ਕੁਲਵੀਰ ਸਿੰਘ ਮੌਲੀ ਤੇ ਜਾਨਲੇਵਾ ਹਮਲਾ, ਮੇਨ ਗੇਟ ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ ਪੁਲਿਸ ਨੂੰ ਦਰਸਾਖਤ ਦੇ ਕੇ ਜਗਤਾਰ ਸਿੰਘ, ਰੇਸ਼ਮ ਸਿੰਘ, ਅਤੇ ਅਮਰਜੀਤ ਵੱਲੋਂ ਹਮਲਾ ਕਰਵਾਉਣ ਦਾ ਪ੍ਰਗਟਾਇਆ ਸ਼ੱਕ

ਫਗਵਾੜਾ 25 ਜੁਲਾਈ (ਕੇ.ਐਸ.ਨੂਰ) ਬੀਤੀ ਰਾਤ ਫਗਵਾੜਾ ਦੇ ਨਜ਼ਦੀਕੀ ਪਿੰਡ ਮੌਲੀ ਵਿਖੇ ਕੁਝ ਅਣਪਛਾਤੇ ਹਥਿਆਰਬੰਦ ਨਕਾਬਪੋਸ਼ ਵਿਅਕਤੀਆਂ ਵੱਲੋਂ ਕੁਲਵੀਰ ਸਿੰਘ ਮੌਲੀ ਅਤੇ ਉਨ੍ਹਾਂ ਦੇ ਘਰ ਤੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਕੁਲਵੀਰ ਸਿੰਘ ਮੌਲੀ, ਬੀਬੀ ਹਰਬੰਸ ਕੌਰ ਅਤੇ ਘਰ ਦੇ ਵਸਨੀਕ ਰਹਿਣ ਵਾਲੇ  ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਜੁਲਾਈ ਦੀ ਬੀਤੀ ਰਾਤ ਸਮਾਂ ਕਰੀਬ 11:43 ਤੇ ਉਹ ਆਪਣੇ ਘਰਾਂ ਵਿੱਚ ਸੌਂ ਰਹੇ ਸੀ ਕੇ ਕੁਝ ਅਣਪਛਾਤੇ ਤੇਜ਼ਧਾਰ ਹਥਿਆਰਬੰਦ ਨਕਾਬਪੋਸ਼ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਸਿੱਧਾ ਹੀ ਕੁਲਵੀਰ ਸਿੰਘ ਮੌਲੀ ਦੇ ਘਰ ਤੇ ਹਮਲਾ ਕਰ ਦਿੱਤਾ ਅਤੇ ਗੇਟ ਤੇ ਕਿਸੇ ਤੇਜ਼ਧਰ ਹਥਿਆਰ ਨਾਲ ਵਾਰ ਕੀਤੇ ਅਤੇ ਜਾਣ ਲੱਗਿਆ ਕੁਲਵੀਰ ਸਿੰਘ ਮੌਲੀ ਦੇ ਘਰ ਨਾਲ ਲੱਗਦਾ ਗੇਟ ਬੀਬੀ ਹਰਬੰਸ ਕੌਰ ਦੇ ਘਰ ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਅਤੇ ਜ਼ਾਂਦੇ ਹੋਏ ਘਰਾਂ ਦੇ ਮੇਨ ਗੇਟਾਂ ਦੇ ਬਾਹਰ ਤੋਂ ਕੂੰਡੇ ਵੀ ਲਗਾਅ ਗਏ। ਕੁਲਵੀਰ ਸਿੰਘ ਮੌਲੀ ਨੇ ਦੱਸਿਆ ਕਿ ਮੇਰਾ ਗੁਰਦੁਆਰਾ ਬਾਬਾ ਮੋਹੜਾ ਦਾਸ ਜੀ ਦੀ ਧੱਕੇ ਨਾਲ ਜਿੰਦਰੇ ਤੋੜ ਆਪੇ ਬਣੀ  ਪ੍ਰਬੰਧਕ ਕਮੇਟੀ ਨਾਲ ਗੁਰੂ ਘਰ ਦੇ ਢਾਈ ਕਿਲੋ ਸੋਨੇ ਸਮੇਤ 22 ਸਾਲ ਦੇ ਹਿਸਾਬ-ਕਿਤਾਬ ਦਾ ਅਦਾਲਤ ਵਿੱਚ ਕੇਸ ਚੱਲਦਾ ਹੈ ਅਤੇ ਗ੍ਰੰਥੀ ਜਗਤਾਰ ਸਿੰਘ, ਰੇਸ਼ਮ ਸਿੰਘ ਅਤੇ ਅਮਰਜੀਤ ਸਿੰਘ ਨਾਲ ਇੱਕ ਗੁਰੂ ਘਰ ਵਿੱਚ ਨਾ ਹੋਏ ਵਿਆਹ ਦੇ ਜਾਅਲ੍ਹੀ ਸਰਟੀਫਿਕੇਟ ਜਾਰੀ ਕਰਨ ਕਰਕੇ ਥਾਣਾ ਸਤਨਾਮਪੁਰਾ ਵਿਖੇ ਤਾਇਨਾਤ ਐੱਸ.ਐੱਚ.ਓ. ਇੰਸਪੈਕਟਰ ਊਸ਼ਾ ਰਾਣੀ ਨੂੰ ਦੇ ਕੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੋਈ ਹੈ। ਕੁਲਵੀਰ ਸਿੰਘ ਮੌਲੀ ਨੇ ਕਿਹਾ ਕਿ ਮੈਨੂੰ ਡਰਾਉਣ ਧਮਕਾਉਣ ਲਈ ਜਗਤਾਰ ਸਿੰਘ, ਰੇਸ਼ਮ ਸਿੰਘ, ਅਤੇ ਅਮਰਜੀਤ ਸਿੰਘ ਵਲੋਂ ਮੇਰੇ ਘਰ ਤੇ ਜਾਨਲੇਵਾ ਹਮਲਾ ਕਰਵਾਇਆ ਗਿਆ ਹੈ ਸੋ ਮੈਨੂੰ ਸ਼ੱਕ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਇਸੇ ਤਰ੍ਹਾਂ ਹੀ ਕੁਲਵੀਰ ਸਿੰਘ ਮੌਲੀ ਦੀ ਗਲੀ ਵਿੱਚ ਖੜੀ ਕੀਤੀ ਹੋਈ ਕਾਰ ਦੇ ਵੀ ਕਿਸੇ ਅਣਪਛਾਤੇ ਵਿਅਕਤੀ ਨੇ ਸ਼ੀਸ਼ੇ ਤੋੜ ਦਿੱਤੇ ਸੀ। ਇਸ ਮਾਮਲੇ ਸੰਬੰਧੀ ਜਗਤਾਰ ਸਿੰਘ, ਰੇਸ਼ਮ ਸਿੰਘ ਅਤੇ ਅਮਰਜੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਮਾਮਲੇ ਸੰਬੰਧੀ ਜਦੋਂ ਡਿਊਟੀ ਅਫਸਰ ਪਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕੁਲਵੀਰ ਸਿੰਘ ਮੌਲੀ ਵਲੋਂ ਦਿੱਤੀ ਗਈ ਦਰਸਾਖਤ ਤੇ ਕਾਰਵਾਈ ਕਰਦੇ ਹੋਏ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੋਬਾਇਲ ਫੋਨਾਂ ਦੀ ਲੋਕੇਸ਼ਨ ਚੈੱਕ ਕਰਵਾਉਣ ਲਈ ਸ਼ੱਕੀ ਵਿਅਕਤੀਆਂ ਦੇ ਫੋਨ ਟਰੇਸ ਤੇ ਲਗਾਅ ਦਿੱਤੇ ਗਏ ਹਨ। ਵਰਣਨਯੋਗ ਹੈ ਕਿ ਕੁਲਵੀਰ ਸਿੰਘ ਮੌਲੀ ਵਲੋਂ ਬੀਤੀ ਰਾਤ ਘਟਨਾ ਤੋਂ ਬਾਅਦ ਹੀ 100 ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ 24 ਜੁਲਾਈ ਸਵੇਰੇ ਦਿੱਤੀ ਗਈ ਦਰਸਾਖਤ ਦੇਣ ਬਾਅਦ ਹੀ ਐਸ.ਆਈ. ਕਸ਼ਮੀਰ ਸਿੰਘ ਨੇ ਸਿਰਫ ਖ਼ਾਨਾਪੂਰਤੀ ਕੀਤੀ ਹੈ। ਕੁਲਵੀਰ ਸਿੰਘ ਮੌਲੀ ਨੇ ਥਾਣਾ ਸਤਨਾਮਪੁਰਾ ਵਿਖੇ ਦਰਸਾਖਤ ਦੇ ਕੇ ਆਪਣੀ ਜਾਨ ਮਾਲ ਦੀ ਰਾਖੀ ਲਈ ਅਪੀਲ ਕੀਤੀ ਹੈ ਅਤੇ ਖਦਸ਼ਾ ਪ੍ਰਗਟਾਇਆ ਹੈ ਕਿ ਜਗਤਾਰ ਸਿੰਘ, ਰੇਸ਼ਮ ਸਿੰਘ, ਅਤੇ ਅਮਰਜੀਤ ਸਿੰਘ ਕਦੇ ਵੀ ਮੇਰੇ ਅਤੇ ਮੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन