ਫਗਵਾੜਾ ਪੁਲਿਸ ਨੇ ਨਜਾਇਜ਼ ਸ਼ਰਾਬ ਵੇਚਣ ਵਾਲਾ 05 ਪੇਟੀਆ ਸਮੇਤ 01 ਵਿਅਕਤੀ ਕੀਤਾ ਕਾਬੂ - Watan Ki Rahen

ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋਂ ਨਸ਼ੇ ਵੇਚਣ ਵਾਲਿਆ ਖਿਲਾਫ਼ ਅਤੇ ਮਾੜੇ ਅਨਸਰਾ, ਲੁੱਟਾ-ਖੋਹਾ ਕਰਨ ਵਾਲੇ ਵਿਅਕਤੀਆ ਦੇ ਖਿਲਾਫ਼ ਨੂੰ ਸਪੈਸ਼ਲ ਮੁਹਿੰਮ ਚਲਾਈ ਗਈ। ਜਿਵੇੰ ਕਿ ਪਿਛਲੇ ਦਿਨੀ ਹੋਇਆ ਵੱਖ-ਵੱਖ ਚੋਰੀਆ, ਲੁੱਟ-ਖੋਹ ਦੀਆੰ ਘਟਨਾਵਾਂ ਨੂੰ ਹਲ ਕਰਨ ਲਈ ਸਪੈਸ਼ਲ ਟੀਮਾ ਦਾ ਗਠਨ ਕੀਤਾ ਗਿਆ ਹੈ। ਇਸ ਅਧੀਨ ਏ.ਐਸ.ਆਈ ਗੁਰਮੀਤ ਸਿੰਘ ਨੰਬਰ 2582/ਪੀ.ਏ.ਪੀ ਚੋੰਕੀ ਇੰਡਸਟਰੀ ਏਰੀਆ ਫਗਵਾੜਾ ਨੇ ਸਮੇਤ ਪੁਲਿਸ ਪਾਰਟੀ ਦੇ ਮੁਖਬਰ ਖਾਸ ਦੀ ਇਤਲਾਹ ਮਿਲਣ ਤੇ ਮੁੱਕਦਮਾ ਨੰਬਰ 81 ਮਿਤੀ 9.03.2020 ਅ/ਧ 61-1-14 ਆਬਕਾਰੀ ਐਕਟ ਥਾਣਾ ਸਿਟੀ ਫਗਵਾੜਾ ਬਰ ਖਿਲਾਫ਼ ਸ਼ੁਭਮ ਪੁੱਤਰ ਸੁਰਿੰਦਰ ਸਿੰਘ ਉਰਫ ਸ਼ਿੰਦੀ ਵਾਸੀ ਗਲੀ ਨੰਬਰ 11 ਉੰਕਾਰ ਨਗਰ ਫਗਵਾੜਾ ਜਿਲ੍ਹਾ ਕਪੂਰਥਲਾ ਪਾਸੋ ਕੁਲ 05 ਪੇਟੀਆ ਜਿਹਨਾ ਵਿੱਚੋ 03 ਪੇਟੀਆ ਮਾਰਕਾ Master Moments ਅਤੇ 02 ਪੇਟੀਆ ਮਾਰਕਾ Punjab Winner ਵਿਸਕੀ ਠੇਕਾ ਅੰਗਰੇਜੀ ਚੋੰਕ ਕ੍ਰਿਪਾ ਨਗਰ ਫਗਵਾੜਾ ਤੋੰ ਐਕਟਿਵਾ ਸਕੂਟਰੀ ਨੰਬਰ ਪੀ.ਬੀ36 ਐਫ 6075 ਸਮੇਤ ਬ੍ਰਾਮਦ ਕੀਤੀ ਗਈ। ਫੜੇ ਹੋਏ ਦੋਸ਼ੀ ਦੀ ਪਹਿਚਾਣ ਸ਼ੁਭਮ ਪੁੱਤਰ ਸੁਰਿੰਦਰ ਸਿੰਘ ਉਰਫ ਸ਼ਿੰਦੀ ਵਾਸੀ ਗਲੀ ਨੰਬਰ 11 ਉੰਕਾਰ ਨਗਰ ਫਗਵਾੜਾ ਦੀ ਹੋਈ ਹੈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन