ਕੋਰਟ ਚ ਸਮਾਜ ਦੇ ਖਿਲਾਫ਼ ਪੁਲਿਸ ਨੇ ਦਿੱਤਾ ਏਫਿਡੇਵਿਟ ਹਿੰਦੂ ਸਮਾਜ ਪੁਲਿਸ ਦੇ ਖਿਲਾਫ਼ ਸ਼ੁਰੂ ਕਰੇਗਾ ਸਂਘਰਸ਼

 

ਫਗਵਾੜਾ : (ਧਰੁਵ ਕਲੂਚਾ) ਸਮੂਹ ਹਿੰਦੂ ਸਮਾਜ ਤੇ ਜਨਰਲ ਸਮਾਜ ਨੇ ਹਨੂਮਾਨਗਢੀ ਚ ਇਕ ਮੰਚ ਤੇ ਇਕਠੇ ਹੋਕੇ ਫੈਸਲਾ ਲਿਆ ਕਿ ਚਾਰ ਹਿੰਦੂ ਨੇਤਾਵਾਂ ਦੀ ਰਿਹਾਈ ਦੇ ਲਈ ਸਮੂਹ ਹਿੰਦੂ ਤੇ ਜਨਰਲ ਸਮਾਜ ਦੇ ਲੋਕ ਇਕਠੇ ਹੋਕੇ ਪੁਲਿਸ ਦੁਆਰਾ ਕੋਰਟ ਚ ਦਿੱਤੇ ਏਫਿਡੇਵਿਟ ਦੇ ਵਿਰੋਧ ਚ 18 ਫਰਵਰੀ ਨੂੰ ਐਸਡੀਐਮ ਨੂੰ ਮੰਗ-ਪੱਤਰ ਦਿੱਤਾ ਜਾਵੇਗਾ। ਮੰਗ ਪੱਤਰ ਦੇ ਦੋਰਾਨ ਵੀ ਉਹਨਾ ਦੀ ਮੰਗ ਨਾ ਮੰਨੀ ਗਈ ਤਾਂ ਉਹ 24 ਫਰਵਰੀ ਤੋੰ ਭੁੱਖ-ਹੜਤਾਲ ਸ਼ੁਰੂ ਕਰਣਗੇ। ਜਿਸ ਚ ਹਿੰਦੂ ਸਮਾਜ ਦੇ ਕੁਝ ਪਰਿਵਾਰਾਂ ਦੀ ਡਿਓਟੀ ਲਾਈ ਜਾਵੇਗੀ ਅਤੇ ਇਕ ਵਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। 18 ਨੂੰ ਮੰਗ ਪੱਤਰ ਦੋਰਾਨ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਲਈ ਸਮੂਹ ਹਿੰਦੂ ਸਮਾਜ ਤੇ ਜਨਰਲ ਸਮਾਜ ਦੁਆਰਾ ਕਿਹਾ ਜਾਵੇਗਾ। ਸੁਤਰਾਂ ਤੋੰ ਪਤਾ ਚਲਿਆ ਹੈ ਕਿ ਜਿਸ ਪੁਲਿਸ ਅਫਸਰ ਨੇ ਏਫਿਡੇਵਿਟ ਦਿੱਤਾ ਹੈ ਉਸ ਚ ਸਾਫ਼ ਲਿਖਿਆ ਹੈ ਕਿ ਜੇਕਰ ਇਹਨਾਂ ਹਿੰਦੂ ਨੇਤਾਵਾਂ ਦੀ ਰਿਹਾਈ ਹੋ ਗਈ ਤਾਂ ਸ਼ਹਿਰ ਦਾ ਮਾਹੋਲ ਕਿਸੇ ਵੀ ਸਮੇੰ ਖਰਾਬ ਹੋ ਸਕਦਾ ਹੈ।

Comments