ਵਿਧਾਇਕ ਧਾਲੀਵਾਲ ਨੇ ਪਿੰਡਾਂ 'ਚ ਡੋਰ-ਟੂ-ਡੋਰ ਜਾ ਕੇ ਸੁਣੀਆਂ ਲੋਕਾਂ ਦੀਆਂ ਪਰੇਸ਼ਾਨੀਆਂ * ਮੁਸ਼ਕਲਾਂ ਦਾ ਕੀਤਾ ਨਿਪਟਾਰਾ * ਘਰੋਂ ਬਾਹਰ ਨਾ ਆਉਣ ਦੀ ਕੀਤੀ ਅਪੀਲ

ਫਗਵਾੜਾ 4 ਅਪ੍ਰੈਲ (ਪਵਨ ਪਿੰਕਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਫਗਵਾੜਾ ਹਲਕੇ ਦੇ ਪਿੰਡਾਂ ਮੀਰਾਂਪੁਰ, ਗੁਜਰਾਤਾਂ, ਖੁਰਮਪੁਰ, ਡੁਮੇਲੀ, ਸੁਨੜਾ, ਖਾਟੀ, ਰਿਹਾਣਾ ਜੱਟਾਂ ਅਤੇ ਅਮਰੀਕ ਨਗਰੀ ਦਾ ਦੌਰਾ ਕਰਕੇ ਘਰੋਂ ਘਰੀਂ ਲੋਕਾਂ ਨਾਲ ਰਾਬਤਾ ਕੀਤਾ। ਉਨਾ ਦੇ ਨਾਲ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਮੀਨਾ ਰਾਣੀ ਭਬਿਆਣਾ ਜਿਲਾ ਪਰੀਸ਼ਦ ਮੈਂਬਰ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ, ਸਾਬੀ ਵਾਲੀਆ ਤੇ ਜਗਜੀਤ ਬਿੱਟੂ ਮੈਂਬਰ ਮਾਰਕੀਟ ਕਮੇਟੀ ਫਗਵਾੜਾ  ਸਨ। ਇਸ ਦੌਰਾਨ ਵਿਧਾਇਕ ਧਾਲੀਵਾਲ ਨੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੀ ਜਾਣਕਾਰੀ ਲਈ ਅਤੇ ਕੁੱਝ ਦਾ ਨਿਪਟਾਰਾ ਮੌਕੇ ਤੇ ਕੀਤਾ ਗਿਆ। ਉਨਾ ਲੋੜਵੰਦ ਪਰਿਵਾਰਾਂ ਤੋਂ ਰਾਸ਼ਨ ਅਤੇ ਹੋਰ ਜਰੂਰੀ ਸਮਾਨ ਦੀ ਲਿਸਟ ਵੀ ਲਈ ਅਤੇ ਜਲਦੀ ਹੀ ਸਮਾਨ ਉਨਾ ਨੂੰ ਭਿਜਵਾਉਣ ਦਾ ਭਰੋਸਾ ਦਿੰਦੇ ਹੋਏ ਅਪੀਲ ਕੀਤੀ ਕਿ ਕਰਫਿਊ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰਾਂ ਵਿਚ ਹੀ ਰਹਿਣ। ਬਹੁਤ ਜਿਆਦਾ ਜਰੂਰੀ ਨਾ ਹੋਵੇ ਤਾਂ ਘਰੋਂ ਬਾਹਰ ਗਲੀ ਵਿਚ ਵੀ ਨਾ ਆਇਆ ਜਾਵੇ। ਰਾਸ਼ਨ, ਸਬਜੀ ਵਗੈਰਾ ਲੈਣ ਲਈ ਦੁਕਾਨ ਤੇ ਜਾਣ ਦੀ ਬਜਾਏ ਦੁਕਾਨਦਾਰਾਂ ਨਾਲ ਫੋਨ ਤੇ ਰਾਬਤਾ ਕਰਕੇ ਘਰ ਮੰਗਵਾ ਲਿਆ ਜਾਵੇ। ਇਸ ਮੌਕੇ ਸੁਰਜੀਤ ਸੁਨੜਾ, ਹਰਸਰੂਪ ਰਿਹਾਣਾ ਜੱਟਾਂ, ਵਿਜੇ ਕੁਮਾਰ, ਅਮਰੀਕ ਖੁਰਮਪੁਰ, ਪ੍ਰਦੀਪ ਆਦਿ ਤੋਂ ਇਲਾਵਾ ਉਕਤ ਪਿੰਡਾਂ ਦੇ ਸਰਪੰਚ, ਮੈਂਬਰ ਪੰਚਾਇਤ ਅਤੇ ਹੋਰ ਪਤਵੰਤੇ ਵੀ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन