ਪੰਜਾਬੀ ਲੋਕਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਦੇ ਉਪਰਾਲੇ ਸਦਕਾ ਪੰਜਾਬ ਸਰਕਾਰ ਨੇ ਸੰਗੀਤ ਨਾਲ ਜੁੜੇ ਪਰਿਵਾਰਾਂ ਨੂੰ ਦਿੱਤਾ ਰਾਸ਼ਨ * ਹਰ ਵਰਗ ਦੇ ਲੋੜਵੰਦਾਂ ਦੇ ਨਾਲ ਹੈ ਕੈਪਟਨ ਸਰਕਾਰ - ਧਾਲੀਵਾਲ * ਸੁਸਾਇਟੀ ਨੇ 151 ਪਰਿਵਾਰਾਂ ਨੂੰ ਕੀਤੀ ਰਾਸ਼ਨ ਤੇ ਗੈਸ ਸਿਲੰਡਰਾਂ ਦੀ ਵੰਡ

ਫਗਵਾੜਾ 30 ਜੂਨ (ਧਰੁਵ ਕਲੂਚਾ) ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਵਲੋਂ ਜੱਥੇਬੰਦੀ ਦੇ ਕਨਵੀਨਰ ਪ੍ਰਸਿੱਧ ਸ਼ਾਇਰ, ਗੀਤਕਾਰ ਅਤੇ ਗਾਇਕ ਦੇਬੀ ਮਖਸੂਸਪੁਰੀ, ਗਾਇਕ ਫਿਰੋਜ਼ ਖਾਨ, ਬਲਰਾਜ ਬਿਲਗਾ, ਚੇਅਰਮੈਨ ਮਕਬੂਲ, ਨਛੱਤਰ ਗਿੱਲ ਅਤੇ ਸੁਸਾਇਟੀ ਦੇ ਪ੍ਰਧਾਨ ਬੂਟਾ ਮੁਹੰਮਦ ਦੀ ਸਾਂਝੀ ਅਗਵਾਈ ਹੇਠ ਦੂਸਰੇ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਸਥਾਨਕ ਕੇ.ਜੀ. ਰਿਜੋਰਟ ਵਿਖੇ ਕੀਤਾ ਗਿਆ। ਜਿਸ ਵਿਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਹਨਾਂ ਦੇ ਨਾਲ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਕੌਂਸਲਰ ਬੰਟੀ ਵਾਲੀਆ, ਜਿਲ•ਾ ਯੂਥ ਪ੍ਰਧਾਨ ਸੌਰਵ ਖੁੱਲਰ ਅਤੇ ਸਾਬਕਾ ਸ਼ਹਿਰੀ ਪ੍ਰਧਾਨ ਗੁਰਜੀਤ ਪਾਲ ਵਾਲੀਆ ਵੀ ਉਚੇਰੇ ਤੌਰ ਤੇ ਮੋਜੂਦ ਰਹੇ। ਸਮਾਗਮ ਦੌਰਾਨ ਜਿੱਥੇ ਸੰਗੀਤ ਜਗਤ ਨਾਲ ਜੁੜੇ 100 ਲੋੜਵੰਦ ਪਰਿਵਾਰਾਂ ਨੂੰ ਵਿਧਾਇਕ ਧਾਲੀਵਾਲ ਨੇ ਪੰਜਾਬ ਸਰਕਾਰ ਵਲੋਂ ਭੇਜੀਆਂ ਰਾਸ਼ਨ ਦੀਆਂ ਕਿੱਟਾਂ ਭੇਂਟ ਕੀਤੀਆਂ ਉੱਥੇ ਹੀ ਸੁਸਾਇਟੀ ਵਲੋਂ ਵੀ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 151 ਪਰਿਵਾਰਾਂ ਨੂੰ ਰਾਸ਼ਨ ਅਤੇ ਰਸੋਈ ਗੈਸ ਸਲੰਡਰ ਭੇਂਟ ਕੀਤੇ ਗਏ। ਵਿਧਾਇਕ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬੀ ਗਾਇਕੀ ਦਾ ਪੰਜਾਬੀ ਸੱਭਿਆਚਾਰ ਅਤੇ ਮਾਂ ਬੋਲੀ ਨੂੰ ਦੇਸ਼ ਵਿਦੇਸ਼ ਵਿਚ ਪ੍ਰਫੁੱਲਤ ਕਰਨ ਵਿਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਆਫਤ ਦੀ ਇਸ ਘੜੀ ਵਿਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਹੋਰਨਾਂ ਲੋੜਵੰਦ ਵਰਗਾਂ ਦੇ ਨਾਲ ਸੰਗੀਤ ਨਾਲ ਜੁੜੇ ਲੋੜਵੰਦ ਸਜਿੰਦਿਆਂ ਦੇ ਪਰਿਵਾਰਾਂ ਦੇ ਵੀ ਹਮੇਸ਼ਾ ਨਾਲ ਖੜੀ ਹੈ। ਉਹਨਾਂ ਦੱਸਿਆ ਕਿ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਜਿਸ ਤੋਂ ਬਾਅਦ ਅੱਜ 100 ਪਰਿਵਾਰਾਂ ਨੂੰ ਸਰਕਾਰੀ ਰਾਸ਼ਨ ਵੰਡਿਆ ਗਿਆ ਹੈ ਅਤੇ ਉਹ ਭਵਿੱਖ ਵਿਚ ਹੋਰ ਲੋੜਵੰਦ ਪਰਿਵਾਰਾਂ ਦੀ ਵੀ ਹਰ ਸੰਭਵ ਮੱਦਦ ਕਰੇਗੀ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਮਕਬੂਲ ਅਤੇ ਪ੍ਰਧਾਨ ਬੂਟਾ ਮੁਹੰਮਦ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੋਵਿਡ-19 ਕੋਰੋਨਾ ਆਫਤ ਵਿਚ ਸੰਗੀਤ ਕਲਾ ਦਾ ਭਾਰੀ ਨੁਕਸਾਨ ਹੋਇਆ ਹੈ। ਗਾਇਕਾਂ, ਗੀਤਕਾਰਾਂ, ਸੰਗੀਤਕਾਰਾਂ ਤੇ ਸਜਿੰਦਿਆਂ ਦੀ ਰੋਜੀ-ਰੋਟੀ ਠੱਪ ਹੋ ਗਈ ਹੈ। ਸਰਕਾਰ ਨੇ ਇਸ ਔਖੀ ਘੜੀ ਵਿਚ ਜੋ ਮੱਦਦ ਕੀਤੀ ਹੈ ਉਸ ਲਈ ਸੁਸਾਇਟੀ ਪੰਜਾਬ ਸਰਕਾਰ ਅਤੇ ਵਿਧਾਇਕ ਧਾਲੀਵਾਲ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ। ਸਟੇਜ ਸਕੱਤਰ ਦੀ ਸੇਵਾ ਗਾਇਕ ਮਨਮੀਤ ਮੇਵੀ ਨੇ ਬਾਖੂਬੀ ਨਿਭਾਈ ਅਤੇ ਹਾਜਰੀਨ ਨੂੰ ਸਰੀਰਿਕ ਦੂਰੀ ਬਣਾ ਕੇ ਰੱਖਣ ਲਈ ਲਗਾਤਾਰ ਅਪੀਲ ਕਰਦੇ ਰਹੇ। ਸਮਾਗਮ ਦੌਰਾਨ ਕੋਵਿਡ-19 ਤੋਂ ਸਾਵਧਾਨੀ ਵਜੋਂ ਸੈਨੀਟਾਇਜਰ ਅਤੇ ਮਾਸਕ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਸੁਸਾਇਟੀ ਦੇ ਇਸ ਉਪਰਾਲੇ ਵਿਚ ਜੱਸੀ ਬੰਗਾ ਯੂ.ਐਸ.ਏ., ਸੁਰਜੀਤ ਸਿੰਘ ਮਾਨ ਯੂ.ਐਸ.ਏ., ਜਵਾਲਾ ਯੂ.ਐਸ.ਏ., ਜਗਤਾਰ ਯੂ.ਐਸ.ਏ., ਬਿੱਟੂ ਢੇਸੀ, ਕ੍ਰਿਸ਼ਨ ਪਾਂਛਟ, ਲੱਕੀ ਜਰਮਨ, ਰਾਜਾ-ਰਿੰਪੀ, ਮੰਗਾ ਦਕੋਹੇ ਵਾਲਾ, ਜੈਪਾਲ, ਗਿਆਨ ਚੰਦ, ਕਮਲ ਢਿੱਲੋਂ ਦਾ ਵਢਮੁੱਲਾ ਸਹਿਯੋਗ ਰਿਹਾ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਵਿਚ ਸੀਨੀਅਰ ਮੀਤ ਪ੍ਰਧਾਨ ਗੁਰਮੇਜ ਮੇਹਲੀ, ਮੀਤ ਪ੍ਰਧਾਨ ਬਲਵਿੰਦਰ ਬਿੰਦਾ, ਲੱਖਾ-ਨਾਜ, ਸਕੱਤਰ ਸੱਤੀ ਖੋਖੇਵਾਲੀਆ, ਖਜਾਨਚੀ ਰਣਜੀਤ ਰਾਣਾ, ਕਮਲ ਕਟਾਣੀਆ, ਜਮੀਲ ਅਖ਼ਤਰ, ਮਨੀ ਮਾਨ ਤੋਂ ਇਲਾਵਾ ਸੰਗੀਤ ਜਗਤ ਨਾਲ ਜੁੜੀਆਂ ਹੋਰ ਸ਼ਖਸੀਅਤਾਂ ਵਿਚ ਲਾਲ ਅਠਲੀ ਵਾਲਾ, ਮਹਿੰਦਰ ਮਹੇੜੂ ਅਤੇ ਸ਼ਾਮ ਸਰਗੁੰਦੀ, ਅਮਰਜੀਤ ਅਮਰ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन