ਵਿਧਾਇਕ ਧਾਲੀਵਾਲ ਤੋਂ ਪ੍ਰਭਾਵਿਤ ਹੋ ਕੇ ਚਾਰ ਪਿੰਡਾਂ ਦੀਆਂ ਪੰਚਾਇਤਾਂ ਨੇ ਫੜਿਆ ਕਾਂਗਰਸ ਦਾ ਹੱਥ * ਹਰੇਕ ਪਿੰਡ ਦਾ ਹੋਵੇਗਾ ਸਰਬ ਪੱਖੀ ਵਿਕਾਸ - ਧਾਲੀਵਾਲ

ਫਗਵਾੜਾ 28 ਮਈ (ਪਵਨ ਪਿੰਕਾ) ਫਗਵਾੜਾ ਵਿਧਾਨਸਭਾ ਹਲਕੇ 'ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਚੱਕ ਹਕੀਮ, ਅਕਾਲਗੜ•, ਜਮਾਲਪੁਰ ਅਤੇ ਕਾਂਸ਼ੀ ਨਗਰ ਦੇ ਸਰਪੰਚਾਂ ਨੇ ਸਮੇਤ ਮੈਂਬਰ ਪੰਚਾਇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਧਾਲੀਵਾਲ ਨੇ ਉਕਤ ਪਿੰਡਾਂ ਦੇ ਸਰਪੰਚਾਂ ਕੁਲਵਿੰਦਰ ਕੁਮਾਰ ਚੱਕਹਕੀਮ, ਗੁਲਜਾਰ ਸਿੰਘ ਅਕਾਲਗੜ•, ਗੁਰਦੀਪ ਬੰਗੜ ਜਮਾਲਪੁਰ ਅਤੇ ਲਾਡੀ ਕਾਂਸ਼ੀ ਨਗਰ ਦਾ ਸਿਰੋਪੇ ਪਾ ਕੇ ਕਾਂਗਰਸ ਪਾਰਟੀ ਵਿਚ ਸਵਾਗਤ ਕੀਤਾ। ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਸਰਪੰਚਾਂ ਨੇ ਕਿਹਾ ਕਿ ਬਲਵਿੰਦਰ ਸਿੰਘ ਧਾਲੀਵਾਲ ਦੇ ਵਿਧਾਇਕ ਬਣਨ ਤੋਂ ਬਾਅਦ ਪਿੰਡਾਂ ਦਾ ਵਿਕਾਸ ਪਾਰਟੀਬਾਜੀ ਤੋਂ ਉਪਰ ਉਠ ਕੇ ਕਰਵਾਇਆ ਜਾ ਰਿਹਾ ਹੈ ਜਿਸ ਤੋਂ ਉਹ ਪ੍ਰਭਾਵਿਤ ਹੋਏ ਹਨ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜਿਸ ਲਗਨ ਅਤੇ ਮਿਹਨਤ ਨਾਲ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਵਿਧਾਇਕ ਧਾਲੀਵਾਲ ਨੇ ਫਗਵਾੜਾ ਦੇ ਲੋਕਾਂ ਨੂੰ ਕੋਵਿਡ-19 ਦੇ ਖਤਰੇ ਤੋਂ ਬਚਾਇਆ ਹੈ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਇਕ ਜਨ ਸੇਵਕ ਹੋਣ ਦੇ ਨਾਤੇ ਉਨ•ਾਂ ਦਾ ਮੁਢਲਾ ਫਰਜ਼ ਹੈ ਕਿ ਲੋਕਾਂ ਦੇ ਦੁਖ-ਦਰਦ ਵਿਚ ਹਿੱਸੇਦਾਰ ਬਣਨ ਅਤੇ ਜਨਤਾ ਦੀ ਹਰ ਸਮੱਸਿਆ ਦਾ ਢੁਕਵਾਂ ਹਲ ਕਰਵਾਇਆ ਜਾਵੇ। ਉਹਨਾਂ ਭਰੋਸਾ ਦਿੱਤਾ ਕਿ ਹਰੇਕ ਪਿੰਡ ਦਾ ਸਰਬ ਪੱਖੀ ਵਿਕਾਸ ਕਰਵਾਇਆ ਜਾਵੇ। ਵਿਕਾਸ ਦੇ ਕੰਮਾਂ ਲਈ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਕੋਵਿਡ-19 ਆਫਤ ਨਾਲ ਪਿਛਲੇ ਦੋ ਮਹੀਨੇ ਤੋਂ ਵਿਕਾਸ ਦੇ ਕੰਮ ਪ੍ਰਭਾਵਿਤ ਹੋਏ ਹਨ ਪਰ ਹੁਣ ਇਹਨਾਂ ਵਿਚ ਤੇਜੀ ਲਿਆਂਦੀ ਜਾਵੇਗੀ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਮਾਰਕਿਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਮੈਂਬਰ ਗੁਰਦਿਆਲ ਸਿੰਘ ਭੁੱਲਾਰਾਈ, ਜਗਜੀਵਨ ਖਲਵਾੜਾ ਉਪ ਚੇਅਰਮੈਨ ਮਾਰਕਿਟ ਕਮੇਟੀ, ਸੀਨੀਅਰ ਆਗੂ ਵਿਨੋਦ ਵਰਮਾਨੀ, ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਸਤਬੀਰ ਸਿੰਘ ਸਾਬੀ ਵਾਲੀਆ, ਸਾਬਕਾ ਕੌਂਸਲਰ ਮਨੀਸ਼ ਪ੍ਰਭਾਕਰ, ਸੁਖਮਿੰਦਰ ਸਿੰਘ ਰਾਣੀਪੁਰ, ਜਗਜੀਤ ਬਿੱਟੂ, ਅਮਰਿੰਦਰ ਸਿੰਘ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਮੈਂਬਰ ਪੰਚਾਇਤ ਲਖਵੀਰ ਕੁਮਾਰ, ਕੇਵਲ ਚੰਦ, ਕਮਲਜੀਤ ਕੌਰ, ਸੰਤੋਸ਼ ਰਾਣੀ ਤੋਂ ਇਲਾਵਾ ਸਾਬਕਾ ਸਰਪੰਚ ਸੁਰਿੰਦਰ ਸ਼ਿੰਦੀ, ਲਖਵੀਰ ਸਿੰਘ ਬਸਰਾ, ਜੋਗਿੰਦਰ ਕੌਰ, ਗੁਰਮੀਤ ਸਿੰਘ ਸ਼ੀਰਾ, ਮਦਨ ਲਾਲ ਠੇਕੇਦਾਰ, ਵਿਜੇ ਬੇਦੀ, ਹਨੀ ਸੂਦ, ਕਰੁਨਾ ਦੇਵੀ, ਵਰੁਣ ਬੰਗੜ, ਮੰਤਰੀ, ਨਿਰਮਲ ਚੰਦ, ਬਲਬੀਰ, ਗਣਪਤ ਰਾਏ ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन