ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ 54ਵੇਂ ਦਿਨ ਵੀ ਜਾਰੀ ਲੰਗਰ ਦੀਆਂ ਕਲੋਨੀਆਂ ’ਚ ਤਾਰੀਫ਼ਾਂ ਅੱਜ ਲੰਗਰ ਦੀ ਸੇਵਾ ਸ਼ਹੀਦ-ਏ-ਆਜ਼ਮ ਸ੍ਰ. ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਸਰਬ ਨੌਜਵਾਨ ਸਭਾ ਵਲੋਂ ਪਿਛਲੇ 30 ਸਾਲਾਂ ਤੋਂ ਲਗਾਤਾਰ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਕਾਬਿਲੇ ਤਾਰੀਫ਼ ਮੱਟੂ

ਫਗਵਾੜਾ 24 ਮਈ (ਪਵਨ ਪਿੰਕਾ) ਕਰੋਨਾ ਆਫ਼ਤ ਸਮੇਂ ਉਹਨਾਂ ਲੋੜਵੰਦਾਂ ਨੰੂ ਭੋਜਨ ਮੁਹੱਈਆ ਕਰਵਾਉਣ ਲਈ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਇੱਕ ਮੋਹਰੀ ਰੋਲ ਅਦਾ ਕਰ ਰਹੀ, ਜਿਹੜੇ ਲੋਕ ਕੰਮਾਂ ਤੋਂ ਵਿਰਵੇ ਹੋ ਗਏ ਹਨ ਅਤੇ ਜਿਹਨਾਂ ਕੋਲ ਕੋਈ ਕਮਾਉਣ ਦਾ ਸਾਧਨ ਨਹੀਂ ਰਿਹਾ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਨੁਸਾਰ ਸਭਾ ਆਪਣੇ ਸੀਮਤ ਸਾਧਨਾਂ ਦੇ ਹੁੰਦਿਆਂ ਵੀ ਉਹਨਾਂ ਘਰਾਂ ਵਿੱਚ ਗੁਰੂ ਕਾ ਲੰਗਰ ਪਹੁੰਚਾਉਣ ਦਾ ਉੱਦਮ ਉਪਰਾਲਾ ਕਰ ਰਹੀ ਹੈ ਜਿੱਥੇ ਰਸਦ ਰਾਸ਼ਨ ਜਾਂ ਲੰਗਰ ਪਹੁੰਚਾਉਣ ਦਾ ਕੋਈ ਵਸੀਲਾ ਨਹੀਂ ਬਣ ਰਿਹਾ ਆਪਣੇ 54 ਵੇਂ ਦਿਨ ਘਰੋ - ਘਰੀ ਲੰਗਰ ਵੰਡ ਪ੍ਰੋਗਰਾਮ ਤਹਿਤ ਅੱਜ ਸ਼੍ਰੀ ਰਾਜ ਕੁਮਾਰ ਮੱਟੂ ਸਮਾਜ ਸੇਵਕ (ਸ਼੍ਰੀਮਤੀ ਜੋਯਤੀ ਬਾਲਾ ਮੱਟੂ ਐਸ.ਡੀ.ਐਮ. ਦਸੂਹਾ ਜੀ ਦੇ ਪਤੀ )  ਹਾਜ਼ਰੀ ਭਰੀ ਅਤੇ ਜ਼ਰੂਰਤਮੰਦ ਲੋਕਾਂ ਨੰੂ ਲੰਗਰ ਵੰਡਿਆ। ਇਸ ਮੌਕੇ ਉਨਾਂ ਕਿਹਾ ਕਿ ਸਰਬ ਨੌਜਵਾਨ ਸਭਾ ਪਿਛਲੇ 30 ਸਾਲਾਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਜੋ ਕਿ ਕਾਬਿਲੇ ਤਾਰੀਫ਼ ਹਨ। ਮੈਂ ਵੀ ਇਸ ਸਭਾ ਨਾਲ ਕਾਫੀ ਲੰਬੇ ਸਮੇਂ ਤੋਂ ਜੁੜਿਆ ਹੋਇਆ ਹਾਂ ਮੈਂ ਦੇਖ ਰਿਹਾ ਹਾਂ ਕਿ ਸਭਾ ਹਰ ਰੋਜ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਉਲੀਕ ਕੇ ਲੋਕ ਸੇਵਾ ਕਰ ਰਹੀ ਹੈ। ਉਨਾਂ ਸਭਾ ਦੇ ਮੈਂਬਰਾਂ ਨੰੂ ਭਰੋਸਾ ਦਿੱਤਾ ਕਿ ਉਹ ਜਿਹੜੀ ਵੀ ਮੇਰੀ ਡਿੳੂਟੀ ਲਗਾਉਣ ਗਏ ਉਹ ਹਾਜ਼ਰ ਹਨ। ਅੱਜ ਸਭਾ ਨੇ ਨੰਗਲ ਰੋਡ, ਨਿੳੂ ਸਟਾਰ ਸਿਟੀ, ਬਸੰਤ ਨਗਰ, ਅਨੰਦ ਵਿਹਾਰ ਅਤੇ ਟਾਵਰ ਕਲੋਨੀ, ਗੋਬਿੰਦਪੁਰਾ ਦੇ ਕੁਝ ਇਲਾਕਿਆਂ ਵਿਚ ਲੋਕਾਂ ਨੂੰ ਲੰਗਰ ਛਕਾਇਆ। ਅੱਜ ਸਰਬ ਨੌਜਵਾਨ ਸਭਾ ਵਲੋਂ ਜ਼ਰੂਰਤਮੰਦ ਪਰਿਵਾਰਾਂ ਦੇ 2500 ਤੋਂ ਵੱਧ ਮੈਂਬਰਾਂ ਨੰੂ ਲੰਗਰ ਛਕਾਇਆ ਗਿਆ। ਅੱਜ ਲੰਗਰ ਦੀ ਸੇਵਾ ਸ਼ਹੀਦ ਏ-ਆਜ਼ਮ ਸ੍ਰ. ਕਰਤਾਰ ਸਿੰਘ ਸਰਾਭਾ ਜੀ ਨੰੂ ਸਮਰਪਿਤ।  ਇਸ ਮੌਕੇ ਪ੍ਰਭ ਜੀ, ਰਾਜ ਕੁਮਾਰ ਕਨੌਜੀਆ,ਸਾਹਿਬਜੀਤ ਸਿੰਘ, ਕੁਲਵੀਰ ਬਾਵਾ, ਮਨਮੀਤ ਮੇਵੀ, ਡਾ ਕੁਲਦੀਪ ਸਿੰਘ,ਬਲਵਿੰਦਰ ਸਿੰਘ,ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ, ਹਰਵਿੰਦਰ ਸਿੰਘ, ਸੋਨੂੰ ਮਹਿਰਾ, ਚਰਨ ਦਾਸ, ਹਰਜਿੰਦਰ ਗੋਗਨਾ, ਡਾ. ਵਿਜੇ ਕੁਮਾਰ, ਸੋਹਣ ਸਿੰਘ ਪਰਮਾਰ, ਰਣਜੀਤ ਮੱਲਣ, ਹਰਜੀਤ ਸਿੰਘ ਪੁੰਨ, ਕੁਲਤਾਰ ਬਸਰਾ, ਉਂਕਾਰ ਜਗਦੇਵ, ਡਾ. ਨਰੇਸ਼ ਬਿੱਟੂ, ਸ਼ਿਵ ਕੁਮਾਰ,ਮਨਦੀਪ ਸ਼ਰਮਾ, ਸਵਰਨ ਸਿੰਘ ਸਵਰਨ ਸਵੀਟ ਸ਼ਾਪ, ਕੁਲਵਿੰਦਰ ਸਿੰਘ, ਰਿੰਕੂ, ਸੁਰਜੀਤ ਕੁਮਾਰ, ਅਵਿਨਾਸ਼ ਚੰਦਰ, ਪਰਮਜੀਤ ਸਿੰਘ ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन