ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਲੰਗਰ ਦੇ 40 ਵੇਂ ਦਿਨ ਸ਼੍ਰੀ ਨੀਰਜ ਕੁਮਾਰ ਜੀ ਬਲਾਕ ਤੇ ਪੰਚਾਇਤ ਅਫ਼ਸਰ ਫਗਵਾੜਾ ਨੇ ਛਕਾਇਆ ਲੋਕਾਂ ਨੂੰ ਲੰਗਰ *ਸਭਾ ਵਲੋਂ 2000 ਲੋਕਾਂ ਨੂੰ ਲੰਗਰ ਛਕਾਇਆ ਗਿਆ

ਸਭਾ ਵਲੋਂ 2000 ਲੋਕਾਂ ਨੂੰ ਲੰਗਰ ਛਕਾਇਆ ਗਿਆ।ਸਰਬੱਤ ਦਾ ਭਲਾ ਮੰਗਣ ਵਾਲੀ, ਗਰੀਬ - ਗੁਰਬੇ ਦੇ ਅੰਗ ਸੰਗ ਠਹਿਰਨ ਵਾਲੀ ਦੋਆਬੇ ਦੀ ਮਾਣਮੱਤੀ ਸੰਸਥਾ ਸਰਬ ਨੌਜਵਾਨ ਸਭਾ ਸਮਾਜ ਵਿੱਚ ਰਾਹ ਦਸੇਰੇ ਦਾ ਕੰਮ ਕਰ ਰਹੀ ਹੈ। ਕਰੋਨਾ ਆਫ਼ਤ ਸਮੇਂ ਉਹਨਾਂ ਲੋੜਵੰਦਾਂ ਨੰੂ ਭੋਜਨ ਮੁਹੱਈਆ ਕਰਵਾਉਣ ਲਈ ਅੱਜ ਆਪਣੇ 40 ਵੇਂ ਦਿਨ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਝਾਫ਼ਰ ਕਲੋਨੀ ਅਤੇ ਨੰਗਲ ਰੋਡ, ਨਿਊ ਸਟਾਰ ਸਿਟੀ, ਬਸੰਤ ਨਗਰ, ਅਨੰਦ ਵਿਹਾਰ ਅਤੇ ਟਾਵਰ ਕਲੋਨੀ, ਗੋਬਿੰਦਪੁਰਾ ਦੇ ਕੁਝ ਇਲਾਕਿਆਂ ਵਿਚ ਲੋਕਾਂ ਨੂੰ ਲੰਗਰ ਛਕਾਉਣ ਦਾ ਸ਼ੁੱਭ ਅਰੰਭ ਫਗਵਾੜਾ ਬਲਾਕ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਫਗਵਾੜਾ ਵਲੋਂ ਕੀਤਾ ਗਿਆ। ਇਸ ਮੌਕੇ ਉਨਾਂ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ’ਚ ਲੱਗੀ ਹੋਈ ਹੈ ਤੇ ਅੱਜ ਵੀ ਇਸ ਕਰੋਨਾ ਦੀ ਮਹਾਂਮਾਰੀ ਕਾਰਣ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ ਪਰ ਸਭਾ ਦੇ ਮੈਂਬਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਲੋਕਾਂ ਦੀ ਸੇਵਾ ’ਚ ਲੱਗੇ ਹੋਏ। ਅੱਜ ਸਰਬ ਨੌਜਵਾਨ ਸਭਾ ਵਲੋਂ ਜ਼ਰੂਰਤਮੰਦ ਪਰਿਵਾਰਾਂ ਦੀ ਗਿਣਤੀ ਵਧਣ ਕਾਰਣ 2000 ਮੈਂਬਰਾਂ ਨੰੂ ਲੰਗਰ ਛਕਾਇਆ ਗਿਆ। ਇਸ ਮੌਕੇ ਪੰਚਾਇਤ ਸੈਕੇਟਰੀ ਸੰਜੀਵ ਕੁਮਾਰ, ਸਵਰਨ ਸਿੰਘ ਸਵਰਨ ਸਵੀਟ ਸ਼ਾਪ, ਰਾਜ ਕੁਮਾਰ ਕਨੌਜੀਆ, ਸਾਹਿਬਜੀਤ ਸਿੰਘ, ਕੁਲਵੀਰ ਬਾਵਾ, ਡਾ ਕੁਲਦੀਪ ਸਿੰਘ,ਬਲਵਿੰਦਰ ਸਿੰਘ,ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ, ਹਰਵਿੰਦਰ ਸਿੰਘ, ਸੋਨੂੰ ਮਹਿਰਾ, ਚਰਨ ਦਾਸ, ਹਰਜਿੰਦਰ ਗੋਗਨਾ, ਰਣਜੀਤ ਮੱਲਣ, ਹਰਜੀਤ ਸਿੰਘ ਪੁੰਨ, ਕੁਲਤਾਰ ਬਸਰਾ, ਡਾ. ਨਰੇਸ਼ ਬਿੱਟੂ, ਸ਼ਿਵ ਕੁਮਾਰ,ਮਨਦੀਪ ਸ਼ਰਮਾ, ਕੁਲਵਿੰਦਰ ਸਿੰਘ, ਰਿੰਕੂ, ਕਾਮਰਾਜ ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन