ਭਗਤਪੁਰਾ ਭਾਣੋਕੀ ਰੋਡ ਦੀ ਸੀਵਰੇਜ ਜਾਮ ਦੀ ਸਮਸਿਆਂ ਕਾਰਣ ਗੱਟਰਾ ਚੋਂ ਨਿਕਲੀ ਗਾਰ ਨੇ ਲੋਕਾ ਦਾ ਲੰਘਣਾ ਕੀਤਾ ਭਾਰੀ

ਫਗਵਾੜਾ (ਧਰੁਵ ਕਲੂਚਾ) ਬੀਤੀ ਰਾਤ ਪਈ ਲਗਾਤਾਰ ਬਾਰਿਸ਼ ਦੇ ਕਾਰਣ ਇਲਾਕਾ ਭਗਤਪੁਰਾ ਭਾਣੋਕੀ ਰੋਡ ਵਿਖੇ ਗੱਟਰਾ ਚੋਂ ਵੱਡੀ ਮਾਤਰਾ ਚ ਗਾਰ ਨਿਕਲਣ ਕਾਰਨ ਲੋਕਾ ਦਾ ਸੜਕ ਤੋਂ ਲੰਘਣਾ ਮੁਹਾਲ ਹੋ ਗਿਆ ਹੈ ਇਸ ਸੰਬੰਧ ਚ ਇਲਾਕੇ ਦੇ ਉੱਘੇ ਸਮਾਜ ਸੇਵਕ ਡਾ ਰਮਨ ਸ਼ਰਮਾ ਅਤੇ ਕੋਸਲਰ ਬੀਬੀ ਪ੍ਰਮਜੀਤ ਕੌਰ ਕੰਬੋਜ ਨੇ ਮੋਕੇ ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਸਲੇ ਨੂੰ ਫੋਰੀ ਤੋਰ ਤੇ ਹੱਲ ਕਰਨ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਇਸ ਰੋਡ ਦੀ ਸੀਵਰੇਜ ਲਾਈਨ ਪੂਰੀ ਤਰ੍ਹਾਂ ਜਾਮ ਹੋਣ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੀਵਰੇਜ ਲਾੲੀਨ ਦੀ ਗਾਰ ਬਾਹਰ ਨਿਕਲ ਲੋਕਾ ਦੇ ਘਰਾਂ ਅਤੇ ਰੋਡ ਤੇ ਬੁਰੀ ਤਰ੍ਹਾਂ ਫੈਲੀ ਹੋਈ ਹੈ ਜਿਸ ਕਾਰਨ ਲੋਕਾ ਦਾ ਘਰਾ ਚੋਂ ਨਿਕਲਣਾ ਅਤੇ ਪੈਦਲ ਚੱਲਣ ਵਾਲਿਆ ਦਾ ੲਿਥੋਂ ਨਿਕਲਣਾ ਕਾਫੀ ਮੁਸ਼ਕਲ ਜਿਹਾ ਹੋੲਿਆ ਹੈ ਅੈਸ ਡੀ ਓ ਸੀਵਰੇਜ ਅੈਂਡ ਵਾਟਰ ਸਪਲਾਈ ਤਿਲਕ ਰਾਜ ਨੇ ੲਿਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਮੂਹ ਸੀਵਰੇਜ ਲਾੲੀਨ ਦੀ ਸਫ਼ਾੲੀ ਮੋਕੇ ਤੇ ਸ਼ੂਰੁ ਕਰਵਾੲੀ ੲਿਸ ਮੌਕੇ ਡਾ ਰਮਨ ਸ਼ਰਮਾ ਅਤੇ ਕੋਸਲਰ ਬੀਬੀ ਪ੍ਰਮਜੀਤ ਕੌਰ ਕੰਬੋਜ ਨੇ ਮੁੱਹਲਾ ਵਾਸੀਆ ਨੂੰ ਅਪੀਲ ਕੀਤੀ ਕਿ ਘਰਾ ਦਾ ਕੂੜਾ , ਪਲਾਸਟਿਕ ਦੀਆ ਬੋਤਲਾ ਆਦਿ ਨੂੰ ਨਾਲੀਆ ਅਤੇ ਸੀਵਰੇਜ ਚ ਨਾ ਸੁੱਟਿਆ ਜਾਵੇ ਜੋ ਕਿ ਸੀਵਰੇਜ ਜਾਮ ਦਾ ਕਾਰਣ ਬਣਦਾ ਹੈ ਬਲਕਿ ਸਫ਼ਾੲੀ ਸੇਵਕਾ ਨੂੰ ਦਿੱਤਾ ਜਾਵੇ ਤਾ ਜੋ ਸੀਵਰੇਜ ਜਾਮ ਦੀ ਸਮਸਿਆਂ ਤੋਂ ਛੁਟਕਾਰਾ ਮਿਲ ਸਕੇ ੲਿਸ ਮੌਕੇ ਰਾਕੇਸ਼ ਕੁਮਾਰ , ਰਾਮ ਕੁਮਾਰ ਹਾਂਡਾ , ਰਮੇਸ਼ ਵਰਮਾ , ਅਮਰਜੀਤ ਗੋਗਨਾ , ਤਰਸੇਮ ਸਿੰਘ ਹੈਪੀ , ਹਰਸ਼ ਕੁਮਾਰ , ਗੁਰਮੀਤ ਸਿੰਘ , ਰਾਜੀਵ ਵਰਮਾ , ਅਮਰਜੀਤ ਨਿਗਾਹ , ਕੁਲਦੀਪ ਬਸਰਾ , ਗੁਰਦੀਪ ਸਿੰਘ ਸੈਣੀ , ਸੁਨੀਲ ਪਾਬਲਾ , ਸੁਰਿੰਦਰ ਕੁਮਾਰ ਛਿੰਦਾ , ਬਹਾਦਰ ਸਿੰਘ , ਸਮੀਰ ਸਲਵਾਨ , ਆਦਿ ਮੌਜੂਦ ਸਨ

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन