ਪੰਜ ਨਵੇਂ ਕੋਰੋਨਾ ਪਾਜਿਟਿਵ ਕੇਸ ਆਉਣ ਨਾਲ ਲੋਕਾਂ ਨੂੰ ਘਬਰਾਉਣ ਦੀ ਜਰੂਰ ਨਹੀਂ - ਧਾਲੀਵਾਲ * ਪੁਲਿਸ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ * ਸਾਵਧਾਨੀ ਵਰਤਣ ਨਾਲ ਰੋਕਿਆ ਜਾ ਸਕੇਗਾ ਕੋਰੋਨਾ ਦਾ ਫੈਲਾਅ

ਫਗਵਾੜਾ 9 ਮਈ (ਪਵਨ ਪਿੰਕਾ) ਫਗਵਾੜਾ ਸਬ-ਡਵੀਜਨ ‘ਚ ਬੀਤੇ ਦਿਨ ਸ਼ੁੱਕਰਵਾਰ ਨੂੰ ਕੋਰੋਨਾ ਦੇ ਪੰਜ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੁਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਆਪਸੀ ਤਾਲਮੇਲ ਨੂੰ ਹੋਰ ਬਿਹਤਰ ਕਰਨ ਦੇ ਮਨੋਰਥ ਨਾਲ ਸਥਾਨਕ ਕਾਰਪੋਰੇਸ਼ਨ ਦਫਤਰ ਵਿਚ ਮੀਟਿੰਗ ਕੀਤੀ। ਮੀਟਿੰਗ ‘ਚ ਸਿਵਿਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਤੋਂ ਇਲਾਵਾ ਏ.ਡੀ.ਸੀ. ਰਾਜੀਵ ਵਰਮਾ, ਐਸ.ਐਮ.ਓ. ਡਾ. ਕਮਲ ਕਿਸ਼ੋਰ, ਐਸ.ਪੀ. ਮਨਵਿੰਦਰ ਸਿੰਘ, ਇੰਸਪੈਕਟਰ ਉਂਕਾਰ ਸਿੰਘ ਬਰਾੜ ਐਸ.ਐਚ.ਓ. ਥਾਣਾ ਸਿਟੀ ਤੋਂ ਇਲਾਵਾ ਥਾਣਾ ਸਦਰ ਦੇ ਐਸ.ਐਚ.ਓ. ਅਮਰਜੀਤ ਸਿੰਘ ਮੱਲੀ, ਐਸ.ਆਈ. ੳੂਸ਼ਾ ਰਾਣੀ ਇੰਚਾਰਜ ਥਾਣਾ ਸਤਨਾਮਪੁਰਾ, ਡਾ. ਰਮੇਸ਼ ਬੰਗਾ ਏ.ਸੀ.ਐਸ. ਕਪੂਰਥਲਾ, ਡਾ. ਮੀਨੂੰ ਬੇਦੀ ਨੋਡਲ ਅਫਸਰ ਫਗਵਾੜਾ, ਡਾ. ਰਘਬੀਰ ਨੋਡਲ ਅਫਸਰ, ਡਾ. ਸਤਪਾਲ ਐਸ.ਐਮ.ਓ. ਜੀ.ਐਨ.ਏ. ਆਈਸੋਲੇਸ਼ਨ ਸੈਂਟਰ, ਡਾ. ਰਤਨਪਾਲ ਐਸ.ਐਮ.ਓ. ਐਲ.ਪੀ.ਯੂ. ਅਤੇ ਐਸ.ਐਮ.ਓ. ਪਾਂਛਟ ਡਾ. ਕਾਂਤਾ ਮੋਜੂਦ ਸਨ। ਮੀਟਿੰਗ ਦੌਰਾਨ ਜਿੱਥੇ ਸਿਹਤ ਵਿਭਾਗ ਨੂੰ ਜੀ.ਐਨ.ਏ. ਯੁਨੀਵਰਸਿਟੀ ਕੈਂਪਸ ਵਿਚ ਕੋਰੋਨਾ ਮਰੀਜਾਂ ਲਈ ਬਣਾਏ ਆਈਸੋਲੇਸ਼ਨ ਸੈਂਟਰ ਵਿਖੇ ਤਾਇਨਾਤ ਡਾਕਟਰੀ ਸਟਾਫ ਅਤੇ ਪੁਲਿਸ ਅਧਿਕਾਰੀਆਂ ਨੂੰ ਪੀ.ਪੀ.ਈ. ਕਿੱਟਾਂ, ਦਸਤਾਨੇ ਅਤੇ ਸਰਜੀਕਲ ਮਾਸਕ ਹਰ ਸਮੇਂ ਪਾ ਕੇ ਰੱਖਣ ਦੀ ਹਦਾਇਤ ਕੀਤੀ ਗਈ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਕਿ ਸਬ-ਡਵੀਜਨ ਵਿਚ ਲਾਕਡਾਉਨ ਕਰਫਿਊ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਜਿੱਥੇ ਏ.ਡੀ.ਸੀ. ਰਾਜੀਵ ਵਰਮਾ ਨੇ ਕਿਹਾ ਕਿ ਜੀ.ਐਨ.ਏ. ‘ਚ ਸਥਾਪਤ ਆਈਸੋਲੇਸ਼ਨ ਸੈਂਟਰ ਵਿਚ ਕੋਰੋਨਾ ਨਾਲ ਪੀੜ•ਤ ਮਰੀਜਾਂ ਨੂੰ ਹਰ ਜਰੂਰੀ ਸੁਵਿਧਾ ਦਿੱਤੀ ਜਾਵੇਗੀ ਉੱਥੇ ਹੀ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪੰਜ ਨਵੇਂ ਕੇਸ ਆਉਣ ਨਾਲ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਬਲਕਿ ਸਾਵਧਾਨ ਹੋਣ ਦੀ ਲੋੜ। ਪ੍ਰਸ਼ਾਸਨ ਨੇ ਜੋ ਹਦਾਇਤਾਂ ਕੀਤੀਆਂ ਹਨ ਉਹਨਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਕੋਈ ਜਰੂਰੀ ਕੰਮ ਹੋਣ ਤੇ ਹੀ ਘਰੋਂ ਬਾਹਰ ਨਿਕਲਣ। ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ। ਹੱਥਾਂ ਨੂੰ ਵਾਰ-ਵਾਰ ਧੋਣ ਜਾਂ ਸੈਨੀਟਾਇਜ ਕਰਨ ਦੀ ਆਦਤ ਬਣਾਈ ਜਾਵੇ। ਅਜਿਹਾ ਕਰਨ ਨਾਲ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇਗਾ। ਉਹਨਾਂ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ ਪੁਲਿਸ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਿਚ ਤਾਲਮੇਲ ਨੂੰ ਬਿਹਤਰ ਬਨਾਉਣਾ ਸੀ। ਇਸ ਮੌਕੇ ਉਹਨਾਂ ਦੇ ਨਾਲ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਵੀ ਮੋਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन