Skip to main content
ਨਿਊ ਮਾਡਲ ਟਾਊਨ ਫਗਵਾੜਾ ਗੋਲੀਕਾਂਡ ਹਲ ਇਕ ਦੋਸ਼ੀ ਕੀਤਾ ਗ੍ਰਿਫ਼ਤਾਰ - Watan Ki Rahen


ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਪ੍ਰੀਤ ਸਿੰਘ ਢਿੱਲੋ SP(INV), ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ,ਵਿਸ਼ਾਲਜੀਤ ਸਿੰਘ DSP(INV) ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਨੇ ਜੋ ਮੁੱਕਦਮਾ ਨੰਬਰ 70 ਮਿੱਤੀ 28.02.2020 ਅ/ਧ 336,307,120-ਬੀ ਭ:ਦ, 25/27/54/59 ਅਸਲਾ ਐਕਟ ਥਾਣਾ ਸਿਟੀ ਫਗਵਾੜਾ ਬਰਬਿਆਨ ਰਵਿੰਦਰ ਸੁਵਾਨੀ ਪੁੱਤਰ ਸ਼ਿਵ ਲਾਲ ਸੁਵਾਨੀ ਵਾਸੀ ਨਿਊ ਮਾਡਲ ਟਾਊਨ ਵਾਰਡ ਨੰਬਰ 21 ਫਗਵਾੜਾ ਜਿਲ੍ਹਾ ਕਪੂਰਥਲਾ ਦਰਜ ਰਜਿਸਟਰ ਹੋਇਆ ਸੀ ਕਿ ਪਿਛਲੇ ਦਿਨੀੰ ਰਾਤ 9:00 ਕੁ ਵਜੇ ਉਹ ਪ੍ਰੀਵਾਰ ਸਮੇਤ ਆਪਣੇ ਦੋਸਤ ਜਗਜੀਤ ਸਿੰਘ ਜੋੜਾ ਦੀ ਬੇਟੀ ਦੀ ਸ਼ਾਦੀ ਤੇ ਜੋੜਾ ਫਾਰਮ ਚੰਡੀਗੜ ਬਾਈਪਾਸ ਨੇੜੇ ਲੰਦਨ ਡਰੀਮ ਫਗਵਾੜਾ ਗਿਆ ਸੀ। ਉਸਦਾ ਨੋਕਰ ਕੋਠੀ ਵਿੱਚ ਇਕਲਾ ਸੀ। ਜੋ ਕਰੀਬ 11:02 ਵਜੇ ਰਾਤ ਨੂੰ ਉਸਦੇ ਨੋਕਰ ਦਾ ਫੋਨ ਉਸਦੇ ਲੜਕੇ ਲਵਨੀਸ਼ ਸੁਵਾਨੀ ਨੂੰ ਆਇਆ ਕਿ ਕੋਠੀ ਦੇ ਬਾਹਰ ਗੇਟ ਦੇ ਨਜਦੀਕ ਗਲੀ ਵਿੱਚ ਗੋਲੀਆ ਚਲਾਉਣ ਦੀ ਅਵਾਜ਼ ਆਈ ਹੈ। ਜੋ ਗਰੇਅ ਨਾਈਟ ਬਰੇਜਾ ਕਾਰ ਵਿੱਚ ਸਵਾਰ ਨਾਮਲੂਮ ਵਿਅਕਤੀਆ ਨੇ ਆਪਣੇ ਹਥਿਆਰਾਂ ਨਾਲ ਮਾਰ ਦੇਣ ਦੀ ਨੀਅਤ ਨਾਲ ਸਿੱਧੀਆ ਗੋਲੀਆ ਗੇਟ ਵਿੱਚ ਮਾਰੀਆ ਹਨ। ਜਿਸ ਤੇ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਸੰਬੰਧੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਨਿਯੁਕਤ ਕੀਤੀ ਗਈ ਸੀ। ਜੋ ਮੁੱਕਦਮਾ ਦੀ ਤਫਤੀਸ਼ ਅਧੁਨਿਕ ਢੰਗ ਤਰੀਕਿਆ ਨਾਲ ਕਰਕੇ ਮੁੱਕਦਮਾ ਟਰੇਸ ਕਰਨ ਦੀ ਸਫ਼ਲਤਾ ਹਾਸਲ ਕੀਤੀ ਗਈ ਹੈ। ਦੋਰਾਨੇ ਤਫਤੀਸ਼ ਮੁੱਕਦਮਾ ਹਜਾ ਵਿੱਚ ਮਿੱਤੀ 11-03-2020 ਨੂੰ INSP ਉੰਕਾਰ ਸਿੰਘ ਬਰਾੜ ਨੇ ਮੁੱਕਦਮਾ ਹਜਾ ਦੇ ਦੋਸ਼ੀ ਪ੍ਰਿਤਪਾਲ ਸਿੰਘ ਉਰਫ ਸਾਜਨ ਜੋੜਾ ਪੁੱਤਰ ਦਮਨਜੀਤ ਸਿੰਘ ਉਰਫ ਜੋੜਾ ਵਾਸੀ ਹਾਊਸ ਨੰਬਰ 181 ਸਕੀਮ ਨੰਬਰ 03 ਮੁਹਲਾ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਰੋਡ ਫਗਵਾੜਾ ਜਿਲ੍ਹਾ ਕਪੂਰਥਲਾ ਉਮਰ ਕਰੀਬ 21 ਸਾਲ ਜੋ ਜੋੜਾ ਫਗਵਾੜਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
Comments
Post a Comment