ਫਗਵਾੜਾ 'ਚ ਸਬਜੀ ਦੀ ਲੁੱਟ ਨੂੰ ਰੋਕਣ ਲਈ ਵਿਧਾਇਕ ਧਾਲੀਵਾਲ ਨੇ ਕੀਤੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ * ਚੁਨਿੰਦਾ ਰੇਹੜੀਆਂ ਰਾਹੀਂ ਵਾਰਡ ਪੱਧਰ ਤੇ ਹੋਵੇਗੀ ਸਬਜੀ ਦੀ ਸਪਲਾਈ * ਹਰ ਰੇਹੜੀ ਤੇ ਰੋਜਾਨਾ ਜਾਰੀ ਹੋਣ ਵਾਲੀ ਰੇਟ ਲਿਸਟ ਲਾਉਣ ਜਰੂਰੀ

ਫਗਵਾੜਾ 30 ਮਾਰਚ (ਪਵਨ ਪਿੰਕਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੋਰੋਨਾ ਵਾਇਰਸ ਨਾਲ ਫੈਲੀ ਮਹਾਮਾਰੀ ਦੀ ਰੋਕਥਾਮ ਲਈ ਪ੍ਰਸ਼ਾਸਨ ਵਲੋਂ ਜਾਰੀ ਕਰਫਿਊ ਦੇ ਦੌਰਾਨ ਮਹਿੰਗੀ ਸਬਜੀ ਵੇਚਣ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਐਸ.ਡੀ.ਐਮ. ਫਗਵਾੜਾ ਗੁਰਵਿੰਦਰ ਸਿੰਘ ਜੌਹਲ ਦੇ ਦਫਤਰ ਵਿਖੇ ਮੰਡੀ ਬੋਰਡ ਦੇ ਡੀ.ਐਮ.ਓ. ਰੁਪਿੰਦਰ ਸਿੰਘ ਮਿਨਹਾਸ, ਸਕੱਤਰ ਗੁਰਇਕਬਾਲ ਸਿੰਘ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਐਸ.ਪੀ. ਫਗਵਾੜਾ ਮਨਵਿੰਦਰ ਸਿੰਘ, ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ ਤੋਂ ਇਲਾਵਾ ਸੀਨੀਅਰ ਕਾਂਗਰਸ ਆਗੂ ਵਿਨੋਦ ਵਰਮਾਨੀ ਵੀ ਉਚੇਰੇ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਸਬਜੀ ਦੀ ਥੋਕ ਅਤੇ ਪਰਚੂਨ ਪੱਧਰ ਤੇ ਹੋ ਰਹੀ ਲੁੱਟ ਨੂੰ ਰੋਕਣ ਲਈ ਰਣਨੀਤੀ ਤਿਆਰ ਕੀਤੀ ਗਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਰੋਜਾਨਾ ਸਬਜੀ ਦੀ ਥੋਕ ਅਤੇ ਪਰਚੂਨ ਭਾਅ ਦੀ ਲਿਸਟ ਤਿਆਰ ਹੋਵੇਗੀ ਅਤੇ ਜਿਹਨਾਂ ਰੇਹੜੀ ਵਾਲਿਆਂ ਨੂੰ ਕਰਫਿਊ ਪਾਸ ਜਾਰੀ ਕੀਤਾ ਜਾਵੇਗਾ ਸਿਰਫ ਉਹੀ ਵਾਰਡ ਪੱਧਰ ਤੇ ਜਾ ਕੇ ਸਬਜੀ ਵੇਚਣਗੇ। ਵਾਰਡ ਦੇ ਖੇਤਰਫਲ ਦੇ ਹਿਸਾਬ ਨਾਲ ਲੋੜ ਅਨੁਸਾਰ ਰੇਹੜੀਆਂ ਨੂੰ ਹਰ ਵਾਰਡ ਵਿਚ ਭੇਜਿਆ ਜਾਵੇਗਾ। ਸਬਜੀ ਦੀ ਹਰ ਰੇਹੜੀ ਉਪਰ ਰੇਟ ਲਿਸਟ ਲੱਗੀ ਹੋਵੇਗੀ। ਜੇਕਰ ਕੋਈ ਸਬਜੀ ਵਿਕ੍ਰੇਤਾ ਲਿਸਟ ਦੇ ਰੇਟ ਤੋਂ ਇਕ ਪੈਸਾ ਵੀ ਵੱਧ ਵਸੂਲੇਗਾ ਤਾਂ ਉਸਦੀ ਸ਼ਿਕਾਇਤ ਮਿਲਣ ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਤੁਰੰਤ ਉਸਦਾ ਪਾਸ ਰੱਧ ਕਰ ਦਿੱਤਾ ਜਾਵੇਗਾ। ਇਸ ਦੌਰਾਨ ਉਨ•ਾਂ ਕਰਿਆਨੇ ਦੀ ਰੇਟ ਲਿਸਟ ਜਾਰੀ ਕੀਤੀ ਅਤੇ ਨਾਲ ਹੀ ਸਬਜੀ ਦੀ ਅੱਜ ਦੀ ਰੇਟ ਲਿਸਟ ਜਾਰੀ ਕਰਦਿਆਂ ਦੱਸਿਆ ਕਿ ਰੋਜਾਨਾ ਦੀ ਨਵੀਂ ਜਾਰੀ ਹੋਣ ਵਾਲੀ ਰੇਟ ਲਿਸਟ ਵਿਚ ਤਕਰੀਬਨ ਥੋੜਾ ਬਹੁਤ ਹੀ ਅੰਤਰ ਰਹੇਗਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਾਬੀ ਵਾਲੀਆ, ਸੁਨੀਲ ਪਰਾਸ਼ਰ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਆਦਿ ਹਾਜਰ ਸਨ।
ਤਸਵੀਰ ਸਮੇਤ।
ਕਰਿਆਨਾ ਲਿਸਟ
ਘਿਓ ਡਾਲਡਾ  95-100 ਰੁਪਏ ਪ੍ਰਤੀ ਕਿਲੋ
ਦਾਲ ਚਨਾ  70 ਰੁਪਏ
ਕਾਲਾ ਚਨਾ  70 ਰੁਪਏ
ਮਾਂਹ ਸਾਬਤ  100 ਰੁਪਏ
ਮੋਠ ਦਾਲ  80-85 ਰੁਪਏ
ਮਸਰ ਦਾਲ  100 ਰੁਪਏ
ਮਸਰ ਸਾਬਤ  80 ਰੁਪਏ
ਰਾਜਮਾ   90-100 ਰੁਪਏ
ਨਮਕ   20 ਰੁਪਏ ਪੈਕੇਟ
ਚੀਨੀ   39-40 ਰੁਪਏ
ਸਰੋਂ ਦਾ ਤੇਲ  100-110 ਰੁ. ਪ੍ਰਤੀ ਲੀਟਰ
ਸਫੇਦ ਚਨਾ  80-82 ਰੁਪਏ
ਮੂੰਗ ਦਾਲ  110-112 ਰੁਪਏ
ਅਰਹਰ ਦਾਲ  120-123 ਰੁਪਏ
ਆਟਾ   26-28 ਪ੍ਰਤੀ ਕਿੱਲੋ
ਚਾਵਲ ਬਾਸਮਤੀ 60-70 ਰੁਪਏ
ਚਾਵਲ ਸਾਦੇ   25-28 ਰੁਪਏ
ਚਾਹ ਪੱਤੀ ਖੁੱਲ•ੀ 60-70 ਪ੍ਰਤੀ 250 ਗ੍ਰਾਮ 
ਸਬਜੀ ਰੇਟ ਲਿਸਟ
ਪਿਆਜ  30 ਤੋਂ 35 ਰੁਪਏ
ਆਲੂ   25 ਤੋਂ 30
ਟਮਾਟਰ  60 ਤੋਂ 65
ਗੋਭੀ   30 ਤੋਂ 35
ਮਟਰ   30 ਤੋਂ 35
ਲਸਣ   100 ਤੋਂ 125
ਅਦਰਕ  100 ਤੋਂ 125
ਹਰੀ ਮਿਰਚ  80
ਸ਼ਿਮਲਾ ਮਿਰਚ  55 ਤੋਂ 60
ਖੀਰਾ   20 ਤੋਂ 25
ਗਾਜਰ   30 ਤੋਂ 35

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन