ਕਾਂਗਰਸ ਨੇ ਰਾਹੁਲ ਗਾਂਧੀ ਦਾ ਜਨਮ ਦਿਨ ਕੀਤਾ ਗਲਵਾਨ ਦੇ ਸ਼ਹੀਦ ਫੌਜੀਆਂ ਨੂੰ ਸਮਰਪਿਤ, ਪਾਰਕ 'ਚ ਲਾਏ ਬੂਟੇ * ਚੀਨ ਦੀ ਗੁਸਤਾਖ਼ੀ ਦਾ ਮੂੰਹ ਤੋੜ ਜਵਾਬ ਦੇਣਾ ਜਰੂਰੀ - ਧਾਲੀਵਾਲ

ਫਗਵਾੜਾ 19 ਜੂਨ (ਧਰੁਵ ਕਲੂਚਾ) ਕਾਂਗਰਸੀ ਪਾਰਟੀ ਵਲੋਂ ਆਪਣੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦਾ ਜਨਮ ਦਿਨ ਲੱਦਾਖ ਦੀ ਗਲਵਾਨ ਘਾਟੀ ਵਿਚ ਬੀਤੇ ਦਿਨੀਂ ਚੀਨੀ ਫੌਜੀਆਂ ਨਾਲ ਝੜਪ ਦੌਰਾਨ ਸ਼ਹੀਦ ਹੋਏ ਵੀਹ ਭਾਰਤੀ ਫੌਜੀਆਂ ਨੂੰ ਸਮਰਪਿਤ ਕਰਦੇ ਹੋਏ ਸਥਾਨਕ ਬਾਬਾ ਗਧੀਆ ਸਥਿਤ ਨਵੀਂ ਉਸਾਰੀ ਪਾਰਕ 'ਚ ਬੂਟੇ ਲਗਾਏ ਗਏ। ਇਸ ਦੌਰਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਜਿੱਥੇ ਰਾਹੁਲ ਗਾਂਧੀ ਨੂੰ ਜਨਮ ਦਿਨ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਉੱਥੇ ਹੀ ਕਿਹਾ ਕਿ ਗਲਵਾਨ ਘਾਟੀ ਵਿਚ ਚੀਨੀ ਫੌਜ ਨੇ ਭਾਰਤ ਦੇ ਵੀਹ ਫੌਜੀਆਂ ਨੂੰ ਸ਼ਹੀਦ ਕਰਕੇ ਜੋ ਗੁਸਤਾਖ਼ੀ ਕੀਤੀ ਹੈ ਉਸਦਾ ਮੂੰਹ ਤੋੜ ਜਵਾਬ ਦੇਣਾ ਬਹੁਤ ਜਰੂਰੀ ਹੈ ਅਤੇ ਨਾਲ ਹੀ ਉੱਹ ਮੰਗ ਕਰਦੇ ਹਨ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀਆਂ ਸਮੂਹ ਸਿਆਸੀ ਧਿਰਾਂ ਨੂੰ ਵਿਸ਼ਵਾਸ ਵਿਚ ਲੈ ਕੇ ਅਜਿਹੇ ਠੋਸ ਕਦਮ ਚੁੱਕੇ ਕਿ ਦੁਬਾਰਾ ਕੋਈ ਵੀ ਗੁਆਂਢੀ ਦੇਸ਼ ਭਾਰਤ ਨੂੰ ਚੁਣੋਤੀ ਦੇਣ ਦੀ ਜੁੱਰਤ ਨਾ ਕਰ ਸਕੇ। ਧਾਲੀਵਾਲ ਨੇ ਕਿਹਾ ਕਿ ਭਾਰਤੀ ਫੌਜ ਦੁਨੀਆ ਦੀ ਸੱਭ ਤੋਂ ਬਹਾਦੁਰ ਫੌਜ ਹੈ ਅਤੇ ਇਸ ਦੀ ਸਹਿਨਸ਼ੀਲਤਾ ਦਾ ਇਮਤਿਹਾਨ ਨਾ ਲਿਆ ਜਾਵੇ। ਇਸ ਮੌਕੇ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਬਿੱਲਾ ਪ੍ਰਭਾਕਰ, ਸਾਬਕਾ ਕੌਂਸਲਰ ਰਾਮਪਾਲ ਉੱਪਲ, ਜਤਿੰਦਰ ਵਰਮਾਨੀ, ਸੰਜੀਵ ਬੁੱਗਾ, ਸ਼ੁਭ ਸ਼ਰਮਾ,ਦਰਸ਼ਨ ਲਾਲ ਧਰਮਸੋਤ, ਓਮ ਪ੍ਰਕਾਸ਼ ਬਿੱਟੂ, ਵਿੱਕੀ ਸੂਦ, ਗੁਰਦੀਪ ਦੀਪਾ, ਰਾਜਨ ਸ਼ਰਮਾ, ਸੋਨੂੰ ਸਰਪੰਚ, ਯੂਥ ਪ੍ਰਧਾਨ ਫਗਵਾੜਾ ਕਰਮਦੀਪ ਕੰਮਾ, ਰਮਨ ਸ਼ਰਮਾ, ਸੋਨੂੰ ਪਸਰੀਚਾ, ਰਾਜੇਸ਼ ਸ਼ਾਰਦਾ ਬਲਜੀਤ ਸਿੰਘ ਭੁੱਲਾਰਾਈ ਅਤੇ ਬਲਾਕ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन