ਫਗਵਾੜਾ ਸਿਵਲ ਹਸਪਤਾਲ ਵਿਖੇ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਕੁਸ਼ੱਟ ਰੋਗ ਸਮਾਗਮ ਦਾ ਆਯੋਜਨ

ਫਗਵਾੜਾ : (ਧਰੁਵ ਕਲੂਚਾ) ਫਗਵਾੜਾ ਸਿਵਲ ਹਸਪਤਾਲ ਵਿਖੇ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਕੁਸ਼ੱਟ ਰੋਗ ਸਮਾਗਮ ਦਾ ਆਯੋਜਨ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਕਮਲ ਕਿਸ਼ੋਰ ਦੀ ਯੋਗ ਅਗਵਾਈ ਅਤੇ ਐੱਸ ਟੀ ਆਈ ਇੰਚਾਰਜ ਮਲਕੀਤ ਚੰਦ ਦੀ ਸਚੁੱਜੀ ਦੇਖ ਰੇਖ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਨੂੰ ਸੰਬੋਧਿਤ ਕਰਦਿਆਂ ਡਾਕਟਰ ਕਮਲ ਕਿਸ਼ੋਰ ਨੇ ਦੱਸਿਆ ਕਿ ਕੁਸ਼ਟ ਰੋਗ ਇਕ ਲਾ ਇਲਾਜ ਬਿਮਾਰੀ ਨਹੀਂ ਹੈ । ਸਾਨੂੰ ਇਹੋ ਜਿਹੇ ਲੋਕਾਂ ਨਾਲ ਭੇਦ ਭਾਵ ਵਾਲਾ ਵਿਤਕਰਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਜੇਕਰ ਚਮੜੀ ਉਪਰ ਸੁੰਨ ਦਾ ਨਿਸ਼ਾਨ ਅਤੇ ਨਸਾ ਮੋਟੀਆ ਹੋ ਰਹੀਆ ਹਨ ਤਾਂ ਇਹ ਕੁਸ਼ਟ ਰੋਗ ਦੇ ਲੱਛਣ ਹੋ ਸਕਦੇ ਹਨ।ਅਜਿਹੀ ਹਾਲਤ ਵਿੱਚ ਨੇੜੇ ਦੇ ਸਿਵਲ ਹਸਪਤਾਲ ਵਿਚ ਮਾਹਰ ਡਾਕਟਰ ਕੋਲ ਜਾ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਜੋ ਕਿ ਬਿਲਕੁਲ ਮੁਫ਼ਤ ਹੈ। ਇਸ ਮੌਕੇ I C T C ਇੰਚਾਰਜ ਰੌਣਕੀ ਰਾਮ ਡਾਕਟਰ, ਰਾਜੀਵ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਜ ਕਰਵਾਉਣ ਆਏ ਮਰੀਜ ਮੌਜੂਦ ਸਨ।

Advertisement.....

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन