ਆਈਸਕ੍ਰੀਮ ਕਾਰੋਬਾਰੀ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਮਾਮਲੇ ਨੂੰ ਫਗਵਾੜਾ ਪੁਲਸ ਨੇ ਸੁਲਝਾਉਂਦੇ ਹੋਏ ਇਸ ਮਾਮਲੇ 'ਚ ਪੰਜਾਬੀ ਗਾਇਕ ਕੀਤਾ ਗਿਰਫ਼ਤਾਰ - Watan Ki Rahen

ਫਗਵਾੜਾ : (ਧਰੁਵ ਕਲੂਚਾ) ਪਿਛਲੇ ਦਿਨੀੰ ਦੇਰ ਰਾਤ 28 ਫਰਵਰੀ ਨੂੰ ਸ਼ਹਿਰ ਦੀ ਪਾਸ਼ ਕਾਲੋਨੀ ਹਰਗੋਬਿੰਦ ਨਗਰ 'ਚ ਸਥਿਤ ਆਈਸ ਕਰੀਮ ਵਿਕਰੇਤਾ ਰਵੀ ਸਵਾਨੀ ਦੇ ਘਰ ਬਾਹਰ ਅਣਪਛਾਤਿਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਸੀ। ਜਿਸ ਤੋੰ ਬਾਅਦ ਪੁਲਿਸ ਨੇ ਧਾਰਾ 336, 25, 54 ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਸੀ। ਅਜ ਫਗਵਾੜਾ ਪੁਲਿਸ ਨੇ ਮਾਮਲੇ ਨੂੰ ਸੁਲਝਾਉਂਦੇ ਹੋਏ ਇਸ ਮਾਮਲੇ 'ਚ ਪੰਜਾਬੀ ਗਾਇਕ ਸਾਜਨ ਜੋਹਰਾ ਨੂੰ ਗ੍ਰਿਫਤਾਰ ਕੀਤਾ ਹੈ। ਗਾਇਕ 'ਤੇ 307, 336, 25, 54 ਆਰਮਸ ਐਕਟ ਦੀਆਂ ਧਰਾਵਾਂ ਲਗਾਈਆਂ ਗਈਆਂ ਹਨ। ਪੁਲਿਸ ਵੱਲੋਂ ਉਸ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।

Comments