ਫਗਵਾੜਾ ਵਿਖੇ 60,000 ਦੀ ਲੁੱਟ ਖੋਹ ਦਾ ਝੂਠਾ ਮੁਕੱਦਮਾ ਦਰਜ ਕਰਵਾਉਣ ਵਾਲਾ 01 ਗਿਰਫ਼ਤਾਰ - Watan Ki Rahen

ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋਂ ਨਸ਼ੇ ਵੇਚਣ ਵਾਲਿਆ ਖਿਲਾਫ਼ ਅਤੇ ਮਾੜੇ ਅਨਸਰਾ, ਲੁੱਟਾ-ਖੋਹਾ ਕਰਨ ਵਾਲੇ ਵਿਅਕਤੀਆ ਦੇ ਖਿਲਾਫ਼ ਨੂੰ ਸਪੈਸ਼ਲ ਮੁਹਿੰਮ ਚਲਾਈ ਗਈ। ਜਿਵੇੰ ਕਿ ਪਿਛਲੇ ਦਿਨੀ ਹੋਇਆ ਵੱਖ-ਵੱਖ ਚੋਰੀਆ, ਲੁੱਟ-ਖੋਹ ਦੀਆੰ ਘਟਨਾਵਾਂ ਨੂੰ ਹਲ ਕਰਨ ਲਈ ਸਪੈਸ਼ਲ ਟੀਮਾ ਦਾ ਗਠਨ ਕਰਕੇ ਸਫਲਤਾ ਹਾਸਲ ਕੀਤੀ ਗਈ ਹੈ| ਇਸੀ ਅਭਿਆਨ ਦੌਰਾਨੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸਪੈਸ਼ਲ ਨਾਕਾ ਬੰਦੀ ਪੇਟਰੋਲਿੰਗ ਕੀਤੀ ਜਾ ਰਹੀ ਹੈ| ਮੌਜੂਦਾ ਸਮੇ ਕਰੋਨਾ ਦੀ ਭਿਆਨਕ ਬਿਮਾਰੀ ਤੋਂ ਬਚਣ ਲਈ ਆਮ ਪਬਲਿਕ ਨੂੰ ਹਰ ਤਰੀਕੇ ਪੁਲਿਸ ਵਲੋਂ ਬੇਨਤੀ ਕੀਤੀ ਜਾ ਰਹੀ ਹੈ| ਮੁਕੱਦਮਾ ਨੰਬਰ 88 ਮਿਤੀ 13.03.2020 ਅਧੀਨ 379-ਬੀ ਭ:ਦ: ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਬਰਬਿਆਨ ਪ੍ਰਭਜੋਤ ਕੁਮਾਰ ਪੁੱਤਰ ਕੇਵਲ ਹਰਦਾਸਪੁਰ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਨੇ ਦਰਜ ਰਜਿਸਟਰ ਕਰਵਾਇਆ ਕਿ ਮਿਤੀ 13.03.2020 ਨੂੰ ਵਕਤ ਕਰੀਬ 1 ਵਜੇ ਦਿਨ ਦੁਪਹਿਰ ਸਮੇ ਪੰਜਾਬ ਨੈਸ਼ਨਲ ਬੈਂਕ ਨਹਿਰੂ ਨਗਰ ਨੇੜੇ ਬੱਸ ਸਟੈਂਡ ਫਗਵਾੜਾ ਤੋਂ 60,000 ਰੁਪਏ ਚੈਕ ਰਾਹੀ ਕਢਵਾਏ ਸਨ| ਉਸ ਸਮੇ ਬੈਂਕ ਅੰਦਰ ਇਕ ਆਦਮੀ ਐਨ.ਆਰ.ਆਈ ਅਤੇ ਇਕ ਹੋਰ ਵਿਅਕਤੀ ਜੋ ਵੇਖਣ ਨੂੰ ਪ੍ਰਵਾਸੀ ਲਗਦਾ ਸੀ| ਉਹ ਦੋਨੋ ਵੀ ਊਨਾ ਸਮਾਂ ਉਸ ਬੈਂਕ ਅੰਦਰ ਗਲਾ ਕਰਦੇ ਰਹੇ| ਜਦੋ ਪੈਸੇ ਲੈਕੇ ਬਾਹਰ ਨਿਕਲਿਆ ਤਾ ਓਹਨਾ ਦੋਨਾਂ ਨੇ ਕਿਹਾ ਕਿ ਓਹਨਾ ਦੀ ਵਰਨਾ ਗੱਡੀ ਪੂਨਮ ਹੋਟਲ ਨੇੜੇ ਖੜੀ ਹੈ, ਨੂੰ ਧੱਕਾ ਲਗਾ ਦਿਯੋ| ਮੁਦਈ ਪ੍ਰਭਜੋਤ ਕੁਮਾਰ ਓਹਨਾ ਦੀ ਗੱਡੀ ਨੂੰ ਧੱਕਾ ਲਗਾਉਣ ਲਯੀ ਓਹਨਾ ਨਾਲ ਪੈਦਲ ਪੂਨਮ ਹੋਟਲ ਦੇ ਨਜਦੀਕ ਚਲਾ ਗਿਆ| ਜਿਥੇ ਉਸਨੇ ਦਸਿਆ ਕਿ ਓਹਨਾ ਦੋਨਾਂ ਨਾਮਲੁਮ ਵਿਕਅਤੀਆਂ ਦੀ ਗੱਡੀ ਵਰਨਾ ਨੂੰ ਧੱਕਾ ਲਗਾਯਾ ਤਾ ਗਨ ਪੁਆਇੰਟ ਤੇ ਉਸ ਪਾਸੋ ਉਸ ਦੀਆ ਅੱਖਾਂ ਵਿਚ ਸਪਰੇ ਪਾ ਕੇ ਉਸ ਪਾਸੋ ਬੈਂਕ ਵਿੱਚੋ ਕਢਵਾਏ ਹੋਏ 60,000 ਰੁਪਏ ਖੋਹ ਕੇ ਹਰਗੋਬਿੰਦ ਨਗਰ ਫਗਵਾੜਾ ਵਾਲੀ ਸਾਇਡ ਵਰਨਾ ਗੱਡੀ ਭੱਜਾ ਕੇ ਲੈ ਗਏ| ਜਿਸ ਤੇ ਸਿਟੀ ਫਗਵਾੜਾ ਦੀ ਪੁਲਿਸ ਨੇ ਤੁਰੰਤ ਮੁਕੱਦਮਾ ਦਰਜ ਕਰਕੇ ਮੁਕੱਦਮਾ ਦੀ ਤਫਤੀਸ਼ ਆਧੁਨਿਕ ਢੰਗ ਤਰੀਕਿਆਂ ਨਾਲ ਕੀਤੀ| ਇਸ ਮੁਕਦਮੇ ਵਿਚ ਲੁੱਟ ਖੋਹ ਨੂੰ ਗੰਭੀਰਤਾ ਨਾਲ ਲੈਂਦੀਆਂ ਹੋਇਆ ਪੁਲਿਸ ਨੇ ਤਫਤੀਸ਼ ਅਧੁਨਿਕ ਢੰਗ ਤਰੀਕਿਆਂ ਨਾਲ ਕੀਤੀ ਤਾ ਇਹ ਗੱਲ ਸਾਹਮਣੇ ਆਈ ਕਿ ਮੁਦਈ ਮੁਕੱਦਮਾ ਪ੍ਰਬਜੋਤ ਕੁਮਾਰ ਨੇ ਆਪਣੇ ਬਿਆਨ ਵਿਚ ਦਸਿਆ ਵਕੂਆ ਬਿਲਕੁਲ ਝੂਠਾ ਤੇ ਬੇਬੁਨਿਆਦ ਸੀ| ਜਦੋ ਕਿ ਮੁਦਈ ਮੁਕਦਮਾ ਦੇ ਨਾਲ  ਉਸਦੇ ਜਾਣਕਾਰ ਹੀ ਪੰਜਾਬ ਨੈਸ਼ਨਲ ਬੈਂਕ ਨਹਿਰੂ ਨਗਰ ਨੇੜੇ ਬੱਸ ਸਟੈਂਡ ਫਗਵਾੜਾ ਅੰਦਰ ਗਏ ਅਤੇ ਮੁਦਈ ਓਹਨਾ ਨਾਲ ਆਪਣੀ ਮਰਜੀ ਅਨੁਸਾਰ ਹਰਗੋਬਿੰਦ ਨਗਰ ਚੌਂਕ ਤਕ ਗੱਲਾਂ ਕਰਦਾ ਹੋਇਆ ਗੋਲ ਚੌਂਕ ਰਾਹੀਂ ਪੈਦਲ ਚਲਾ ਜਾਂਦਾ ਹੈ| ਇਹ  ਘਟਨਾ ਸੀ ਸੀ ਟੀ ਵੀ ਕੈਮਰਿਆਂ ਵਿਚ ਕੈਦ ਹੋ ਚੁਕੀ ਹੈ, ਜੋ ਪੁਲਿਸ ਦੀ ਤਫਤੀਸ਼ ਨੂੰ ਪੁਖਤਾ ਕਰਦੀ ਹੈ| ਮੁਦਈ ਮੁਕਦਮੇ ਨਾਲ ਕਿਸੇ ਵੀ ਗੈਰ ਵਿਅਕਤੀ ਵਲੋਂ ਲੁੱਟ ਖੋਹ ਨਹੀਂ ਕੀਤੀ ਅਤੇ ਨਾ ਹੀ ਗੈਰ ਵਿਅਕਤੀਆਂ ਕੋਲ ਕੋਈ ਵਰਨਾ ਗੱਡੀ ਸੀ ਅਤੇ ਨਾ ਹੀ ਮੁਦਈ ਪ੍ਰਭਜੋਤ ਨੂੰ ਕਿਸੇ ਨੇ ਗਨ ਪੁਆਇੰਟ ਤੇ ਲੁੱਟ ਖੋਹ ਕੀਤੀ ਸੀ| ਜਿਸਨੇ ਆਪਣੀ ਸੋਚੀ ਸਮਝੀ ਸਾਜਿਸ਼ ਤਹਿਤ ਆਪਣੇ ਪੈਸਿਆਂ ਨੂੰ ਹੜੱਪ ਕਰਨ ਦੀ ਨੀਯਤ ਨਾਲ ਅੱਖਾਂ ਵਿਚ ਸਪਰੇ ਪਾ ਕੇ ਗਨ ਪੁਆਇੰਟ ਦਾ ਵੇਰਵਾ ਦੇ ਕੇ 60,000 ਰੁਪਏ ਲੁੱਟ ਦਾ ਝੂਠਾ ਮੁਕੱਦਮਾ ਦਰਜ ਕਰਵਾਇਆ ਹੈ| ਜਿਸ ਕਰਕੇ ਮੁਦਈ ਮੁਕੱਦਮਾ ਪ੍ਰਭਜੋਤ ਨੂੰ ਅਜਿਯਾ ਕਰਨ ਤੇ ਮੁਕੱਦਮਾ ਵਿਚ ਮਿਤੀ 21.03.2020 ਨੂੰ ਗਿਰਫ਼ਤਾਰ ਕਰ ਲਿਆ ਗਿਆ| ਜਿਸਦਾ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ| ਜਿਸ ਪਾਸੋ ਢੁੰਗਾਯੀ ਨਾਲ ਪੁਛਗਿਛ ਕੀਤੀ ਜਾਵੇਗੀ|

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन