ਫਗਵਾੜਾ ਦੀਆਂ ਮੰਡੀਆਂ 'ਚ 24 ਹਜਾਰ 295 ਮੀਟਰਿਕ ਟਨ ਕਣਕ ਦੀ ਹੋਈ ਖਰੀਦ - ਧਾਲੀਵਾਲ * ਲਿਫਟਿੰਗ ਦੇ ਕੰਮ 'ਚ ਤੇਜੀ ਲਿਆਉਣ ਦੀ ਅਧਿਕਾਰੀਆਂ ਨੂੰ ਕੀਤੀ ਹਦਾਇਤ * ਸਬਜੀ ਮੰਡੀ 'ਚ ਭੀੜ ਕੰਟਰੋਲ ਕਰਨ ਲਈ ਪੁਰਾਣੇ ਪਾਸ ਰੱਦ, ਨਵੀਂ ਨੀਤੀ ਲਾਗੂ

ਫਗਵਾੜਾ 27 ਅਪ੍ਰੈਲ (ਗੁਲਸ਼ਨ ਬਤਰਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਫਗਵਾੜਾ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਅਤੇ ਲਿਫਟਿੰਗ ਦੇ ਕੰਮ ਨੂੰ ਤਸੱਲੀ ਬਖਸ਼ ਢੰਗ ਨਾਲ ਨੇਪਰੇ ਚਾੜਨ ਅਤੇ ਸਬਜੀ ਮੰਡੀ ਵਿਚ ਲਗਾਤਾਰ ਵੱਧਦੀ ਭੀੜ ਨੂੰ ਕਾਬੂ ਕਰਨ ਦੇ ਮਕਸਦ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ, ਵੱਖ ਵੱਖ ਕਣਕ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਅਤੇ ਆੜ•ਤੀਆਂ ਨਾਲ ਮਾਰਕਿਟ ਕਮੇਟੀ ਦਫਤਰ ਫਗਵਾੜਾ ਵਿਖੇ ਮੀਟਿੰਗ ਕੀਤੀ। ਜਿਸ ਵਿਚ ਏ.ਡੀ.ਸੀ. ਫਗਵਾੜਾ ਰਾਜੀਵ ਵਰਮਾ, ਐਸ.ਡੀ.ਐਮ. ਗੁਰਵਿੰਦਰ ਸਿੰਘ ਜੋਹਲ, ਡੀ.ਐਫ.ਐਸ.ਓ. ਅਸ਼ੋਕ ਕੁਮਾਰ, ਮਾਰਕਿਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਉਪ ਚੇਅਰਮੈਨ ਜਗਜੀਵਨ ਖਲਵਾੜਾ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਸਬ-ਡਵੀਜਨ ਫਗਵਾੜਾ ਦੀਆਂ ਸਾਰੀਆਂ ਹੀ ਅਨਾਜ ਮੰਡੀਆਂ ਵਿਚ 26 ਅਪ੍ਰੈਲ ਤਕ 24295 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਦੀ ਖਰੀਦ ਕੀਤੀ ਜਾ ਚੁੱਕੀ ਹੈ। ਪਿਛਲੇ ਦਿਨਾਂ ਦੀ ਬਰਸਾਤ ਦੇ ਚਲਦਿਆਂ ਲਿਫਟਿੰਗ ਦੇ ਕੰਮ ਵਿਚ ਥੋੜੀ ਸੁਸਤੀ ਆਈ ਸੀ ਜਿਸ ਬਾਰੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਜਰੂਰੀ ਹਦਾਇਤ ਕਰ ਦਿੱਤੀ ਗਈ ਹੈ ਤਾਂ ਕਿ ਅਗਲੇ ਇਕ-ਦੋ ਦਿਨ ਵਿਚ ਸਾਰੀ ਖਰੀਦ ਕੀਤੀ ਫਸਲ ਦੀ ਲਿਫਟਿੰਗ ਹੋ ਸਕੇ ਅਤੇ ਕੋਰੋਨਾ ਮਹਾਮਾਰੀ ਦੇ ਚਲਦੇ ਤੈਅ ਕੀਤੇ ਨੀਯਮ ਮੁਤਾਬਕ ਨਵੇਂ ਟੋਕਨ ਜਾਰੀ ਕੀਤੇ ਜਾ ਸਕਣ। ਉਹਨਾਂ ਦੱਸਿਆ ਕਿ ਖਰੀਦੀ ਗਈ ਫਸਲ ਦੀ 24 ਅਪ੍ਰੈਲ ਤੱਕ ਦੀ ਅਦਾਇਗੀ ਖਰੀਦ ਏਜੰਸੀਆਂ ਵਲੋਂ ਕੀਤੀ ਜਾ ਚੁੱਕੀ ਹੈ ਅਤੇ ਇਕ ਜਾਂ ਦੋ ਦਿਨ ਵਿਚ ਕਿਸਾਨਾ ਦੇ ਖਾਤੇ ਵਿਚ ਪੈਸੇ ਜਮਾ ਜਾਣਗੇ। ਖਰੀਦ ਅਤੇ ਲਿਫਟਿੰਗ ਦੇ ਕੰਮ ਬਾਰੇ ਰੀਵਿਉ ਕਰਨ ਲਈ ਹਰ ਇਕ ਦਿਨ ਬਾਅਦ ਕਾਰਪੋਰੇਸ਼ਨ ਦਫਤਰ ਵਿਖੇ ਸਵੇਰੇ 10.30 ਵਜੇ ਏ.ਡੀ.ਸੀ. ਅਤੇ ਐਸ.ਡੀ.ਐਮ. ਫਗਵਾੜਾ ਮੀਟਿੰਗ ਲੈਣਗੇ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ•ਾਂ ਦੀ ਪਰੇਸ਼ਾਨੀ ਨਾ ਹੋਵੇ। ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਫਗਵਾੜਾ ਦੀ ਸਬਜੀ ਮੰਡੀ ਵਿਚ ਰੋਜਾਨਾ ਹੋ ਰਹੀ ਭੀੜ ਬਾਰੇ ਵੀ ਵਿਚਾਰ ਕੀਤਾ ਗਿਆ ਅਤੇ ਇਹ ਗੱਲ ਸਾਹਮਣੇ ਆਈ ਹੈ ਕਿ ਫਗਵਾੜਾ ਸਬਜੀ ਮੰਡੀ ਵਿਚ ਨਾਲ ਲਗਦੇ ਜਿਲਿ•ਆਂ ਤੋਂ ਵੀ ਸਬਜੀ ਦੇ ਖਰੀਦਦਾਰ ਆ ਰਹੇ ਸਨ ਜਿਸ ਕਰਕੇ ਪੁਰਾਣੇ ਸਾਰੇ ਪਾਸ ਰੱਦ ਕਰ ਦਿੱਤੇ ਗਏ ਹਨ ਅਤੇ ਨਵੀਂ ਨੀਤੀ ਤਹਿਤ ਨੀਲੇ ਅਤੇ ਹਰੇ ਰੰਗ ਦੇ ਨਵੇਂ ਪਾਸ ਜਾਰੀ ਕੀਤੇ ਗਏ ਹਨ। ਇਕ ਦਿਨ ਨੀਲੇ ਕਾਰਡ ਵਾਲੇ ਅਤੇ ਇਕ ਦਿਨ ਹਰੇ ਕਾਰਡ ਵਾਲੇ ਵੈਂਡਰ ਅਤੇ ਦੁਕਾਨਦਾਰ ਸਬਜੀ ਦੀ ਖਰੀਦ ਕਰਨ ਲਈ ਮੰਡੀ 'ਚ ਆਉਣਗੇ। ਉਹਨਾਂ ਦੱਸਿਆ ਕਿ ਫਗਵਾੜਾ ਵਿਚ ਕਰੀਬ 650 ਰੇਹੜੀ ਵਾਲੇ ਹਨ ਜੋ ਸਬਜੀ ਅਤੇ ਫਲ ਵੇਚਦੇ ਹਨ ਉਹਨਾਂ ਸਾਰੇ ਰੇਹੜੀ ਵਾਲਿਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਮਾਸਕ ਅਤੇ ਦਸਤਾਨਿਆਂ ਤੋਂ ਬਿਨਾਂ ਸਬਜੀ ਨਾ ਵੇਚਣ ਤਾਂ ਜੋ ਇਹਨਾਂ ਵਸਤੁਆਂ ਰਾਹੀਂ ਕੋਰੋਨਾ ਵਾਇਰਸ ਫੈਲਣ ਦੀ ਸੰਭਾਵਨਾ ਨੂੰ ਦੂਰ ਕੀਤਾ ਜਾ ਸਕੇ। ਮੀਟਿੰਗ ਵਿਚ ਮਾਰਕਫੈਡ ਦੇ ਮੈਨੇਜਰ ਅਸ਼ੀਸ਼ ਕੁਮਾਰ, ਪਨਗ੍ਰੇਨ ਤੋਂ ਇੰਸਪੈਕਟਰ ਦਮਨਜੀਤ, ਸ਼ਿਵਜੀਤ ਸਿੰਘ, ਪਨਸਪ ਤੋਂ ਜਸਵਿੰਦਰ ਸਿੰਘ, ਵੇਅਰ ਹਾਊਸ ਤੋਂ ਸਤਪਾਲ ਤੇ ਐਫ.ਸੀ.ਆਈ. ਤੋਂ ਇੰਸਪੈਕਟਰ ਦੇਵ ਆਨੰਦ ਤੋਂ ਇਲਾਵਾ ਆੜਤੀ ਵਿਨੀਤ ਸੂਦ, ਕੁਲਵੰਤ ਰਾਏ ਪੱਬੀ, ਪੰਡਤ ਰਾਮ ਸਿੰਘ ਜੋਸ਼ੀ, ਤਰਸੇਮ ਸਿੰਘ ਭੋਗਲ, ਰਾਜੀਵ ਅੱਗਰਵਾਲ, ਵਿਕਾਸ ਅੱਗਰਵਾਲ, ਅਨਿਲ ਗੁਪਤਾ, ਪਰਗਣ ਸਿੰਘ ਸਮਰਾ ਅਤੇ ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਆਦਿ ਸ਼ਾਮਲ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन