ਫਗਵਾੜਾ ਦੇ ਥਾਣਾ ਸਿਟੀ ਚ ਅੱਜ ਦੋਸ਼ੀਆ ਪਾਸੋ 03 ਮੋਟਰਸਾਈਕਲ, 03 ਮੋਬਾਇਲ ਫੋਨ, ਪੈਸੇ ਅਤੇ ਸੋਨੇ ਦੇ ਝੁਮਕੇ ਵੱਖ-ਵੱਖ ਮਾਲਕਾ ਨੂੰ ਥਾਣਾ ਵਿਖੇ ਬੁਲਾ ਕੇ ਸਪੁਰਦ ਕੀਤੇ ਗਏ ਹਨ

ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋਂ ਪਿਛਲੇ ਦਿਨੀ ਵੱਖ-ਵੱਖ ਚੋਰੀ ਅਤੇ ਖੋਹ ਦੀਆ ਘਟਨਾਵਾਂ ਨੂੰ ਹੱਲ ਕਰਨ ਲਈ ਸਪੈਸ਼ਲ ਟੀਮਾ ਦਾ ਗਠਨ ਕਰਕੇ ਸਪੈਸ਼ਲ ਮੁਹਿੰਮ ਵੱਖ-ਵੱਖ ਫਗਵਾੜਾ ਸ਼ਹਿਰ ਚ ਦਿਨ ਰਾਤ ਨਾਕਾਬੰਦੀ ਅਤੇ ਗਸ਼ਤ ਚਲਾਈ ਗਈ। ਮਾੜੇ ਅਨਸਰਾਂ, ਲੁਟਾਂ ਖੋਹਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਵਿਢੀ ਗਈ ਸਪੈਸ਼ਲ ਮੁਹਿੰਮ ਅਧੀਨ ਮੁਖਬਰ ਰਾਹੀ ਲੁਟਾ ਖੋਹਾ ਕਰਨ ਵਾਲੇ 08 ਮੈੰਬਰਾਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਗਈ। ਇਹਨਾਂ ਵਿਅਕਤੀਆ ਨੇ ਪਿਛਲੇ ਦਿਨੀ ਵੱਖ-ਵੱਖ ਸਮੇਂ ਵੱਖ-ਵੱਖ ਜਗ੍ਹਾ ਤੋੰ ਲੁੱਟ ਖੋਹ ਦੀਆ ਵਾਰਦਾਤਾ ਨੂੰ ਅੰਜਾਮ ਦਿਤਾ ਗਿਆ ਸੀ। ਇਹਨਾਂ ਨੇ ਰਾਹਗੀਰਾ ਪਾਸੋ ਪਰਸ, ਮੋਬਾਇਲ ਅਤੇ ਸੋਨਾ ਆਦਿ ਲੁੱਟਿਆ ਅਤੇ ਵੱਖ-ਵੱਖ ਜਗ੍ਹਾ ਤੋੰ ਮੋਟਰ ਸਾਈਕਲ ਵੀ ਚੋਰੀ ਕੀਤੇ ਸਨ। ਇਹਨਾਂ ਪਾਸੋੰ ਖੋਹਿਆ ਹੋਇਆ ਸਮਾਨ ਪੈਸੇ, ਗਹਿਣੇ ਅਤੇ ਚੋਰੀ ਹੋਏ ਮੋਟਰ ਸਾਈਕਲ ਬ੍ਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਦੋਸ਼ੀਆਨ ਨੇ ਮਿਤੀ 2.08.2019 ਨੂੰ ਭੋਲੇ ਸ਼ੰਕਰ ਦੀ ਮੂਰਤੀ ਲਾਗੇ ਤੋੰ ਔਰਤ ਪਾਸੋ ਪਰਸ ਖੋਹਿਆ, ਮਿੱਤੀ 26.09.2019 ਨੂੰ ਬੇਦੀਆ ਮੁੱਹਲਾ ਵੱਲ ਪੈਦਲ ਜਾਂਦੀ ਔਰਤ ਪਾਸੋ ਪਰਸ ਖੋਹਿਆ, ਮਿੱਤੀ 2.11.2019 ਨੂੰ ਖੇੜਾ ਰੇਲਵੇ ਫਾਟਕ ਫਗਵਾੜਾ ਨਜ਼ਦੀਕ ਔਰਤ ਪਾਸੋ ਪਰਸ ਖੋਹਿਆ, ਮਿੱਤੀ 15.01.2020 ਨੂੰ ਬੱਸ ਸਟੈੰਡ ਸਾਹਮਣੇ ਕਲਾਸਿਕ ਟ੍ਰੈਵਲ ਏਜੰਸੀ ਤੋੰ ਮੋਟਰ ਸਾਈਕਲ ਚੋਰੀ ਕੀਤਾ, ਮਿੱਤੀ 16.01.2020 ਨੂੰ ਬਸ ਸਟੈੰਡ ਫਗਵਾੜਾ ਤੋੰ ਮੋਟਰ ਸਾਈਕਲ ਚੋਰੀ ਕੀਤਾ, ਮਿੱਤੀ 23.01.2020 ਨੂੰ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੇ ਨਜ਼ਦੀਕ ਰਿਕਸ਼ਾ ਸਵਾਰ ਇਕ ਔਰਤ ਦਾ ਪਰਸ ਖੋਹਿਆ। ਇਹ ਸਾਰਾ ਸਾਮਾਨ ਉਹਨਾਂ ਦੇ ਮਾਲਕਾਂ ਨੂੰ ਥਾਣਾ ਵਿਖੇ ਬੁਲਾ ਕੇ ਸਪੁਰਦ ਕੀਤੇ ਗਏ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन