ਨਜਾਇਜ 18 ਪੇਟੀਆ ਸ਼ਰਾਬ ਸਮੇਤ 02 ਦੋਸ਼ੀਆ ਖਿਲਾਫ਼ ਮੁੱਕਦਮਾ ਦਰਜ - Watan Ki Rahen

ਫਗਵਾੜਾ : (ਧਰੁਵ ਕਲੂਚਾ) ਮਾਣਯੋਗ ਸਤਿੰਦਰ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੀ ਰਹਿਨਮਾਈ ਹੇਠ ਮਨਵਿੰਦਰ ਸਿੰਘ ਪੁਲਿਸ ਕਪਤਾਨ ਸਬ ਡਬੀਜ਼ਨ ਫਗਵਾੜਾ ਅਤੇ ਪਰਮਜੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਬੀਜ਼ਨ ਫਗਵਾੜਾ ਦੀ ਨਿਗਰਾਨੀ ਹੇਠ ਇੰਸ. ਓੰਕਾਰ ਸਿੰਘ ਬਰਾੜ ਮੁੱਖ ਅਫ਼ਸਰ ਥਾਣਾ ਸਿਟੀ ਫਗਵਾੜਾ ਦੀ ਯੋਗ ਅਗਵਾਈ ਵਿੱਚ ASI ਬਲਜਿੰਦਰ ਸਿੰਘ ਸਮੇਤ ਸਾਥੀ ਕਰਮਚਾਰਿਆ ਦੇ ਬ੍ਰਾਏ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਹੁਸ਼ਿਆਰਪੁਰ ਰੋਡ ਦਾਣਾ ਮੰਡੀ ਫਗਵਾੜਾ ਮੋਜੂਦ ਸੀ ਕਿ ਮੁਖਬਰ ਖਾਸ ਦੀ ਇਤਲਾਹ ਦਿੱਤੀ ਕਿ ਫਗਵਾੜਾ ਤੋੰ ਹੁਸ਼ਿਆਰਪੁਰ ਨੂੰ ਜਾਂਦੀ ਰੋਡ ਤੇ ਭੂਆ ਧਮੜੀ ਸਮਸ਼ਾਨ ਘਾਟ ਦੇ ਨੇੜੇ ਅਪਾਹਜ ਆਸ਼ਰਮ ਦੇ ਸਾਹਮਣੇ ਚੱਡਾ ਗੈਰਜ ਮੋਜੂਦ ਹੈ। ਉਸਦਾ ਮਾਲਿਕ ਕੁਸ਼ਲ ਕਾਲੜਾ ਪੁੱਤਰ ਧਰਮਿੰਦਰ ਕਾਲੜਾ ਵਾਸੀ F-1 ਗ੍ਰੀਨ ਪਾਰਕ ਪ੍ਰੀਤ ਨਗਰ ਫਗਵਾੜਾ ਦਾ ਰਹਿਣ ਵਾਲਾ ਹੈ ਇਹ ਵਿਅਕਤੀ ਆਪਣੇ ਗੈਰਜ ਵਿੱਚ ਆਮ ਲੋਕਾਂ ਦੀਆਂ ਗੱਡੀਆਂ ਪਾਰਕ ਕਰਵਾਉੰਦਾ ਹੈ ਅਤੇ ਇਹ ਵਿਅਕਤੀ ਇਸੇ ਬਿਜਨਸ ਦੀ ਆੜ ਵਿੱਚ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਆਪਣੇ ਸਾਥੀ ਅਮਿਤ ਚੱਡਾ ਪੁੱਤਰ ਲੇਟ ਵਿਜੇ ਕੁਮਾਰ ਚੱਡਾ ਵਾਸੀ ਗੱਲੀ ਨੰਬਰ 05 ਸੁਭਾਸ਼ ਨਗਰ ਥਾਆ ਸਿਟੀ ਫਗਵਾੜਾ ਜੋ ਸੁਭਾਸ਼ ਨਗਰ ਵਿੱਚ ਚੋੰਕ ਦੇ ਨੇੜੇ ਚੱਡਾ ਕੋਸਮੈਟਿਕ ਦੀ ਦੁਕਾਨ ਕਰਦਾ ਹੈ ਨਾਲ ਰਲ ਕਿ ਕਰਦਾ ਹੈ ਇਹ ਦੋਨੇ ਉਕਤ ਵਿਅਕਤੀ ਰਲ ਕੇ ਇੱਕਠੇ ਪੈਸੇ ਲਗਾ ਕੇ ਭਾਰੀ ਮਾਤਰਾ ਵਿੱਚ ਸ਼ਰਾਬ ਨਜਾਇਜ ਖਰੀਦ ਕੇ ਆਪਣੇ ਗ੍ਰਾਹਕਾਂ ਨੂੰ ਸਪਲਾਈ ਕਰਦੇ ਹਨ ਅੱਜ ਵੀ ਚੱਡਾ ਗੈਰਿਜ ਵਿੱਚ ਖੜੀ ਅਸਟੀਮ ਕਾਰ ਨੰਬਰ PB 07 G 2166 ਖੜੀ ਹੈ ਜਿਸ ਵਿੱਚ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਖਰੀਦ ਕੇ ਸਟੋਰ ਕਰਕੇ ਰੱਖੀ ਹੋਈ ਹੈ ਇਸ ਕਾਰ ਅਸਟੀਮ ਜੋ ਗਰੇਅ ਕਵਰ ਨਾਲ ਢੱਕਿਆ ਹੈ ਜਿਸ ਤੇ ਇਹ ਸੱਚੀ ਤੇ ਭਰੋਸੇ ਯੋਗ ਹੋਣ ਤੇ ਮੁੱਕਦਮਾ ਨੰਬਰ 228 ਮਿੱਤੀ 24-07-2020 ਅ/ਧ 61-1-14, 78(2) EX ACT ਥਾਆ ਸਿਟੀ ਫਗਵਾੜਾ ਦਰਜ ਕਰਕੇ ਮੁਖਬਰ ਖਾਸ ਵਲੋੰ ਦੱਸੀ ਜਗਾ ਭੂਆ ਧਮੜੀ ਸ਼ਮਸ਼ਾਨ ਘਾਟ ਦੇ ਨੇੜੇ ਅਪਾਹਜ ਆਸ਼ਰਮ ਦੇ ਸਾਹਮਣੇ ਚੱਡਾ ਗੈਰਿਜ ਵਿੱਚ ਰੇਡ ਕੀਤਾ। ਜਿੱਥੇ ਇੱਕ ਅਸਟੀਮ ਕਾਰ ਨੰਬਰ PB 07 G 2166 ਖੜੀ ਜੋ ਗਰੇਅ ਕਵਰ ਨਾਲ ਢੱਕੀ ਸੀ ਜਿਸ ਵਿਚੋ ਅਲਗ-ਅਲਗ ਮਾਰਕੇ ਦੀਆਂ 18 ਪੇਟੀਆ ਸ਼ਰਾਬ ਬ੍ਰਾਮਦ ਹੋਈਆ ਅਤੇ ਨਾਮਜਦ ਦੋਸ਼ੀਆ ਦੀ ਤਲਾਸ਼ ਜਾਰੀ ਹੈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन