ਕਰਫਿਊ ਦੀ ਉਲੰਘਣਾ ਕਰਨ ਵਾਲੇ ਅੜਾਤੀਆ ਖਿਲਾਫ 03 ਮੁਕੱਦਮੇ ਦਰਜ - Watan Ki Rahen

ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋੰ ਪੰਜਾਬ ਸਰਕਾਰ ਦੀ ਹਦਾਇਤਾ ਅਨੁਸਾਰ ਮੋਜੂਦਾ ਸਮੇੰ ਕੋਰੋਨਾ ਦੀ ਭਿਆਨਕ ਬਿਮਾਰੀ ਤੋੰ ਬਚਣ ਅਤੇ ਰੋਕਥਾਮ ਲਈ ਆਮ ਪਬਲਿਕ ਨੂੰ ਹਰ ਤਰੀਕੇ ਪੁਲਿਸ ਵਲੋੰ ਵੱਖ-ਵੱਖ ਤਰੀਕੇ ਨਾਲ ਪ੍ਰਚਾਰ ਅਤੇ ਬੇਨਤੀ ਕੀਤੀ ਜਾ ਰਹੀ ਹੈ। ਅੱਜ ਮਿਤੀ 2.04.2020 ਨੂੰ ਸਕੱਤਰ ਮਾਰਕਿਟ ਕਮੇਟੀ ਫਗਵਾੜਾ ਵਲੋੰ ਕਰੋਨਾ ਮਹਾਂਮਾਰੀ ਦੇ ਚਲਦਿਆ ਸਬਜੀ ਮੰਡੀ ਫਗਵਾੜਾ ਵਿਖੇ ਭੀੜ ਨੂੰ ਘਟਾਉਣ ਲਈ ਵਿਸ਼ੇਸ਼ ਚੈਕਿੰਗ ਕੀਤੀ ਗਈ ਹੈ। ਜਿਹਨਾਂ ਵਲੋੰ ਲਿਖਤੀ ਸ਼ਿਕਾਇਤ ਤੇ ਮੈਸ ਕੇਵਲ ਕ੍ਰਿਸ਼ਨ ਪੁੱਤਰ ਹੁਸਨ ਲਾਲ ਵਾਸੀ ਸੁੰਦਰਬਾਨੀ, ਜੰਮੂ ਵਲੋੰ ਸਬਜੀ ਮੰਡੀ ਫਗਵਾੜਾ ਦੇ ਹੋਲਸੇਲ ਦੇ ਫੜ ਤੇ ਰਿਟੇਲ ਦਾ ਕਾਰੋਬਾਰ ਕਰਨ ਕਰਕੇ ਮੁਕੱਦਮਾ ਨੰਬਰ 126 ਮਿਤੀ 2.04.2020 ਅ/ਧ 188 ਭ:ਦ: ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਹੈ। ਮੈਸ ਕੁਲਦੀਪ ਸਿੰਘ ਕ੍ਰਿਪਾਲ ਸਿੰਘ ਐੰਡ ਕੰਪਨੀ ਸਬਜੀ ਮੰਡੀ ਫਗਵਾੜਾ ਵਲੋੰ ਹੋਲਸੇਲ ਦੇ ਫੜ ਤੇ ਰਿਟੇਲ ਦਾ ਕਾਰੋਬਰ ਕਰਨ ਕਰਕੇ ਮੁਕੱਦਮਾ ਨੰਬਰ 127 ਮਿਤੀ 2.04.2020 ਅ/ਧ 188 ਭ:ਦ: ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਬਰਬਿਆਨ ਦਰਜ ਰਜਿਸਟਰ ਕੀਤਾ ਗਿਆ ਹੈ। ਮੈਸ ਗੁਰੂ ਨਾਨਕ ਟ੍ਰੇਡਿੰਗ ਕੰਪਨੀ ਵਲੋੰ ਸਬਜੀ ਮੰਡੀ ਫਗਵਾੜਾ ਵਿਖੇ ਸਬਜੀ ਦੇ ਰੇਟ ਜਿਆਦਾ ਲਗਾਕੇ ਵੇਚਿਆ ਜਾਣ ਕਰਕੇ ਮੁਕੱਦਮਾ ਨੰਬਰ 128 ਮਿਤੀ 2.04.2020 ਅ/ਧ 188 ਭ:ਦ: ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਹੈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन