ਫਗਵਾੜਾ ਪੁਲਿਸ ਨੇ ਠੇਕੇ ਸ਼ਰਾਬ, ਪੈਟਰੋਲ ਪੰਪ ਲੁੱਟਣ ਵਾਲੇ ਗੈੰਗ ਦੇ 04 ਮੈੰਬਰ ਗ੍ਰਿਫ਼ਤਾਰ

ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋਂ ਨਸ਼ੇ ਵੇਚਣ ਵਾਲਿਆ ਖਿਲਾਫ਼ ਅਤੇ ਮਾੜੇ ਅਨਸਰਾ, ਲੁੱਟਾ-ਖੋਹਾ ਕਰਨ ਵਾਲੇ ਵਿਅਕਤੀਆ ਦੇ ਖਿਲਾਫ਼  ਨੂੰ  ਸਪੈਸ਼ਲ ਮੁਹਿੰਮ ਚਲਾਈ ਗਈ। ਜਿਵੇੰ ਕਿ ਪਿਛਲੇ ਦਿਨੀ ਹੋਇਆ ਵੱਖ-ਵੱਖ ਚੋਰੀਆ, ਖੋਹ ਅਤੇ ਠੇਕਾ ਲੁੱਟਣ ਦੀਆਂ ਘਟਨਾਵਾਂ ਨੂੰ ਹਲ ਕਰਨ ਲਈ ਸਪੈਸ਼ਲ ਟੀਮਾ ਦਾ ਗਠਨ ਕੀਤਾ ਗਿਆ ਹੈ। ਇਸੇ ਮੁਹਿੰਮ ਤਹਿਤ ਮੁਕੱਦਮਾ ਨੰਬਰ 340 ਮਿੱਤੀ 26.12.2019 ਅਧੀਨ 379-ਬੀ ਭ:ਦ: ਵਾਧਾ ਜੁਰਮ 201 ਭ:ਦ: ਥਾਣਾ ਸਿਟੀ ਫਗਵਾੜਾ ਬਰਬਿਆਨ ਧੀਰਜ ਪੁੱਤਰ ਲਾਲ ਰਾਮ ਵਾਸੀ ਮੀਰਗੰਜ ਥਾਣਾ ਮੀਰ ਗੰਜ ਜਿਲ੍ਹਾ ਬਰੇਲੀ ਵਾਸੀ ਗਲੀ ਨੰਬਰ 01 ਮੁੱਹਲਾ ਸਿਟੀ ਹਾਰਟ ਹੁਸ਼ਿਆਰਪੁਰ ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਦਰਜ ਰਜਿਸਟਰ ਹੋਇਆ। ਮੁੱਕਦਮੇ ਦੀ ਤਫ਼ਤੀਸ਼ ਦੋਰਾਨ ਇੰਸ. ਮਨਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੁੱਕਦਮਾ ਦੇ ਨਾਮਜ਼ਦ ਦੋਸ਼ੀਆਨ ਨੂੰ ਮਿਤੀ 13.02.2020 ਨੂੰ ਗ੍ਰਿਫ਼ਤਾਰ ਕੀਤਾ ਗਿਆ। ਫੜੇ ਗਏ ਦੋਸ਼ੀਆਂ ਦੀ ਪਹਿਚਾਣ ਜਸਵੀਰ ਸਿੰਘ ਉਰਫ਼ ਮੇਜਰ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੜੀਬਖਸ਼ਾ ਥਾਣਾ ਭੋਗਪੁਰ ਜਿਲ੍ਹਾ ਜਲੰਧਰ, ਜਸਮੀਤ ਸਿੰਘ ਉਰਫ਼ ਜਸੀ ਪੁੱਤਰ ਭੁਪਿੰਦਰ ਸਿੰਘ ਵਾਸੀ ਗੜੀਬਖਸ਼ਾ ਥਾਣਾ ਭੋਗਪੁਰ, ਅਮਨਪ੍ਰੀਤ ਸਿੰਘ ਉਰਫ਼ ਸੋਨੂੰ ਪੁੱਤਰ ਰਜਵੰਤ ਸਿੰਘ ਵਾਸੀ ਘੋੜਾਵਾਹੀ ਥਾਣਾ ਭੋਗਪੁਰ ਜਿਲ੍ਹਾ ਜਲੰਧਰ, ਪ੍ਰਿਤਪਾਲ ਸਿੰਘ ਉਰਫ਼ ਲਾਡੀ ਪੁੱਤਰ ਰਛਪਾਲ ਸਿੰਘ ਕੰਧਲਾ ਗੁਰੁ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਨੂੰ ਕਾਬੂ ਕੀਤਾ ਗਿਆ। ਦੋਸ਼ੀਆਂ ਨੇ ਪੁੱਛ-ਗਿਛ ਦੋਰਾਨ ਮਨਿੰਆ ਕਿ ਉਹਨਾ ਜਿਲ੍ਹਾ ਜਲੰਧਰ ਅਤੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਵੱਖ-ਵੱਖ ਸਮੇੰ ਸ਼ਰਾਬ ਦੇ ਠੇਕੇ ਅਤੇ ਪੈਟਰੋਲ ਪੰਪ ਲੁੱਟੇ ਹਨ। ਇਹ ਦੋਰਾਨ ਐਸ.ਐਚ.ਓ ਉੰਕਾਰ ਸਿੰਘ ਬਰਾੜ ਨੇ ਦਸਿੱਆ ਕਿ ਇਹ ਦੋਸ਼ੀ ਨਸ਼ੇ ਦੇ ਆਦੀ ਹਨ। ਜਿਹਨਾਂ ਨੇ ਨਸ਼ਾ ਪੂਰਤੀ ਕਰਨ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन