ਫਗਵਾੜਾ ਵਿਖੇ ਜ਼ੋਮੈਟੋ ਰਾਹੀਂ ਮੰਗਵਾਇਆ ਜਾ ਸਕੇਗਾ ਕਰਿਆਨਾ ਅਤੇ ਹੋਰ ਜ਼ਰੂਰੀ ਸਾਮਾਨ - Watan Ki Rahen

ਫਗਵਾੜਾ 29 ਮਾਰਚ : (ਧਰੁਵ ਕਲੂਚਾ) ਫਗਵਾੜਾ ਵਾਸੀ ਕਰਿਆਨਾ ਅਤੇ ਹੋਰ ਜ਼ਰੂਰਤ ਦਾ ਸਾਮਾਨ ਜ਼ੋਮੈਟੋ ਰਾਹੀਂ ਵੀ ਮੰਗਵਾ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਨੇ ਦੱਸਿਆ ਕਿ ਇਸ ਦੇ ਲਈ ਫਗਵਾੜਾ ਦੇ ਲੋਕ ਜ਼ੋਮੈਟੋ ਐਪ ਡਾਊਨਲੋਡ ਕਰਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਉਨਾਂ ਦੱਸਿਆ ਕਿ ਜ਼ੋਮੈਟੋ ਐਪ ਨੂੰ ਖੋਲਣ ਉਪਰੰਤ ‘ਜ਼ੋਮੈਟੋ ਮਾਰਕੀਟ’ ਦੇ ਬੈਨਰ ’ਤੇ ਕਲਿਕ ਕਰਕੇ ਆਰਡਰ ਕਰਨ ਉਪਰੰਤ ਆਪਣੀ ਜ਼ਰੂਰਤ ਦਾ ਕਰਿਆਨਾ ਅਤੇ ਹੋਰ ਸਾਮਾਨ ਘਰ ਬੈਠੇ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਇਸ ਵਿਚ ਕਾਨਟੈਕਟਲੈਸ ਡਿਲੀਵਰੀ ਦੀ ਸਹੂਲਤ ਵੀ ਉਪਲਬੱਧ ਹੈ, ਜਿਸ ’ਤੇ ਤੁਹਾਡਾ ਆਰਡਰ ਤੁਹਾਡੇ ਦਰਵਾਜ਼ੇ ਦੇ ਬਾਹਰ ਇਕ ਸਾਫ ਸਤਾ ’ਤੇ ਰੱਖ ਦਿੱਤਾ ਜਾਵੇਗਾ ਤਾਂ ਕਿ ਤੁਸੀਂ ਆਪਣੀ ਸੁਵਿਧਾ ਅਨੁਸਾਰ ਇਸ ਨੂੰ ਉਠਾ ਸਕੋ। ਉਨਾਂ ਦੱਸਿਆ ਕਿ ਕਾਨਟੈਕਟਲੈਸ ਡਿਲੀਵਰੀ ਦੀ ਸਹੂਲਤ ਕੇਵਲ ਆਨਲਾਈਨ ਅਦਾਇਗੀ ’ਤੇ ਹੀ ਉਪਲਬੱਧ ਹੋਵੇਗੀ।

Comments

Post a Comment

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन