ਫਗਵਾੜਾ ਵਿੱਚ ਹੋਟਲ ਬਸੰਤ ਦੇ ਮਾਲਕ ਸਮੇਤ ਲਾਇੰਨਜ ਕਲੱਬ ਦੇ ਮੈੰਬਰਾ ਤੇ ਮੁੱਕਦਮਾ ਦਰਜ

ਫਗਵਾੜਾ : (ਧਰੁਵ ਕਲੂਚਾ) ਮਾਣਯੋਗ ਸਤਿੰਦਰ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਨਵਿੰਦਰ ਸਿੰਘ ਪੁਲਿਸ ਕਪਤਾਨ ਸਬ ਡਬੀਜ਼ਨ ਫਗਵਾੜਾ ਅਤੇ ਪਰਮਜੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਬੀਜ਼ਨ ਫਗਵਾੜਾ ਦੀ ਯੋਗ ਅਗਵਾਈ ਚ ਇੰਸ. ਓੰਕਾਰ ਸਿੰਘ ਬਰਾੜ ਮੁੱਖ ਅਫ਼ਸਰ ਥਾਣਾ ਸਿਟੀ ਫਗਵਾੜਾ ਦੀ ਦੇਖ-ਰੇਖ ਵਿੱਚ ਕੋਵਿਡ-19 ਦੀ ਭਿਆਨਕ ਬਿਮਾਰੀ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਵਲੋੰ ਸਮੇ-ਸਮੇ ਤੇ ਜਾਰੀ ਹੋਈਆ ਹਦਾਇਤਾ/ਹੁਕਮ ਦੀ ਸਖਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ ਅਤੇ ਜੋ ਵੀ ਵਿਅਕਤੀ ਸ਼ੋਸਲ ਡਿਸਟੈੰਸ ਜਾ ਮਾਸਕ ਵਗੈਰਾ ਨਹੀੰ ਪਹਿਨਦੇ ਉਹਨਾ ਦੇ ਖਿਲਾਫ਼ ਲੋੜੀਂਦੀ ਕਾਨੂੰਨੀ ਕਾਰਵਾਈ ਸਮੇੰ-ਸਮੇੰ ਤੇ ਕੀਤੀ ਜਾ ਰਹੀ ਹੈ ਅਤੇ ਜੋ ਵਿਅਕਤੀ ਰਾਤ ਦੇ ਸਮੇੰ ਕਰਫਿਊ ਦੀ ਉਲੰਘਣਾ ਕਰਦਾ ਹੈ ਉਹਨਾ ਦੇ ਖਿਲਾਫ਼ ਮੁੱਕਦਮੇ ਦਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਕੱਲ ਮਿੱਤੀ 19.07.2020 ਨੂੰ ਮੁਖਬਰ ਖਾਸ ਦੀ ਇਤਲਾਹ ਤੇ ਏ.ਐਸ.ਆਈ. ਗੁਰਵਿੰਦਰਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਬਸੰਤ ਹੋਟਲ ਹਰਗੋਬਿੰਦ ਨਗਰ ਫਗਵਾੜਾ ਦੇ ਮਾਲਿਕ ਅਮਿਤ ਸਿੰਘ, ਮੈਨੇਜਰ ਵਲੋੰ ਮਿਤੀ 18.07.2020 ਨੂੰ ਲਾਇਨਸ ਕੱਲਬ ਫਗਵਾੜਾ ਦੇ ਸਮੂਹ ਅਹੁਦੇਦਾਰਾਂ ਵਲੋੰ ਇਸ ਹੋਟਲ ਵਿੱਚ ਇਕ ਪਾਰਟੀ ਦਾ ਆਯੋਜਨ ਕੀਤਾ ਸੀ ਜਿਸ ਵਿਚ ਕਰੀਬ 25/30 ਵਿਅਕਤੀ ਇੱਕਠੇ ਹੋਏ ਸਨ ਜਿਹਨਾ ਨੇ ਨਾ ਤਾ ਮਾਸਕ ਪਾਏ ਅਤੇ ਨਾ ਹੀ ਸ਼ੋਸਲ ਡਿਸਟੈੰਸ ਰੱਖਿਆ ਜਦਕਿ 5 ਜਾ 5 ਤੋੰ ਵੱਧ ਵਿਅਕਤੀਆ ਦੇ ਇਕੱਠੇ ਹੋਣ ਤੇ ਮਾਣਯੋਗ ਡੀ.ਸੀ. ਸਾਹਿਬ ਵਲੋੰ ਪਾਬੰਦੀ ਲਗਾਈ ਹੋਈ ਹੈ ਇਹਨਾ ਸਾਰਿਆ ਨੇ ਮਾਣਯੋਗ ਡੀ.ਸੀ. ਸਾਹਿਬ ਕਪੂਰਥਲਾ ਜੀ ਦੇ ਹੁਕਮ ਦੀ ਉਲੰਘਣਾ ਕੀਤੀ ਹੈ। ਜਿਹਨਾ ਦੇ ਖਿਲਾਫ਼ ਮੁੱਕਦਮਾ ਨੰਬਰ 220 ਮਿਤੀ 20.07.2020 ਅ/ਧ 188 ਆਈ ਪੀ ਸੀ 51 ਡਿਜਾਸਟਰ ਮੈਨੇਜਮੈੰਟ ਐਕਟ ਤਹਿਤ ਦਰਜ ਕਰਕੇ ਹੋਟਲ ਦੇ ਮਾਲਕ ਅਤੇ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਇਨਸ ਕਲੱਬ ਦੇ ਨਾਮਜ਼ਦ ਮੈੰਬਰਾਂ ਦੀ ਭਾਲ ਜਾਰੀ ਹੈ। ਪੁਲਿਸ ਪ੍ਰਸ਼ਾਸਨ ਵਲੋੰ ਕਾਨੂੰਨ ਦੀ ਉਲੰਘਣਾ ਕਰਨ ਵਾਲਿਆ ਨੂੰ ਵਾਰ-ਵਾਰ ਉਲੰਘਣਾ ਨਾ ਕਰਨ ਦੀ ਅਪੀਲ ਕੀਤੀ ਗਈ।

Comments

  1. Why buses allowed to carry passengers full to capacity.

    ReplyDelete

Post a Comment

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन