ਜ਼ਿਲੇ ਵਿਚ ਇਹਤਿਆਤ ਵਜੋਂ 1938 ਬੈੱਡ ਦੀ ਸਮਰੱਥਾ ਵਾਲੇ ਸੱਤ ‘ਕੋਵਿਡ-19 ਕੇਅਰ ਸੈਂਟਰ’ ਸਥਾਪਿਤ

ਕਪੂਰਥਲਾ, 7 ਅਪ੍ਰੈਲ :ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਹਤਿਆਤ ਵਜੋਂ ਜ਼ਿਲੇ ਵਿਚ 1928 ਬੈੱਡ ਦੀ ਸਮਰੱਥਾ ਵਾਲੇ ਸੱਤ ‘ਕੋਵਿਡ-19 ਕੇਅਰ ਸੈਂਟਰ’ ਸਥਾਪਿਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਨਾਂ ਸੈਂਟਰਾਂ ਵਿਚ ਕੁੱਲ 495 ਕਮਰੇ ਅਤੇ 38 ਹਾਲ ਹਨ। ਉਨਾਂ ਦੱਸਿਆ ਕਿ ਇਨਾਂ ਸੈਂਟਰਾਂ ਵਿਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੁਰਦੁਆਰਾ ਬੇਬੇ ਨਾਨਕੀ ਸੁਲਤਾਨਪੁਰ ਲੋਧੀ, ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿੳੂਟ ਆਫ ਰਿਨੇਵਲ ਐਨਰਜੀ ਕਪੂਰਥਲਾ, ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ, ਐਸ. ਜੀ. ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਅਤੇ ਜੀ. ਐਨ. ਏ ਯੂਨੀਵਰਸਿਟੀ ਫਗਵਾੜਾ ਸ਼ਾਮਿਲ ਹਨ। ਉਨਾਂ ਦੱਸਿਆ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਦੋ ਸੈਂਟਰ ਬਣਾਏ ਗਏ ਹਨ। ਉਨਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 140 ਕਮਰਿਆਂ ਵਾਲੇ ਸੈਂਟਰ ਦੀ ਸਮਰੱਥਾ 420 ਹੈ। ਇਸੇ ਤਰਾਂ ਗੁਰਦੁਆਰਾ ਬੇਬੇ ਨਾਨਕ ਸੁਲਤਾਨਪੁਰ ਲੋਧੀ ਵਿਖੇ 17 ਕਮਰਿਆਂ ਵਿਚ 51 ਬੈੱਡ, ਸਰਦਾਰ ਸਵਰਨ ਸਿੰਘ ਨੈਸ਼ਨਲ ਰਿਨੇਵਲ ਐਨਰਜੀ ਕਪੂਰਥਲਾ ਵਿਖੇ 30 ਕਮਰਿਆਂ ਵਿਚ 30 ਬੈੱਡ, ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ 150 ਕਮਰਿਆਂ ਵਿਚ 150 ਬੈੱਡ ਅਤੇ 70 ਕਮਰਿਆਂ ਵਿਚ 90 ਬੈੱਡ, ਐਸ. ਜੀ. ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਵਿਖੇ 16 ਕਮਰਿਆਂ ਵਿਚ 29 ਬੈੱਡ ਅਤੇ ਜੀ. ਐਨ. ਏ ਯੂਨੀਵਰਸਿਟੀ ਫਗਵਾੜਾ ਵਿਖੇ 72 ਕਮਰਿਆਂ ਵਿਚ 200 ਬੈੱਡ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 345 ਬੈੱਡ ਵਾਲੇ 23 ਹਾਲ, ਗੁਰਦੁਆਰਾ ਬੇਬੇ ਨਾਨਕੀ ਸੁਲਤਾਨਪੁਰ ਲੋਧੀ ਵਿਖੇ 500 ਬੈੱਡ ਵਾਲੇ ਹਾਲ ਅਤੇ ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿੳੂਟ ਆਫ ਰਿਨੇਵਲ ਐਨਰਜੀ ਕਪੂਰਥਲਾ ਵਿਖੇ 16 ਬੈੱਡ ਦੀ ਸਮਰੱਥਾ ਵਾਲੇ 4 ਹਾਲ ਅਤੇ ਐਸ. ਜੀ. ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਵਿਖੇ 97 ਬੈੱਡ ਦੀ ਸਮਰੱਥਾ ਵਾਲੇ 9 ਹਾਲ ਇਸ ਕੰਮ ਲਈ ਵਰਤੇ ਜਾ ਰਹੇ ਹਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन