ਸੁਰ ਸੰਗੀਤ ਕਲਾ ਮੰਚ ਫਗਵਾੜਾ' ਨੇ ਉਠਾਈ ਕਲਾਕਾਰਾਂ ਦੇ ਹੱਕਾਂ ਲਈ ਆਵਾਜ਼ -ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਦਿੱਤਾ ਮੰਗ ਪੱਤਰ

ਫਗਵਾੜਾ:16 ਜੂਨ (ਧਰੁਵ ਕਲੂਚਾ) ਸੁਰ ਸੰਗੀਤ ਕਲਾ ਮੰਚ ਫਗਵਾੜਾ' ਵੱਲੋਂ ਇੱਕ ਮੰਗ ਪੱਤਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਦਿੱਤਾ ਗਿਆ, ਜਿਸ ਵਿੱਚ ਕੋਰੋਨਾ ਪ੍ਰਕੋਪ ਦੇ ਚਲਦਿਆਂ ਸਬੰਧਤ ਇਲਾਕੇ ਦੇ ਕਲਾਕਾਰ ਵੀਰਾਂ ਅਤੇ ਮਜੀਸ਼ਨਾ ਆਦਿ ਨੂੰ ਲਾਕਡਾਊਨ ਦੇ ਕਰਕੇ ਬੰਦ ਹੋਏ ਮੇਲੇ, ਚੌਕੀਆਂ ਤੇ ਜਾਗਰਣ ਆਦਿ ਕਰਕੇ ਆਈ ਆਰਥਿਕ ਤੰਗੀ ਨੂੰ ਦੂਰ ਕਰਨ ਦੀ ਮੰਗ ਅਤੇ ਗੱਲ ਕੀਤੀ ਗਈ। ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਚੇਅਰਮੈਨ ਘੁੱਲਾ ਸਰਹਾਲੇ ਵਾਲਾ ਅਤੇ ਪ੍ਧਾਨ ਜਸਵੀਰ ਮਾਹੀ ਨੇ ਦੱਸਿਆ ਕਿ ਕਲਾਕਾਰ ਵਰਗ ਨੂੰ ਹਰ ਤਰ੍ਹਾਂ ਦੇ ਸਮਾਗਮ ਜਿਵੇਂ ਕਿ ਵਿਆਹ ਸ਼ਾਦੀਆਂ,ਮੇਲੇ ਜਾਗਰਣ, ਚੌਕੀਆਂ ਆਦਿ ਵਿੱਚ ਬਿਨਾਂ ਕਿਸੇ ਸ਼ਰਤ ਦੇ ਪਹਿਲਾਂ ਦੀ ਤਰ੍ਹਾਂ ਪ੍ਰੋਗਰਾਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।ਜੇਕਰ ਅਜਿਹਾ ਕਰਨਾ ਸੰਭਵ ਨਹੀਂ ਹੈ ਤਾਂ ਸੰਗੀਤ ਜਗਤ ਨਾਲ ਜੁੜੇ ਹੋਏ ਹਰ ਇਕ ਕਲਾਕਾਰ ਲੲੀ ਵੱਧ ਤੋਂ ਵੱਧ ਮਾਲੀ ਭੱਤਾ ਦਿੱਤਾ ਜਾਵੇ, ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਵਿਚ ਸੁਧਾਰ ਆ ਸਕੇ। ਉਨ੍ਹਾਂ ਹੋਰ ਕਿਹਾ ਕਿ ਜਹਿੜੇ ਕਲਾਕਾਰ ਆਪਣੀ ਸਾਰੀ ਜ਼ਿੰਦਗੀ ਮਾਂ ਬੋਲੀ ਨੂੰ ਸਮਰਪਿਤ ਕਰ ਚੁੱਕੇ ਹਨ ਅੱਜ ਬੁਢਾਪੇ ਦੇ ਦਿਨ ਗੁਜ਼ਾਰ ਰਹੇ ਹਨ, ਇਸ ਲਈ ਇਨ੍ਹਾਂ ਦੇ ਹਾਲਾਤਾਂ ਨੂੰ ਸੁਖਾਵੇਂ ਬਣਾਉਣ ਲਈ ਮੌਕੇ ਦੀਆਂ ਸਰਕਾਰਾਂ ਤੇ ਸ਼ਾਸਨ ਪ੍ਰਸ਼ਾਸਨ ਨੂੰ ਢੁੱਕਵੇਂ ਕਦਮ ਚੁੱਕਣ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰ ਸੰਗੀਤ ਕਲਾ ਮੰਚ ਦੇ ਸਰਪ੍ਰਸਤ ਸ੍ ਸਰਵਣ ਸਿੰਘ ਦਿਓ,ਜਨਰਲ ਸਕੱਤਰ ਬਲਵਿੰਦਰ ਪੱਪੂ,ਨੂਰ ਮੁਹੰਮਦ, ਅਨੂਪ ਕੁਮਾਰ, ਬਿੱਟੂ ਮੇਹਟਾਂ ਵਾਲਾ,ਸੋਨਾ ਬੈਂਸ, ਨਰੇਸ਼ ਕੁਮਾਰ, ਬਲਵਿੰਦਰ ਸਿੰਘ, ਕਰਨੈਲ ਬੰਗੜ, ਰਣਜੀਤ ਆਸੀ ਰਾਣਾ, ਪਰਮਜੀਤ ਬੱਗਾ, ਦੇਵੀ ਦਾਸ,ਸੋਢੀ ਵਿਰਕਾਂ ਵਾਲਾ ਆਦਿ ਮੌਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन