ਵਿਧਾਇਕ ਧਾਲੀਵਾਲ ਨੇ ਵਾਰਡ ਨੰਬਰ 39,44 ਅਤੇ 48 'ਚ ਸ਼ੁਰੂ ਕਰਵਾਈ ਸੜਕਾਂ ਦੀ ਉਸਾਰੀ

ਫਗਵਾੜਾ 17 ਜੂਨ (ਧਰੁਵ ਕਲੂਚਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸ਼ਹਿਰ ਦੇ ਵਾਰਡ ਨੰਬਰ 39, ਵਾਰਡ ਨੰਬਰ 44 ਅਤੇ ਵਾਰਡ ਨੰਬਰ 48 ਵਿਚ ਸੜਕਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਉਹਨਾਂ ਦੇ ਨਾਲ ਏ.ਡੀ.ਸੀ.-ਕਮ-ਨਗਰ ਨਿਗਮ ਕਮੀਸ਼ਨਰ ਰਾਜੀਵ ਵਰਮਾ, ਐਕਸ.ਈ.ਐਨ. ਸਤੀਸ਼ ਸ਼ਰਮਾ, ਉਦੇ ਖੁਰਾਣਾ, ਐਸ.ਡੀ.ਓ. ਬੀ.ਐਂਡ.ਆਰ. ਜਸਪਾਲ ਸਿੰਘ, ਜੇ.ਈ. ਅਤੇ ਨੋਡਲ ਅਫਸਰ ਨਗਰ ਨਿਗਮ ਫਗਵਾੜਾ ਪੰਕਜ ਕੁਮਾਰ, ਜੇ.ਈ. ਨਵਦੀਪ ਬੇਦੀ, ਕੰਵਰ ਗਿੱਲ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਵਿਧਾਇਕ ਧਾਲੀਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਿੱਥੇ ਸਮੇਂ ਵਿਚ ਸੜਕਾਂ ਦੀ ਉਸਾਰੀ ਦਾ ਕੰਮ ਪੂਰਾ ਕੀਤਾ ਜਾਵੇ ਤਾਂ ਜੋ ਬਰਸਾਤ ਦੇ ਮੌਸਮ 'ਚ ਲੋਕਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ। ਉਹਨਾਂ ਫਿਰ ਕਿਹਾ ਕਿ ਸ਼ਹਿਰ ਦੇ ਵਿਕਾਸ 'ਚ ਗ੍ਰਾਂਟ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਵਿਨੋਦ ਵਰਮਾਨੀ, ਸਾਬੀ ਵਾਲੀਆ, ਬਲਾਕ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਗਾਇਕ ਫਿਰੌਜ ਖਾਨ, ਬੂਟਾ ਮੁਹੰਮਦ, ਕੁਲਵਿੰਦਰ ਸਿੰਘ ਚੱਠਾ, ਗੋਲਡੀ ਘੁੰਮਣ, ਸੁਨੀਲ ਪਰਾਸ਼ਰ, ਅਸ਼ਵਨੀ ਸ਼ਰਮਾ, ਅਰੁਣ ਧੀਰ,  ਮੈਡਮ ਪਿੰਕੀ, ਕੁਲਦੀਪ ਸ਼ਰਮਾ, ਸਾਬਕਾ ਕੌਂਸਲਰ ਪਦਮਦੇਵ ਸੁਧੀਰ, ਮਨੀਸ਼ ਪ੍ਰਭਾਕਰ, ਜਤਿੰਦਰ ਵਰਮਾਨੀ, ਪ੍ਰਮੋਦ ਜੋਸ਼ੀ, ਸੰਜੀਵ ਸ਼ਰਮਾ, ਟੀਟੂ, ਪਵਿੱਤਰ ਸਿੰਘ, ਗੁਰਦਿਆਲ ਸਿੰਘ, ਅਸ਼ਵਨੀ ਭਾਰਦਵਾਜ, ਵਿਜਯਾ ਰਾਣੀ, ਰਮਨ ਸ਼ਰਮਾ, ਟੋਨੀ, ਸ਼ਿਵ, ਲਵਲੀ, ਟੀਨੂ, ਬਿੱਲਾ, ਮਲਕੀਤ ਸਿੰਘ, ਕੁਲਵੀਰ ਸਿੰਘ, ਬੋਬੀ ਵੋਹਰਾ, ਅਰਜੁਨ ਸੁਧੀਰ, ਜੀਤਾ ਗੁਰਦਿਆਲ ਸਿੰਘ, ਗੋਪਾਲੀ, ਜੋਏ ਉੱਪਲ ਤੇ ਮਨੀਸ਼ ਢੱਲਾ ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन