ਪੁਲਿਸ ਪ੍ਰਸ਼ਾਸਨ ਨੂੰ ਕਠਪੁਤਲੀ ਵਾਂਗੁ ਨਚਾਉਣਾ ਅਕਾਲੀ-ਭਾਜਪਾ ਦੀ ਆਦਤ ਕਾਂਗਰਸ ਦੀ ਨਹੀਂ - ਨਰੇਸ਼ ਭਾਰਦਵਾਜ * ਧੱਕੇਸ਼ਾਹੀ ਤਾਂ ਡੀਪੂ ਹੋਲਡਰ ਨਾਲ ਹੋਈ - ਸੰਜੀਵ ਬੁੱਗਾ * ਕਾਂਗਰਸੀ ਆਗੂਆਂ ਨੇ ਫਗਵਾੜਾ 'ਚ ਕੀਤੀ ਪ੍ਰੈਸ ਕਾਨਫ੍ਰੰਸ

ਫਗਵਾੜਾ 18 ਮਈ (ਧਰੁਵ ਕਲੂਚਾ) ਕਾਂਗਰਸ ਪਾਰਟੀ ਵਲੋਂ ਅੱਜ ਸੁਖਪਾਲ ਸਿੰਘ ਬਿਨਿੰਗ ਦੇ ਪੱਖ 'ਚ ਪੱਤਰਕਾਰ ਵਾਰਤਾ ਕਰਕੇ ਬੀਤੇ ਦਿਨ ਅਕਾਲੀ-ਭਾਜਪਾ ਗਠਜੋੜ ਦੇ ਆਗੂਆਂ ਵਲੋਂ ਕਾਂਗਰਸ ਪਾਰਟੀ ਤੇ ਲਾਏ ਗਏ ਦੋਸ਼ਾਂ ਦਾ ਜਵਾਬ ਦਿੱਤਾ। ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ ਦੀ ਅਗਵਾਈ ਹੇਠ ਆਯੋਜਿਤ ਪੱਤਰਕਾਰ ਵਾਰਤਾ 'ਚ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸੀਨੀਅਰ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਵਿਨੋਦ ਵਰਮਾਨੀ, ਸੁਨੀਲ ਪਰਾਸ਼ਰ, ਗੁਰਦੀਪ ਦੀਪਾ, ਸਾਬਕਾ ਕੌਂਸਲਰ ਵਿੱਕੀ ਸੂਦ, ਦਰਸ਼ਨ ਲਾਲ ਧਰਮਸੋਤ, ਰਾਮਪਾਲ ਉੱਪਲ, ਮਨੀਸ਼ ਪ੍ਰਭਾਕਰ, ਜਤਿੰਦਰ ਵਰਮਾਨੀ, ਓਮ ਪ੍ਰਕਾਸ਼ ਬਿੱਟੂ, ਬੰਟੀ ਵਾਲੀਆ, ਸਾਬਕਾ ਬਲਾਕ ਪ੍ਰਧਾਨ ਗੁਰਜੀਤ ਪਾਲ ਵਾਲੀਆ, ਜਿਲ•ਾ ਯੂਥ ਪ੍ਰਧਾਨ ਸੌਰਵ ਖੁੱਲਰ, ਫਗਵਾੜਾ ਯੂਥ ਪ੍ਰਧਾਨ ਕਰਮਦੀਪ ਕੰਮਾ, ਹਰਪ੍ਰੀਤ ਸਿੰਘ ਸੋਨੂੰ ਅਤੇ ਵਿਪਨ ਬੇਦੀ ਸ਼ਾਮਲ ਹੋਏ। ਇਸ ਦੌਰਾਨ ਨਰੇਸ਼ ਭਾਰਦਵਾਜ ਨੇ ਕਿਹਾ ਕਿ ਭਾਜਪਾ ਮੰਡਲ ਪ੍ਰਧਾਨ ਪਰਮਜੀਤ ਚਾਚੋਕੀ ਨੇ ਸਰੇਆਮ ਸ਼ਰਾਬ ਪੀ ਕੇ ਹੁੜਦੰਗਬਾਜੀ ਕੀਤੀ ਹੈ ਤਾਂ ਇਸ ਵਿਚ ਕਾਂਗਰਸ ਪਾਰਟੀ ਦਾ ਕੀ ਕਸੂਰ ਹੈ। ਜੇਕਰ ਕੋਈ ਕਾਨੂੰਨ ਤੋੜੇਗ ਤਾਂ ਪੁਲਿਸ ਕਾਰਵਾਈ ਲਾਜਮੀ ਹੈ। ਉਨ•ਾਂ ਅਕਾਲੀ-ਭਾਜਪਾ ਆਗੂਆਂ ਵਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਨੱਕਾਰਦੇ ਹੋਏ ਕਿਹਾ ਕਿ ਸੱਭ ਨੂੰ ਪਤਾ ਹੈ ਕਿ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰਾਂ 'ਚ 10 ਸਾਲ ਅਕਾਲੀ-ਭਾਜਪਾ ਦੇ ਝੰਡੇ ਝੂਲਦੇ ਰਹੇ ਹਨ ਅਤੇ ਵਿਰੋਧੀ ਧਿਰਾਂ ਖਿਲਾਫ ਝੂਠੇ ਪਰਚੇ ਅਤੇ ਧੱਕੇਸ਼ਾਹੀ ਹੁੰਦੀ ਰਹੀ। ਕਾਂਗਰਸ ਪੁਲਿਸ ਜਾਂ ਪ੍ਰਸ਼ਾਸਨ ਦੇ ਕੰਮ ਵਿਚ ਦਖਲ ਨਹੀਂ ਦਿੰਦੀ ਹੈ। ਬਲਾਕ ਪ੍ਰਧਾਨ ਸੰਜੀਵ ਬੁੱਗਾ ਨੇ ਕਿਹਾ ਕਿ ਪੰਮਾ ਚਾਚੋਕੀ ਦੇ ਸਮਰਥਕ ਕਹਿੰਦੇ ਹਨ ਕਿ ਸ਼ਰਾਬ ਪੀਣਾ ਜੁਰਮ ਨਹੀਂ ਹੈ ਪਰ ਉਨ•ਾਂ ਨੂੰ ਪਤਾ ਹੋਣਾ ਚਾਹੀਦਾ ਕਿ ਸ਼ਰਾਬ ਪੀ ਕੇ ਲੋਕਾਂ ਨਾਲ ਝਗੜੇ ਜਾਂ ਗਾਲੀ ਗਲੌਚ ਕਰਨਾ ਕਾਨੂੰਨ ਦੀ ਕਿਤਾਬ ਵਿਚ ਕਾਬਿਲੇ ਸਜਾ ਜੁਰਮ ਹੈ। ਇਕ ਵੱਡੀ ਪਾਰਟੀ ਦੇ ਮੰਡਲ ਪ੍ਰਧਾਨ ਨੂੰ ਆਪਣੀਆਂ ਮਾੜੀਆਂ ਆਦਤਾਂ 'ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਧੱਕੇਸ਼ਾਹੀ ਤਾਂ ਡੀਪੂ ਹੋਲਡਰ ਸੁਖਪਾਲ ਸਿੰਘ ਨਾਲ ਹੋਈ ਹੈ। ਇਸ ਦੌਰਾਨ ਗੁਰਦੀਪ ਸਿੰਘ ਦੀਪਾ ਨੇ ਕਿਹਾ ਕਿ ਪੁਲਿਸ ਨੇ ਸੁਖਪਾਲ ਸਿੰਘ ਦੇ ਖਿਲਾਫ ਝੂਠਾ ਪਰਚਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਦਬਾਅ ਹੇਠ ਕੀਤਾ ਹੈ ਜੋ ਸਰਾਸਰ ਗਲਤ ਹੈ। ਉਹ ਮੰਗ ਕਰਦੇ ਹਨ ਕਿ ਸਾਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਵਾ ਕੇ ਸੁਖਪਾਲ ਸਿੰਘ ਨੂੰ ਨਿਆ ਦਿੱਤਾ ਜਾਵੇ। 

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन