ਵਿਧਾਇਕ ਧਾਲੀਵਾਲ ਨੇ ਸ਼ਹਿਰ ਦੇ ਵਾਰਡ ਨੰਬਰ 26 ਤੇ 33 'ਚ ਸ਼ੁਰੂ ਕਰਵਾਈ ਸੜਕਾਂ ਦੀ ਉਸਾਰੀ * ਸ਼ਹਿਰ ਦੇ ਵਿਕਾਸ 'ਚ ਨਹੀਂ ਛੱਡੀ ਜਾਵੇਗੀ ਕੋਈ ਕਸਰ

ਫਗਵਾੜਾ 11 ਜੁਲਾਈ (ਧਰੁਵ ਕਲੂਚਾ) ਕੋਰੋਨਾ ਲਾਕਡਾਉਨ ਦੀ ਆਨਲਾਕਿੰਗ ਸ਼ੁਰੂ ਹੋਣ ਦੇ ਨਾਲ ਹੀ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਹਲਕੇ ਦੇ ਠੱਪ ਪਏ ਵਿਕਾਸ ਕਾਰਜਾਂ ਦੀ ਅਨਲਾਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਅੱਜ ਸ਼ਹਿਰ ਦੇ ਵਾਰਡ ਨੰਬਰ 26 ਅਤੇ ਵਾਰਡ ਨੰਬਰ 33 ਵਿਚ ਸੜਕਾਂ ਦੀ ਉਸਾਰੀ ਦੇ ਕੰਮ ਦਾ ਉਹਨਾਂ ਸ਼ੁਭ ਆਰੰਭ ਕਰਵਾਇਆ। ਉਹਨਾਂ ਦੱਸਿਆ ਕਿ 26 ਨੰਬਰ ਵਾਰਡ ਦੀ ਉਸਾਰੀ ਤੇ ਢਾਈ ਲੱਖ ਰੁਪਏ ਖਰਚ ਹੋਣਗੇ ਜਦਕਿ 33 ਨੰਬਰ ਵਾਰਡ ਦੀ ਸੜਕ 3.50 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ। ਧਾਲੀਵਾਲ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਰਹਿਣ ਦੇਣਗੇ। ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਬੀਤੇ ਦਿਨ ਅਰਬਨ ਐਵਨਿਉ ਦੀ ਛੇ ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੰਮ ਚਾਲੂ ਕਰਵਾਇਆ ਸੀ ਅਤੇ ਇਸ ਤੋਂ ਪਹਿਲਾਂ ਭਗਤਪੁਰਾ-ਭਾਣੋਕੀ ਰੋਡ ਦਾ ਕੰਮ ਜੰਗੀ ਪੱਧਰ ਤੇ ਪੂਰਾ ਕਰਵਾਇਆ ਜਾ ਚੁੱਕਾ ਹੈ। ਸ਼ਹਿਰ ਦੇ ਹਰ ਵਾਰਡ ਦੀ ਵਿਕਾਸ ਸਬੰਧੀ ਹਰ ਸਮੱਸਿਆ ਸਮਾਂ ਰਹਿੰਦੇ ਦੂਰ ਕੀਤੀ ਜਾਵੇਗੀ। ਰਿਬਨ ਦੀ ਰਸਮ ਤੋਂ ਪਹਿਲਾਂ ਸਾਬਕਾ ਕੌਂਸਲਰ ਸੁਸ਼ੀਲ ਮੈਨੀ ਅਤੇ ਪ੍ਰੇਮ ਕੌਰ ਚਾਨਾ ਨੇ ਨਾਰੀਅਲ ਭੰਨਿਆ। ਵਾਰਡ ਦੇ ਵਸਨੀਕਾਂ ਨੇ ਵਿਧਾਇਕ ਧਾਲੀਵਾਲ ਦਾ ਤਹਿਤ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਸੜਕਾਂ ਦੀ ਉਸਾਰੀ ਕਾਫੀ ਸਮੇਂ ਤੋਂ ਨਹੀਂ ਹੋਈ ਸੀ ਜਿਸ ਕਰਕੇ ਭਾਰੀ ਪਰੇਸ਼ਾਨੀ ਹੁੰਦੀ ਸੀ ਪਰ ਹੁਣ ਖੁਸ਼ੀ ਹੈ ਕਿ ਜਲਦੀ ਹੀ ਸੜਕਾਂ ਦੀ ਉਸਾਰੀ ਹੋ ਜਾਵੇਗੀ। ਲੋਕਾਂ ਵਲੋਂ ਮੇਨ ਸੜਕ ਅਤੇ ਸੀਵਰੇਜ ਦੀ ਸਮੱਸਿਆ ਨਾਲ ਵਿਧਾਇਕ ਨੂੰ ਜਾਣੂ ਕਰਵਾਇਆ ਜਿਸ ਤੇ ਉਹਨਾਂ ਮੋਕੇ ਪਰ ਹੀ ਐਸ.ਡੀ.ਓ. ਉਦੈ ਖੁਰਾਣਾ, ਜੇ.ਈ. ਪੰਕਜ ਹੰਸ ਅਤੇ ਨਵਦੀਪ ਬੇਦੀ ਨੂੰ ਮੇਨ ਸੜਕ ਦਾ ਐਸਟੀਮੇਟ ਬਨਾਉਣ ਦੀ ਹਦਾਇਤ ਕੀਤੀ। ਇਸ ਮੌਕੇ ਸੀਨੀਅਰ ਆਗੂ ਵਿਨੋਦ ਵਰਮਾਨੀ, ਸਾਬਕਾ ਬਲਾਕ ਸ਼ਹਿਰੀ ਪ੍ਰਧਾਨ ਗੁਰਜੀਤ ਪਾਲ ਵਾਲੀਆ, ਸਾਬਕਾ ਕੋਂਸਲਰ ਮਨੀਸ਼ ਪ੍ਰਭਾਕਰ, ਜਤਿੰਦਰ ਵਰਮਾਨੀ, ਦਰਸ਼ਨ ਲਾਲ ਧਰਮਸੋਤ, ਅਮਰਜੀਤ ਸਿੰਘ, ਤ੍ਰਿਪਤਾ ਸ਼ਰਮਾ, ਸੋਮਨਾਥ ਕੈਲੇ, ਗੁਰਮੀਤ ਬੇਦੀ, ਗੁਰਸ਼ਿੰਦਰ ਸਿੰਘ, ਜਗਨਨਾਥ ਕੈਲੇ, ਭੁਪਿੰਦਰ ਸਿੰਘ, ਜੋਗਿੰਦਰ ਸਿੰਘ, ਬਲਰਾਜ ਕੌਰ, ਰਜਨੀ, ਰਵਿੰਦਰ ਬੱਬੂ, ਸਿਮਰਨ ਸਿੰਘ, ਪੁਨੀਤ ਕੁਮਾਰ ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन