ਅਵਤਾਰ ਸਿੰਘ ਮੰਡ ਦਾ ਭਾਜਪਾ ਪੰਜਾਬ ਦਾ ਬੁਲਾਰਾ ਬਨਣ 'ਤੇ ਸਰਬ ਨੌਜਵਾਨ ਸਭਾ ਨੇ ਕੀਤਾ ਸਨਮਾਨ * ਸਕਰਾਤਮਕ ਸੋਚ ਅਤੇ ਵਿਹਾਰ ਸਫ਼ਲਤਾ ਦਾ ਅਧਾਰ - ਅਵਤਾਰ ਸਿੰਘ ਮੰਡ

ਫਗਵਾੜਾ 13 ਜੁਲਾਈ (ਧਰੁਵ ਕਲੂਚਾ) ਸਰਬ ਨੌਜਵਾਨ ਸਭਾ ਦੇ ਸਰਪ੍ਰਸਤ ਅਵਤਾਰ ਸਿੰਘ ਮੰਡ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਭਾਜਪਾ ਦਾ ਬੁਲਾਰਾ ਨਿਯੁਕਤ ਕੀਤੇ ਜਾਣ ਤੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਨਮਾਨਤ ਕਰਦੇ ਹੋਏ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ। ਇਸ ਮੌਕੇ ਅਵਤਾਰ ਸਿੰਘ ਮੰਡ ਨੇ ਸਭਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਜਪਾ ਪਾਰਟੀ ਵਲੋਂ ਜੋ ਮਾਣ ਸਤਿਕਾਰ ਮਿਲਿਆ ਹੈ ਉਸ ਵਿਚ ਸਰਬ ਨੌਜਵਾਨ ਸਭਾ ਦਾ ਬਹੁਤ ਸਹਿਯੋਗ ਹੈ ਕਿਉਂਕਿ ਸਮਾਜ ਸੇਵਾ ਕਰਨ ਦਾ ਮੌਕਾ ਸਭਾ ਵਲੋਂ ਹੀ ਪ੍ਰਦਾਨ ਕੀਤਾ ਗਿਆ ਜਿਸ ਤੋਂ ਬਾਅਦ ਪਾਰਟੀ ਨੇ ਸੇਵਾ ਭਾਵਨਾ ਦੀ ਕਦਰ ਕਰਦੇ ਹੋਏ ਸੰਗਠਨ ਵਿਚ ਸਪੋਕਸ ਪਰਸਨ ਦੀ ਵੱਡੀ ਜਿੱਮੇਵਾਰੀ ਦਿੱਤੀ। ਉਹਨਾ  ਨੇ ਕਿਹਾ ਕਿ ਮੈਂ  ਸਰਬ ਨੌਜਵਾਨ ਸਭਾ ਨਾਲ ਕਾਫੀ ਲੰਮੇ ਸਮੇਂ ਤੋਂ ਜੁੜਿਆ ਹਾਂ, ਅੱਗੇ ਤੋਂ ਵੀ ਸਭਾ ਨਾਲ ਮਿਲਕੇ ਸਮਾਜ ਸੇਵਾ ਦੇ ਕੰਮ ਵੱਧ ਤੋਂ ਵੱਧ ਕੀਤੇ ਜਾਣਗੇ। ਮੰਡ ਨੇ ਕਿਹਾ ਕਿ ਸਕਰਾਤਮਕ ਸੋਚ ਅਤੇ ਵਿਹਾਰ ਹੀ ਸਫ਼ਲਤਾ ਦਾ ਅਧਾਰ ਹਨ ਅਤੇ ਸਾਨੂੰ ਸਾਰਿਆਂ ਨੂੰ ਇਹ ਸੋਚ ਅਪਨਾਉਣੀ ਚਾਹੀਦੀ ਹੈ। ਇਸ ਮੌਕੇ ਸਾਬਕਾ ਕੌਂਸਲਰ ਹੁਸਨ ਲਾਲ ਦੱਸਿਆ ਕਿ ਸਭਾ ਵਲੋਂ ਬਰਸਾਤ ਦੇ ਦਿਨਾਂ ਵਿੱਚ ਜਲਦੀ ਹੀ ਸ਼ਹਿਰ ਅਤੇ ਨੇੜਲੇ ਪਿੰਡਾਂ 'ਚ ਬੂਟੇ ਲਗਾਉਣ ਦੀ ਮੁਹਿਮ ਚਲਾਈ ਜਾਵੇਗੀ ਅਤੇ ਨਸ਼ਿਆਂ ਦੀ ਬੁਰਾਈ ਪ੍ਰਤੀ ਜਾਗਰੁਕ ਕਰਨ ਸਬੰਧੀ ਸੈਮੀਨਾਰ ਆਯੋਜਿਤ ਕੀਤੇ ਜਾਣਗੇ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਭਾ ਵਿੱਚ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਦੇ ਕਾਰਕੁਨ ਇੱਕ ਪਲੇਟਫਾਰਮ ਉਤੇ ਸਮਾਜ ਸੇਵਾ ਕਰਦੇ ਹਨ ਅਤੇ ਜਦੋਂ ਕਿਸੇ ਵਰਕਰ  ਨੂੰ ਆਪਣੇ ਖੇਤਰ ਵਿੱਚ ਤਰੱਕੀ ਮਿਲਦੀ ਹੈ ਤਾਂ ਸਭਾ ਉਹਨਾਂ ਦਾ ਸਨਮਾਨ ਕਰਕੇ ਮਾਣ ਮਹਿਸੂਸ ਕਰਦੀ ਹੈ। ਇਸ ਮੌਕੇ ਅਵਤਾਰ ਸਿੰਘ ਮੰਡ ਨੂੰ ਸ਼ੁੱਭ ਇੱਛਾਵਾਂ ਦੇਣ ਵਾਲਿਆਂ ਵਿਚ ਲੈਕਚਰਾਰ ਹਰਜਿੰਦਰ ਗੋਗਨਾ, ਬਲਜਿੰਦਰ ਸਿੰਘ ਸਾਬਕਾ ਸਰਪੰਚ, ਪੰਜਾਬੀ ਗਾਇਕ ਮਨਮੀਤ ਮੇਵੀ, ਕੁਲਵੀਰ ਬਾਵਾ, ਤੇਜਵਿੰਦਰ ਦੁਸਾਂਝ, ਸਾਹਿਬਜੀਤ ਸਾਬੀ, ਡਾ: ਨਰੇਸ਼ ਬਿੱਟੂ, ਹਰਵਿੰਦਰ ਸਿੰਘ, ਨਰਿੰਦਰ ਸੈਣੀ, ਉਂਕਾਰ ਜਗਦੇਵ, ਸ਼ਿਵ ਕੁਮਾਰ, ਸੁਰਜੀਤ ਕੁਮਾਰ,  ਮਨਦੀਪ ਸ਼ਰਮਾ, ਕੁਲਤਾਰ ਬਸਰਾ ਆਦਿ ਸ਼ਾਮਲ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन