Skip to main content
ਫਗਵਾੜਾ ਪੁਲਿਸ ਨੇ ਚੋਰੀ ਸ਼ੁਦਾ ਐਕਟਿਵਾ ਸਮੇਤ ਇਕ ਔਰਤ ਨੂੰ ਕੀਤਾ ਗ੍ਰਿਫ਼ਤਾਰ - Watan Ki Rahen
ਫਗਵਾੜਾ : (ਧਰੁਵ ਕਲੂਚਾ) ਅਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿੱਚ ਇੰਸ ਉੰਕਾਰ ਸਿੰਘ ਬਰਾੜ ਮੁੱਖ ਅਫ਼ਸਰ ਥਾਣਾ ਸਿਟੀ ਫਗਵਾੜਾ ਵਲੋੰ ਮਾੜੇ ਅਨਸਰਾ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਅਧੀਨ ਐਸ ਆਈ ਮਨਪ੍ਰੀਤ ਕੋਰ ਮੱਲੀ ਨੰਬਰ 63/ਜੇ ਆਰ ਟੀ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਪਾਰਟੀ ਵਲੋੰ ਮੁੱਕਦਮਾ ਨੰਬਰ 96 ਮਿਤੀ 18.03.2020 ਅ/ਧ 379,411 ਆਈ ਪੀ ਸੀ ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਨੂੰ ਟਰੇਸ ਕਰਕੇ ਦੋਸ਼ਣ ਰਜਨੀ ਪਤਨੀ ਨਵਲ ਕੁਮਾਰ ਵਾਸੀ ਗੁਰੂ ਹਰਕ੍ਰਿਸ਼ਨ ਨਗਰ ਗਲੀ ਨੰਬਰ 03 ਫਗਵਾੜਾ ਜਿਲ੍ਹਾ ਕਪੂਰਥਲਾ ਨੂੰ ਹਸਬ ਜਾਬਤਾ ਗ੍ਰਿਫ਼ਤਾਰ ਕਰਕੇ ਮੁੱਕਦਮਾ ਵਿੱਚ ਚੋਰੀ ਸ਼ੁਦਾ ਐਕਟਿਵਾ ਬ੍ਰਾਮਦ ਕੀਤੀ ਗਈ।
Comments
Post a Comment