ ਲੁੱਟ-ਖੋਹ ਦੀਆ ਘਟਨਾਵਾਂ ਨੂੰ ਹੱਲ ਕਰਨ ਲਈ ਸਪੈਸ਼ਲ ਟੀਮਾ ਦਾ ਗਠਨ ਕੀਤਾ ਗਿਆ ਹੈ | ਮੁਕਦਮਾ ਨੰਬਰ 31,32 ਦੇ ਅਧੀਨ ਦੋਸ਼ੀਆਂ ਕੋਲੋਂ ਕੁੱਲ 30 ਨਸ਼ੀਲੇ ਟੀਕੇ ਬਿਨਾ ਲੇਵਲ ਦੇ ਅਤੇ 40,000 ਰੁਪਏ ਡਰੰਗ ਮਨੀ ਬ੍ਰਾਮਦ ਕੀਤੀ ਗਈ | ਗਿਰਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਦਲਜੀਤ ਸਿੰਘ ਉਰਫ ਰਾਜਾ ਪੁੱਤਰ ਕੁਲਦੀਪ ਸਿੰਘ ਵਾਸੀ ਕੋਟਲੀ ਖਖਿਆ ਥਾਣਾ ਗੋਰਾਇਆ ਜਿਲਾ ਜਲੰਧਰ, ਜਤਿੰਦਰ ਕੁਮਾਰ ਉਰਫ ਹੈਪੀ ਪੁੱਤਰ ਰਾਜ ਕੁਮਾਰ ਵਾਸੀ ਕੁਕਰੋਵਾਲ ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ, ਹਰ ਮਦਨ ਗੋਪਾਲ ਪੁੱਤਰ  ਮੋਹਨ ਲਾਲ ਵਾਸੀ ਕੁਕਰੋਵਾਲ ਥਾਣਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ, ਅਸ਼ਕ ਅਲੀ ਉਰਫ ਸੋਨੂ ਹਲਵਾਈ ਪੁੱਤਰ ਸਰਦਾਰ ਅਲੀ ਵਾਸੀ ਨੰਗਲ ਕਲੋਨੀ ਫਗਵਾੜਾ, ਵਿਵੇਕ ਬਹਿਲ ਉਰਫ ਸ਼ੈਕੀ ਪੁੱਤਰ ਬਲਵਿੰਦਰ ਕੁਮਾਰ ਵਾਸੀ ਗਲੀ ਨੰਬਰ 1 ਸਤਨਾਮਪੁਰਾ ਫਗਵਾੜਾ ਜਿਲ੍ਹਾ ਕਪੂਰਥਲਾ ਹੋਈ ਹੈ | ਇਸ ਦੌਰਾਨ ਐਸ.ਐਚ.ਓ ਓਂਕਾਰ ਸਿੰਘ ਬਰਾੜ ਨੇ ਦਸਿਆ ਕਿ ਜੋ ਵਿਅਕਤੀ ਬਿਨਾ ਕਾਗਜਾਤ ਬਿਨਾ ਨੰਬਰ ਪਲੇਟਾਂ ਆਦਿ ਵਹੀਕਲ ਲੈਕੇ ਘੁੰਮਦੇ ਹਨ ਓਹਨਾ ਨੂੰ ਮੋਟਰ ਵਹੀਕਲ ਐਕਟ ਤਹਿਤ ਜਬਤ ਕੀਤਾ ਜਾ ਰਿਹਾ ਹੈ |

ADVERTISEMENT.....












Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन