ਮੈਸਟਰੋ ਸਕੂਟਰੀ ਤੇ ਜਾ ਰਹੀ ਮਹਿਲਾ ਨੂੰ ਰੋਕ ਕੇ ਦਾਤਰ ਨਾਲ ਹਮਲਾ ਕਰਕੇ ਪਰਸ ਖੋਹਨ ਵਾਲੇ ਵਿਅਕਤੀ ਕੀਤੇ ਕਾਬੂ - Watan Ki Rahen

ਫਗਵਾੜਾ:(ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਹੇਠ ਐਸ ਆਈ ਅਮਰਜੀਤ ਸਿੱਘ ਮੱਲੀ ਮੁਖ ਅਫਸਰ ਥਾਣਾ ਸਦਰ ਫਗਵਾੜਾ ਵਲੋਂ ਲੁੱਟ-ਖੋਹ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਨ ਵਿਚ ਉਹਨਾ ਦੇ ਸ਼ਹਿ ਦੋਸ਼ੀਆ ਨੂੰ ਵੀ ਨਾਮਜਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਿਤੀ 26.02.2020 ਨੂੰ ਪਲਾਹੀ ਤੋੰ ਰਾਮਗੜ੍ਹ ਸੜਕ ਪਰ ਪੁੱਲੀ ਨਜਦੀਕ ਮਨਦੀਪ ਕੋਰ ਪਤਨੀ ਬਲਦੇਵ ਸਿੰਘ ਵਾਸੀ ਰਾਮਗੜ੍ਹ ਨੂੰ ਮੈਸਟਰੋ ਸਕੂਟਰੀ ਤੇ ਜਾ ਰਹੀ ਨੂੰ ਰੋਕ ਕੇ ਦਾਤਰ ਨਾਲ ਹਮਲਾ ਕਰਕੇ ਉਸਦੇ ਸਟਾ ਮਾਰ ਕੇ ਉਸ ਪਾਸੋ ਉਸਦਾ ਪਰਸ ਜਿਸ ਵਿੱਚ ਜਰੂਰੀ ਦਸਤਾਵੇਜ, ਮੋਬਾਇਲ ਫੋਨ ਅਤੇ 15,000 ਰੁਪਏ ਖੋਹ ਕੇ ਪਲਾਹੀ ਵਲ ਭੱਜ ਗਏ ਸਨ। ਜਿਸ ਤੇ ਮੁੱਕਦਮਾ ਨੰਬਰ 20 ਮਿਤੀ 27.02.2020 ਅ/ਧ 378-ਬੀ, 323,34 ਭ:ਦ: ਥਾਣਾ ਸਦਰ ਫਗਵਾੜਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ ਸੀ। ਜੋ ਦੋਰਾਨੇ ਤਫਤੀਸ਼ ਉਕਤ ਮੁੱਕਦਮਾ ਵਿੱਚ ਹੇਠ ਲਿਖੇ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾ ਵਲੋ ਖੋਹ ਕੀਤਾ ਸਮਾਨ ਜੋ 3 ਮੋਟਰ ਸਾਈਕਲ ਜਿਨਾ ਤੇ ਵਾਰਦਾ ਕਰਦੇ ਸਨ ਬ੍ਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਹੋਏ ਦੋਸ਼ੀਆ ਦੀ ਪਹਿਚਾਣ ਅਕਾਸ਼ ਪੁੱਤਰ ਗੁਰਦੀਪ ਲਾਲ ਵਾਸੀ ਬਹਿਰਾਮ ਰੇਲਵੇ ਸਟੇਸ਼ਨ ਬਸਤੀ ਜਿਲਾ ਸ਼ਹੀਦ ਭਗਤ ਸਿੰਘ ਨਗਰ, ਹਰਵਿੰਦਰ ਉਰਫ ਲੱਕੀ ਪੁੱਤਰ ਰਮੇਸ਼ ਲਾਲ ਵਾਸੀ ਤਲਵੰਡੀ ਜੱਟਾ ਥਾਣਾ ਬਹਿਰਾਮ ਜਿਲ੍ਹਾ ਭਗਤ ਸਿੰਘ ਨਗਰ ਜੋ ਦੋਰਾਨੇ ਤਫਤੀਸ਼ ਉਕਤ ਮੁੱਕਦਮਾ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਮਨਦੀਪ ਕੋਰ ਪਲਾਹੀ ਅੱਡਾ ਤੇ ਨਿਊ ਲੁੱਕ ਫੈਸ਼ਨ ਬੁਟੀਕ ਚਲਾਉੰਦੀ ਹੈ ਦੋਸ਼ੀ ਅਕਾਸ਼ ਨੇ ਪੁੱਛ ਗਿੱਛ ਇੰਕਸਾਫ ਕੀਤਾ ਕਿ ਵਾਰਦਾਤ ਤੋੰ ਪਹਿਲਾ ਹੇਠ ਲਿਖੇ ਦੋਸ਼ੀਆ ਨੇ ਸਲਾਹ ਕੀਤੀ। ਅਤੇ ਵਾਰਦਾਤ ਕਰਨ ਦੀ ਵਿਉੰਤ ਬਣਾਈ ਸੀ। ਦੋਸ਼ੀਆ ਦੇ ਨਾਂ ਅਕਾਸ਼ ਪੁੱਤਰ ਗੁਰਦੀਪ ਲਾਲ ਵਾਸੀ ਬਹਿਰਾਮ ਰੇਲਵੇ ਸਟੇਸ਼ਨ ਬਸਤੀ ਜਿਲਾ ਸ਼ਹੀਦ ਭਗਤ ਸਿੰਘ ਨਗਰ, ਡੇਵਿਡ ਪੁੱਤਰ ਨਿੰਦਰ ਵਾਸੀ ਡੱਡਲ ਮੁਹਲਾ ਥਾਣਾ ਸਿਟੀ ਫਗਵਾੜਾ, ਚਰਨਜੀਤ ਉਰਫ ਚੰਨੀ ਪੁੱਤਰ ਸਤਪਾਲ ਵਾਸੀ ਮੁਖਲੀਆਣਾ ਥਾਣਾ ਮੇਹਟੀਆਣਾ, ਮੱਤੀ ਉਰਫ ਮਨੀ ਪੁੱਤਰ ਹਰਬੰਸ ਲਾਲ ਵਾਸੀ ਨੇੜੇ ਚਰਚ ਪਲਾਹੀ ਥਾਣਾ ਸਦਰ ਫਗਵਾੜਾ ਜਿਲਾ ਕਪੂਰਥਲਾ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन