ਫਗਵਾੜਾ ਦੇ ਪਿੰਡ ਮਹੇੜੂ ਵਿਖੇ ਨਗਰ ਕੀਰਤਨ ਸਜਾਇਆ – Watan Ki Rahen

ਫਗਵਾੜਾ:24 ਫਰਵਰੀ (ਹਰੀਸ਼ ਭੰਡਾਰੀ) ਨਜ਼ਦੀਕੀ ਪਿੰਡ ਮਹੇੜੂ ਵਿਖੇ ਸੀ੍ ਗੁਰੂ ਰਵਿਦਾਸ ਜੀ ਮਹਾਰਾਜ ਦੇ 643ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਪਾਵਨ-ਪਵਿੱਤਰ ਨਗਰ ਕੀਰਤਨ ਸਮੂੰਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਜਾਇਆ ਗਿਆ।ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਅੰਮਿ੍ਤਬਾਣੀ ਦੀ ਛਤਰ ਛਾਇਆ ਹੇਠ ਇਹ ਮਹਾਨ ਨਗਰ ਕੀਰਤਨ ਸਤਿਗੁਰੂ ਰਵਿਦਾਸ ਭਵਨ ਤੋਂ ਆਰੰਭ ਹੋ ਕੇ ਪਿੰਡ ਦੇ ਵੱਖ-ਵੱਖ ਪੜਾਵਾਂ ਚੋਂ ਹੁੰਦਾ ਹੋਇਆ ਮੁੜ ਭਵਨ ਵਿਖੇ ਆ ਕੇ ਸੰਪੰਨ ਹੋਇਆ।ਪਿੰਡ ਵਿੱਚ ਜਗਾ-ਜਗਾ ਇਸ ਵਿਸ਼ਾਲ ਨਗਰ ਕੀਰਤਨ ਦਾ ਸੀ੍ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ।ਇਸ ਮੌਕੇ ਭਵਨ ਵਿਖੇ ਪਵਿੱਤਰ ਅੰਮਿ੍ਤਬਾਣੀ ਦੇ ਜਾਪ ਹੋਏ ਅਤੇ ਭਾਈ ਮੰਗਤ ਰਾਮ ਮਹਿਮੀ ਅਤੇ ਸਾਥੀ ਦਕੋਹਾ ਵਾਲੇ ਅਤੇ ਹੋਰ ਕੀਰਤਨੀ ਜੱਥਿਆਂ ਨੇ ਮਹਾਰਾਜ ਜੀ ਦੀ ਬਾਣੀ ਦਾ ਗੁਣਗਾਣ ਕੀਤਾ।ਇਸ ਮੌਕੇ ਗੁਰੂ ਦੇ ਲੰਗਰ ਅਟੁੱਟ ਵਰਤੇ। ਇਸ ਮੌਕੇ ਕਮੇਟੀ ਮੈਂਬਰ ਅਤੇ ਸਮੂੰਹ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन