ਅਕਾਲੀ ਦਲ ਦੇ ਸੂਬਾ ਜਥੇਬੰਦਕ ਸਕੱਤਰ ਜਥੇਦਾਰ ਸਰੂਪ ਸਿੰਘ ਸਥਿਯੋ ਸਮੇਤ ਐਸ ਐਮ ਓ ਸਿਵਲ ਹਸਪਤਾਲ ਫਗਵਾੜਾ ਨੂੰ ਮੰਗ ਪੱਤਰ ਦਿੰਦੇ ਹੋਏ

ਫਗਵਾੜਾ : (ਪਵਨ ਪਿੰਕਾ) ਪਿਛਲੇ ਦਿਨੀਂ ਸਿਵਲ ਹਸਪਤਾਲ ਫਗਵਾੜਾ ਦੇ ਬਲੱਡ ਬੈਂਕ ਵਿਚ ਕੰਮ ਦੌਰਾਨ ਕੁਝ ਗਲਤੀ ਹੋਣ ਕਾਰਨ ਇਹ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਆਉਣ ਤੇ ਓਹਨਾ ਮੌਕੇ ਤੇ ਪਹੁੰਚ ਕੇ ਸਿਵਲ ਹਸਪਤਾਲ ਫਗਵਾੜਾ ਦਾ ਬਲੱਡ ਬੈਂਕ ਤੁਰੰਤ ਬਿਨਾ ਸੋਚੇ ਸਮਝੇ ਸੀਲ ਕਰ ਦਿੱਤਾ ਅਤੇ ਸਟਾਕ ਵਿਚ ਪਈਆਂ ਖੂਨ ਦੀਆ ਬੋਤਲਾਂ ਸਿਵਲ ਹਸਪਤਾਲ ਕਪੂਰਥਲੇ ਭੇਜ ਦਿਤੀਆਂ| ਓਹਨਾ ਕਿਹਾ ਕਿ ਸਿਵਲ ਹਸਪਤਾਲ ਫਗਵਾੜਾ ਜੋ ਜੀ.ਟੀ. ਰੋਡ ਸਥਿਤ ਹੈ ਅਤੇ ਕਿਸੇ ਸਮੇ ਗੰਭੀਰ ਐਮਰਜੰਸੀ ਸੇਵਾਵਾਂ ਲੰਗੜ੍ਹੀਆਂ ਕਰ ਦਿਤੀਆਂ ਅਤੇ ਫਗਵਾੜੇ ਦੀ ਗਰੀਬ ਜਨਤਾ ਨਾਲ ਬੇਇਨਸਾਫ਼ੀ ਕੀਤੀ| ਇਸ ਸਥਿਤੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਜਥੇਬੰਦਕ ਸਕੱਤਰ ਜਥੇਦਾਰ ਸਰੂਪ ਸਿੰਘ ਖਲਵਾੜਾ ਨੇ ਗੰਭੀਰ ਨੋਟਿਸ ਲੈਂਦਿਆਂ ਹੋਇਆ ਦੋਸ਼ ਲਾਇਆ ਸਰਕਾਰ ਨੇ ਯੋਜਨਾਬੰਦ ਤਰੀਕੇ ਨਾਲ ਇਹ ਕਾਰਵਾਈ ਕੀਤੀ ਹੈ| ਜਿਸਦਾ ਖਾਮਿਆਜਾ ਗਰੀਬ ਜਨਤਾ ਨੂੰ ਭੋਗਣਾ ਪੈ ਰਿਹਾ ਹੈ ਕਿਉਕਿ ਸਰਕਾਰੀ ਹਸਪਤਾਲਾਂ ਵਿਚ ਖੂਨ ਸਰਕਾਰ ਵਲੋਂ ਮੁਫ਼ਤ ਦਿਤਾ ਜਾਂਦਾ ਹੈ ਜਦੋ ਪ੍ਰਾਈਵੇਟ ਬਲੱਡ ਬੈਂਕ 1500 ਰੁਪਏ ਬੋਤਲ ਵਸੂਲਦੇ ਹਨ| ਇਸ ਸਬੰਧੀ ਇਕ ਮਹੀਨੇ ਤੋਂ ਉੱਪਰ ਸਮਾਂ ਬੀਤ ਜਾਣ ਤੇ ਵੀ ਸਿਹਤ ਮੰਤਰੀ ਪੰਜਾਬ ਅਤੇ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਜਿਲਾ ਤੇ ਸਟੇਟ ਕੰਟਰੋਲਰ ਵਰਗੇ ਅਧਿਕਾਰੀ ਏਅਰ ਕੰਡੀਸ਼ਨ ਕਮਰਿਆਂ ਵਿਚ ਬੈਠ ਕੇ ਬਿਨਾ ਸੋਚੇ ਗਰੀਬ ਜਨਤਾ ਦੇ ਹੱਕਾਂ ਉਲਟ ਨਾਦਰਸ਼ਾਹੀ ਫੈਸਲੇ ਲੈ ਰਹੇ ਹਨ| ਜਥੇਦਾਰ ਖਲਵਾੜਾ ਆਪਣੇ ਸਾਥੀਆਂ ਸਮੇਤ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਕਿ ਇਹ ਬੰਦ ਕੀਤੀ ਹੋਈ ਸੇਵਾਵਾਂ ਤੁਰੰਤ ਬਹਾਲ ਕੀਤੀਆਂ ਜਾਣ ਨਹੀਂ ਤਾ ਓਹਨਾ ਦੀ ਜਥੇਬੰਦੀ ਸੰਘਰਸ਼ ਦਾ ਰਸਤਾ ਅਪਣਾਏਗੀ| 


Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन