ਪੰਜਾਬ ਚ ਸ਼ਿਵ ਸੈਨਾ ਆਗੂ ਤੇ ਉਸਦੇ ਸਾਥੀ ਤੇ ਚੱਲੀਆ ਗੋਲੀਆ, ਮਾਹੋਲ ਬਣਿਆ ਤਨਾਵਪੂਰਨ

ਬਟਾਲਾ : ਪੰਜਾਬ ਦੇ ਬਟਾਲਾ ਇਲਾਕੇ ਚ ਅੱਜ ਦੇਰ ਸ਼ਾਮ ਨੂੰ ਸਥਾਨਿਕ ਡਡਵਾਂ ਰੋਡ ਤੇ ਦੋ ਅਣਪਛਾਤੇ ਨੌਜਵਾਨਾਂ ਵਲੋਂ ਚਲਾਈ ਗੋਲੀ ਦੋਰਾਨ ਸ਼ਿਵ ਸੈਨਾ ਹਿੰਦੋਸਤਾਨ ਉੱਤਰੀ ਭਾਰਤ ਦੇ ਯੂਥ ਵਿੰਗ ਦੇ ਪ੍ਰਧਾਨ ਹਨੀ ਮਹਾਜਨ ਅਤੇ ਇਕ ਹੋਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਮੋਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲਗਭਗ ਸ਼ਾਮ 6.45 ਵਜੇ ਦੋ ਅਣਪਛਾਤੇ ਨੌਜਵਾਨ ਜਿਹਨਾਂ ਨੇ ਆਪਣੇ ਹੱਥ ਵਿਚ ਰਿਵਾਲਵਰ ਫੜੇ ਹੋਏ ਸਨ। ਉਹਨਾਂ ਨੇ ਆਉਂਦਿਆਂ ਹੀ ਕਰਿਆਨੇ ਦੀ ਦੁਕਾਨ ਤੇ ਬੈਠੇ ਨੌਜਵਾਨ ਅਸ਼ੋਕ ਕੁਮਾਰ ਪੁੱਤਰ ਜਗਦੀਸ਼ ਕੁਮਾਰ ਅਤੇ ਉਸਦੇ ਨਾਲ ਹੀ ਬੈਠੇ ਸ਼ਿਵ ਸੈਨਾ ਹਿੰਦੋਸਤਾਨ ਉੱਤਰੀ ਭਾਰਤ ਦੇ ਯੂਥ ਵਿੰਗ ਦੇ ਪ੍ਰਧਾਨ ਹਨੀ ਮਹਾਜਨ ਤੇ ਅੰਧਾਧੁੰਦ ਲਗਭਗ 10 ਫਾਇਰ ਕੀਤੇ ਜਿਸ ਦੋਰਾਨ ਅਸ਼ੋਕ ਕੁਮਾਰ ਬੁਰੀ ਤਰਾਂ ਨਾਲ ਜਖਮੀ ਹੋ ਗਿਆ ਜਦਕਿ ਹਨੀ ਮਹਾਜਨ ਦੀਆਂ ਲੱਤਾਂ ਤੇ ਗੋਲੀਆਂ ਲੱਗ ਗਿਆ ਜਿਸ ਨਾਲ ਉਹ ਵੀ ਬੁਰੀ ਤਰਾਂ ਨਾਲ ਜਖਮੀ ਹੋ ਗਿਆ ਅਤੇ ਹਨੇਰੇ ਦਾ ਲਾਭ ਉਠਾਉਂਦੇ ਹੋਏ ਉਕਤ ਨੌਜਵਾਨ ਕੁਝ ਦੂਰੀ ਤੇ ਖੜੀ ਆਪਣੀ ਕਾਰ ਵਿਚ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਜਖਮੀ ਅਸ਼ੋਕ ਕੁਮਾਰ ਅਤੇ ਹਨੀ ਮਹਾਜਨ ਨੂੰ ਸਿਵਲ ਹਸਪਤਾਲ ਇਲਾਜ ਲਈ ਭੇਜ ਦਿੱਤਾ। ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀਆਂ ਨੇ ਮੋਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਬਾਦ ਵਿਚ ਅਸ਼ੋਕ ਕੁਮਾਰ ਦੀ ਮੌਤ ਹੋ ਜਾਨ ਦੀ ਸੂਚਨਾ ਸਾਹਮਣੇ ਆਈ ਹੈ। 

ਘਟਨਾ ਦੀ ਵੀਡਿਓ ਦੇਖਣ ਲਈ ਕਲਿੱਕ ਕਰੋਂ

👇👇👇👇👇👇👇👇👇👇👇👇👇

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन