ਹਲਕਾ ਵਿਧਾਇਕ ਧਾਲੀਵਾਲ ਨੇ ਨਗਰ ਨਿਗਮ ਦੇ ਸਫਾਈ ਸੇਵਕਾਂ ਅਤੇ ਮਾਲੀਆਂ ਨੂੰ ਵੰਡੀਆਂ ਸਰਕਾਰੀ ਰਾਸ਼ਨ ਦੀਆਂ ਕਿੱਟਾਂ * ਸਫਾਈ ਸੇਵਕਾਂ ਦੀ ਕੋਰੋਨਾ ਨਾਲ ਲੜਾਈ 'ਚ ਭੂਮਿਕਾ ਨੂੰ ਸਰਾਹਿਆ

ਫਗਵਾੜਾ 6 ਮਈ (ਗੁਲਸ਼ਨ ਬਤਰਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਨਗਰ ਨਿਗਮ ਫਗਵਾੜਾ ਦੇ ਕਰੀਬ 323 ਸਫਾਈ ਸੇਵਕਾਂ ਅਤੇ ਮਾਲੀਆਂ ਨੂੰ ਸਰਕਾਰ ਵਲੋਂ ਲਾਕਡਾਉਨ ਕਰਫਿਉ ਦੌਰਾਨ ਰਾਹਤ ਵਜੋਂ ਭੇਜੀਆਂ ਰਾਸ਼ਨ ਦੀਆਂ ਕਿੱਟਾਂ ਦੀ ਵੰਡ ਕੀਤੀ। ਉਹਨਾਂ ਸਫਾਈ ਸੇਵਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਵਿਡ-19 ਕੋਰੋਨਾ ਵਾਇਰਸ ਨਾਲ ਲੜਾਈ ਵਿਚ ਸਫਾਈ ਸੇਵਕਾਂ ਦਾ ਅਹਿਮ ਯੋਗਦਾਨ ਹੈ। ਕਿਉਂਕਿ ਇਹਨਾਂ ਵਲੋਂ ਸੰਕ੍ਰਮਣ ਦਾ ਖਤਰਾ ਹੋਣ ਦੇ ਬਾਵਜੂਦ ਤਨਦੇਹੀ ਨਾਲ ਡਿਉਟੀ ਕਰਦੇ ਹੋਏ ਸਵੱਛਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਜੋ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਯੋਧਿਆਂ ਦਾ ਪੂਰਾ ਸਨਮਾਨ ਕਰਦੀ ਹੈ ਅਤੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਉਪ ਚੇਅਰਮੈਨ ਜਗਜੀਵਨ ਖਲਵਾੜਾ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸੀਨੀਅਰ ਆਗੂ ਵਿਨੋਦ ਵਰਮਾਨੀ, ਸਤਬੀਰ ਸਿੰਘ ਸਾਬੀ ਵਾਲੀਆ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਮਲਕੀਤ ਰਾਮ ਸੈਨੀਟਰੀ ਇੰਸਪੈਕਟਰ, ਸਾਬਕਾ ਕੌਂਸਲਰ ਜਤਿੰਦਰ ਵਰਮਾਨੀ, ਰਾਮਪਾਲ ਉੱਪਲ, ਮਨੀਸ਼ ਪ੍ਰਭਾਕਰ, ਦਰਸ਼ਨ ਲਾਲ ਧਰਮਸੋਤ, ਬੰਟੀ ਵਾਲੀਆ, ਸੁਖਮਿੰਦਰ ਸਿੰਘ ਰਾਣੀਪੁਰ, ਜਸਵੀਰ ਸਿੰਘ ਪਲਾਹੀ, ਕਮਲ ਧਾਲੀਵਾਲ, ਰਾਮ ਮੂਰਤੀ ਮੇਹਟ, ਜੋਗਾ ਰਾਮ ਮੇਹਟ, ਕਾਲੀ ਮੇਹਟ, ਹਨੀ ਧਾਲੀਵਾਲ, ਅਰਜੁਨ ਸੁਧੀਰ, ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन