ਫਗਵਾੜਾ ਵਿਖੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ - Watan Ki Rahen

ਫਗਵਾੜਾ:1 ਮਾਰਚ (ਹਰੀਸ਼ ਭੰਡਾਰੀ) ਦੇਰ ਰਾਤ ਹਵੇਲੀ ਪੁਲ ਹੇਠਾਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪਾ੍ਪਤ ਹੋਇਆ ਹੈ।ਜਾਣਕਾਰੀ ਦਿੰਦੇ ਹੋਏ ਚਹੇੜੂ ਪੁਲਿਸ ਚੌਂਕੀ ਦੇ ਇੰਚਾਰਜ ਐਸ.ਆਈ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿ੍ਤਕ ਪਾਸੋਂ ਕੋਈ ਵੀ ਅਜਿਹਾ ਸੁਰਾਗ ਨਹੀ ਮਿਲਿਆ ਜਿਸ ਨਾਲ ਉਸਦੀ ਕੋਈ ਪਹਿਚਾਣ ਹੋ ਸਕੇ।ਉਨਾਂ ਦੱਸਿਆ ਕਿ ਮਿ੍ਤਕ ਦੀ ਉਮਰ 30 ਤੋਂ 35 ਸਾਲ ਤੱਕ ਦੀ ਜਾਪ ਰਹੀ ਹੈ ਅਤੇ ਅਜਿਹਾ ਜਾਪ ਰਿਹਾ ਹੈ ਕਿ ਕਿਸੇ ਤੇਜ ਰਫਤਾਰ ਵਾਹਨ ਦੇ ਫੱਟ ਮਾਰ ਜਾਣ ਦੇ ਕਾਰਨ ਪੈਦਲ ਜਾ ਰਹੇ ਇਸ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ।ਚਹੇੜੂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 72 ਘੰਟੇ ਵਾਸਤੇ ਸਿਵਲ ਹਸਪਤਾਲ ਫਗਵਾੜਾ ਵਿਖੇ ਰਖਵਾ ਦਿੱਤਾ ਹੈ।

Comments