ਵਿਧਾਇਕ ਧਾਲੀਵਾਲ ਨੇ ਮਾਤਾ ਰਾਣੀ ਮੰਦਰ ਜਮਾਲਪੁਰ ਨੂੰ ਭੇਂਟ ਕੀਤੇ ਬਰਤਨ * ਪਿੰਡ ਦੇ ਸਮੁੱਚੇ ਵਿਕਾਸ ਦਾ ਦਿੱਤਾ ਭਰੋਸਾ

ਫਗਵਾੜਾ 24 ਮਈ (ਧਰੁਵ ਕਲੂਚਾ) ਫਗਵਾੜਾ ਦੇ ਨਜਦੀਕੀ ਪਿੰਡ ਜਮਾਲਪੁਰ ਵਿਖੇ ਸਥਿਤ ਮਾਤਾ ਰਾਣੀ ਮੰਦਰ ਨੂੰ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਨਵੇਂ ਬਰਤਨ ਭੇਂਟ ਕੀਤੇ ਗਏ। ਇਹ ਬਰਤਨ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਭੇਜੀ ਇਕ ਲੱਖ ਰੁਪਏ ਦੀ ਗ੍ਰਾਂਟ ਨਾਲ ਖਰੀਦੇ ਗਏ ਹਨ।  ਇਸ ਦੌਰਾਨ ਪਿੰਡ ਵਾਸੀਆਂ ਨੇ ਕੈਬਿਨੇਟ ਮੰੰਤਰੀ ਧਰਮਸੋਤ ਦਾ ਧੰਨਵਾਦ ਕੀਤਾ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਉਨ੍ਹਾ ਦੇ ਨਾਲ ਪੁੱਜੇ ਪਤਵੰਤਿਆਂ ਦਾ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ।  ਬਿੱਟੂ ਜਮਾਲਪੁਰ ਨੇ ਸਮੂਹ ਪਤਵੰਤਿਆਂ ਦਾ ਪਿੰਡ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸੇਵਾ ਨਾਲ ਮੰਦਰ ਵਿਖੇ ਲੰਗਰ ਆਦਿ ਤਿਆਰ ਕਰਨ ਅਤੇ ਵਰਤਾਉਣ ਵਿਚ ਕਾਫੀ ਸੁਵਿਧਾ ਮਿਲੇਗੀ। ਵਿਧਾਇਕ ਧਾਲੀਵਾਲ ਨੇ ਪਿੰਡ ਦੇ ਸਮੁੱਚੇ ਵਿਕਾਸ ਦਾ ਭਰੋਸਾ ਦਿੱਤਾ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਲਾਕਡਾਊਨ ਨਿਯਮਾਂ ਦੀ ਪੂਰੀ ਪਾਲਣਾ ਕਰਨ। ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਥੋੜੀ ਸਾਵਧਾਨੀ ਵਰਤ ਕੇ ਇਸ ਦੇ ਸੰਕ੍ਰਮਣ ਤੋਂ ਬਚਿਆ ਜਾ ਸਕਦਾ ਹੈ। ਇਸ ਮੋਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਉਪ ਚੇਅਰਮੈਨ ਜਗਜੀਵਨ ਖਲਵਾੜਾ, ਸੀਨੀਅਰ ਆਗੂ ਵਿਨੋਦ ਵਰਮਾਨੀ, ਸਾਬਕਾ ਸ਼ਹਿਰੀ ਪ੍ਰਧਾਨ ਗੁਰਜੀਤ ਪਾਲ ਵਾਲੀਆ, ਦਰਸ਼ਨ ਜਮਾਲਪੁਰ, ਅਰਜੁਨ ਰਾਮ, ਸੌਦਾਗਰ, ਅਮਰੀਕ ਚੰਦ, ਮਨੀ ਧਰਮਸੋਤ, ਮਾਧੋ ਰਾਮ, ਮਸਤਾ ਰਾਮ, ਕਰਮਚੰਦ, ਰਮੇਸ਼ ਲਾਲ, ਗਿਆਨ ਚੰਦ ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन