ਬਲੱਡ ਸ਼ੂਗਰ ਅਤੇ ਬੀਪੀ ਫ੍ਰੀ ਚੈੱਕ ਅੱਪ ਕੈਂਪ ਲਗਾਇਆ, ਲੋੜਵੰਦ ਮਰੀਜ਼ਾਂ ਨੂੰ ਦਿੱਤੀਆਂ ਮੁਫਤ ਦਵਾਈਆਂ

ਫਗਵਾੜਾ 24 ਫਰਵਰੀ (ਹਰੀਸ਼ ਭੰਡਾਰੀ) ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਰਵਿਦਾਸਪੁਰੀ ਜੀ. ਟੀ. ਰੋਡ ਚੱਕ ਹਕੀਮ ਵਿਖੇ ਡਾ. ਰੀਟਾ ਬਾਲਾ ਐੱਸ ਐਮ ਓ ਪਾਂਛਟ ਫਗਵਾੜਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਲੱਡ ਸ਼ੂਗਰ ਅਤੇ ਬੀਪੀ ਫ੍ਰੀ ਚੈੱਕ ਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਪੁਹੰਚੀ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਅਤੇ ਡਾ. ਸੁਦੇਸ਼ ਕੁਮਾਰ ਅਤੇ ਡਾ. ਜਸਵੀਰ ਕੌਰ ਨੇ ਮਰੀਜ਼ਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਆਪਣੇ ਸਰੀਰ ਦੀ ਤੰਦਰੁਸਤੀ ਲਈ ਆਪਣੇ ਖਾਣ ਪੀਣ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਸਮੇਂ ਸਮੇਂ ਆਪਣੀ ਸਰੀਰਕ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਰਾਜ ਰਾਣੀ ਏ ਐਨ ਐਮ ਅਤੇ ਹਰਵਿੰਦਰ ਕੌਰ ਆਸ਼ਾ ਵਰਕਰ ਨੇ ਵੀ ਆਪਣੀ ਡਿਊਟੀ ਬਾਖੂਬੀ ਨਿਭਾਈ। ਕੈਂਪ ਦੌਰਾਨ ਵੱਡੀ ਗਿਣਤੀ ਵਿੱਚ  ਪੁੰਹਚੇ ਲੋਕਾਂ ਨੇ ਆਪਣਾ ਚੈੱਕ ਅੱਪ ਕਰਵਾ ਕੇ ਲਾਭ ਲਿਆ। ਇਸ ਮੌਕੇ ਸੀਟੂ ਬਾਈ ਪ੍ਰਚਾਰ ਸਕੱਤਰ ਅਤੇ ਮੈਂਬਰ ਇੰਦਰਜੀਤ ਸਾਹਨੀ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਨੇ ਡਾਕਟਰਾਂ ਦੀ ਟੀਮ ਦਾ ਸਮੂਹ ਪ੍ਰਬੰਧਕ ਕਮੇਟੀ ਵਲੋਂ ਧੰਨਵਾਦ ਕੀਤਾ ਗਿਆ। ਕੈਂਪ ਤੋਂ ਬਾਅਦ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਡਾਕਟਰਾਂ ਦੀ ਟੀਮ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਪ੍ਰਚਾਰ ਸਕੱਤਰ ਸੀਟੂ ਬਾਈ,ਮੈਂਬਰ ਇੰਦਰਜੀਤ ਸਾਹਨੀ, ਗਿਆਨੀ ਜਸਵੀਰ ਸਿੰਘ ਜੱਸਲ, ਕੁਲਵੰਤ ਦੜੋਚ, ਬਾਬਾ ਡੋਗਰ ਦਾਸ, ਮੋਹਨ ਲਾਲ ਰਿਟਾ. ਜੇ ਈ, ਤਰਸੇਮ ਲਾਲ ਰਿਟਾ. ਐੱਸ ਡੀ ਓ, ਜਨਕ ਰਾਜ, ਰਵਿੰਦਰ ਮਿੰਟੂ, ਇੰਦਰਜੀਤ ਸੰਤੋਖਪੁਰਾ, ਚਰਨਜੀਤ ਕੌਰ, ਊਸ਼ਾ ਰਾਣੀ, ਸ਼ੀਲਾ, ਜਸਵੀਰ ਕੌਰ, ਰਾਕੇਸ਼ ਕੁਮਾਰ, ਨਵਜੋਤ ਸਿੰਘ, ਬਲਵੀਰ ਅਬਾਦੀ ਅਤੇ ਜੀਵਨ ਆਦਿ ਹਾਜ਼ਰ ਸਨ। 

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन