ਫਗਵਾੜਾ ਵਿਖੇ ਸ਼ੋਭਾ ਯਾਤਰਾ ਦੋਰਾਨ ਮੀਟ ਦੀਆ ਦੁਕਾਨਾ ਖੋਲਣ ਵਾਲੇ 04 ਗ੍ਰਿਫਤਾਰ – Watan Ki Rahen

ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਮਿਤੀ 19.02.2020 ਨੂੰ ਦੁਪਹਿਰ 02:00 ਵਜੇ ਪ੍ਰਾਚੀਨ ਸ਼ਿਵ ਮੰਦਰ ਠਾਕੁਰ ਦੁਆਰਾ ਸਰਾਏ ਰੋਡ ਫਗਵਾੜਾ ਤੋੰ ਸ਼ੋਭਾ ਯਾਤਰਾ ਕੱਢੀ ਗਈ। ਜੋ ਕਿ ਫਗਵਾੜਾ ਤੋੰ ਸ਼ੁਰੂ ਹੋ ਕੇ ਵੱਖ-ਵੱਖ ਬਜਾਰਾਂ ਤੋੰ ਹੁੰਦੀ ਹੋਈ ਵਾਪਸ ਪ੍ਰਾਚੀਨ ਸ਼ਿਵ ਮੰਦਰ ਠਾਕੁਰ ਦੁਆਰਾ ਸਰਾਏ ਰੋਡ ਵਿਖੇ ਸਮਾਪਤ ਹੋਈ ਹੈ। ਜਿਸ ਸਬੰਧੀ ਮਾਨਯੋਗ ਵਧੀਕ ਜਿਲ੍ਹਾ ਮਜਿਸਟਰੇਟ ਫਗਵਾੜਾ ਦੇ ਦਫ਼ਤਰ ਦੇ ਹੁਕਮ ਨੰਬਰ 197-212/ਏ.ਡੀ.ਸੀ ਮਿਤੀ 18.02.2020 ਨਾਲ ਸ਼ੋਭਾ ਯਾਤਰਾ ਵਾਲੇ ਰੂਟ ਤੇ ਸ਼ਰਾਬ ਦੇ ਠੇਕਿਆ ਅਤੇ ਮੀਟ ਦੀਆ ਦੁਕਾਨਾ ਤੇ ਸ਼ਰਾਬ ਅਤੇ ਮੀਟ ਆਦਿ ਦੀ ਵਿਕਰੀ ਤੇ ਪੂਰਨ ਪਾਬੰਦੀ ਹੋਣ ਸਬੰਧੀ ਹੁਕਮ ਦਿੱਤਾ ਗਿਆ ਸੀ। ਐਸ.ਆਈ ਭਾਰਤ ਭੂਸ਼ਨ ਨੰਬਰ 331/ਕਪੂ: ਥਾਣਾ ਸਿਟੀ ਫਗਵਾੜਾ ਨੇ ਮਾਨਯੋਗ ਵਧੀਕ ਜਿਲ੍ਹਾ ਮਜਿਸਟਰੇਟ ਫਗਵਾੜਾ ਦੇ ਹੁਕਮਾਂ ਦੀ ਉਲੰਘਣਾ ਕਰਨ ਕਰਕੇ ਮੁਕੱਦਮਾ ਨੰਬਰ 46,47 ਦੇ ਅਧੀਨ ਥਾਣਾ ਸਿਟੀ ਫਗਵਾੜਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ। ਫੜੇ ਗਏ ਦੋਸ਼ੀਆ ਦੀ ਪਹਿਚਾਣ ਪੂਰਨ ਚੰਦ ਪੁੱਤਰ ਪਿਆਰਾ ਰਾਮ ਵਾਸੀ ਮਹੱਲਾ ਧਰਮਕੋਟ ਥਾਣਾ ਸਿਟੀ ਫਗਵਾੜਾ, ਸੁਰਜੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਨੇੜੇ ਬੰਗਾ ਰੋਡ ਫਗਵਾੜਾ, ਸਤੀਸ਼ ਕੁਮਾਰ ਪੁੱਤਰ ਸੋਮੀ ਨਾਥ ਵਾਸੀ ਮਹੱਲਾ ਪਟੇਲ ਨਗਰ ਥਾਣਾ ਸਿਟੀ ਫਗਵਾੜਾ, ਨਿਤਨ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਮਹੱਲਾ ਪਟੇਲ ਨਗਰ ਥਾਣਾ ਸਿਟੀ ਫਗਵਾੜਾ ਦੀ ਹੋਈ ਹੈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन