ਫਗਵਾੜਾ ਵਿਖੇ ਕੋਟ ਰਾਣੀ ਨਹਿਰ ਦੇ ਕੋਲ ਟੈੰਪੂ ਚ ਸਕੂਲੀ ਬਚਿੱਆ ਦੀ ਹਾਜਿਰੀ ਚ ਹੋਰ ਟੈੰਪੂ ਚਾਲਕਾਂ ਵਲੋੰ ਕੀਤਾ ਗਿਆ ਹਮਲਾ

ਫਗਵਾੜਾ : (ਧਰੁਵ ਕਲੂਚਾ) ਕੋਟ ਰਾਣੀ ਨਹਿਰ ਦੇ ਕੋਲ ਟੈੰਪੂ ਚ ਸਕੂਲੀ ਬਚਿੱਆ ਦੀ ਹਾਜਿਰੀ ਚ ਹੋਰ ਟੈੰਪੂ ਚਾਲਕਾਂ ਵਲੋੰ ਹਾਕਿਆਂ ਨਾਲ ਅੱਜ ਟੈੰਪੂ ਦਾ ਸ਼ੀਸ਼ਾ ਤੋੜ ਦਿੱਤਾ। ਫੈਸਲੇ ਦੋਰਾਨ ਪੁਲਿਸ ਦੇ ਸਾਹਮਣੇ ਹੀ ਥਾਣਾ ਸਤਨਾਮਪੁਰਾ ਦੇ ਅੰਦਰ ਹੀ ਦੋਨਾਂ ਧਿਰਾਂ ਚ ਵਿਵਾਦ ਹੋ ਗਿਆ। ਅਤੇ ਮਾਹੋਲ ਤਨਾਵਪੂਰਨ ਬਣ ਗਿਆ। ਬਾਦ ਚ ਦੋਨਾਂ ਧਿਰਾਂ ਦਾ ਫੈਸਲਾ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੂਰਾ ਵਿਵਾਦ ਸਵਾਰਿਆਂ ਦੇ ਓਠਾਣ ਨੂੰ ਲੈਕੇ ਹੋਇਆ ਹੈ। ਇਕ ਦਿਨ ਪਹਿਲਾ ਕੁਝ ਨਕਾਬਪੋਸ਼ ਟੈੰਪੂ ਚਾਲਕਾਂ ਨੇ ਪਿੰਡ ਭਾਣੋਕੀ ਚ ਇਕ ਟੈੰਪੂ ਚਾਲਕ ਨਾਲ ਕੁੱਟ-ਮਾਰ ਕੀਤੀ ਤੇ ਸ਼ੀਸ਼ਾ ਤੋੜ ਦਿੱਤਾ ਸੀ। ਉੱਥੇ ਹੀ ਅੱਜ ਭਾਣੋਕੀ ਦੇ ਟੈੰਪੂ ਚਾਲਕ ਨੇ ਕੋਟ-ਰਾਣੀ ਨਹਿਰ ਤੇ ਸਵਾਰਿਆਂ ਚੁੱਕਣ ਦੇ ਚਕਰ ਚ ਆਟੋ ਦਾ ਸ਼ੀਸ਼ਾ ਤੋੜ ਦਿੱਤਾ। ਸਤਨਾਮਪੁਰਾ ਥਾਣੇ ਚ ਮਾਹੋਲ ਉਸ ਸਮੇੰ ਤਨਾਵਪੂਰਨ ਹੋ ਗਿਆ ਜਦੋੰ ਟੈੰਪੂ ਚਾਲਕ ਪਿੰਡ ਭਾਣੋਕੀ ਦੇ ਸਰਪੰਚ ਨਾਲ ਲੜਨ ਲੱਗਾ। ਬਾਅਦ ਚ ਮੁਲਾਜਿਮ ਬਿੰਦਰ ਪਾਲ ਨੇ ਦੋਨਾਂ ਧਿਰਾਂ ਦਾ ਫੈਸਲਾ ਕਰਵਾ ਦਿੱਤਾ।

Advertisement.....

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन