ਅੱਜ ਮਾਨਜੋਗ ਸ.ਸਤਿੰਦਰ ਸਿੰਘ ਐਸ. ਐਸ. ਪੀ ਸਾਹਿਬ ਜਿਲ੍ਹਾ ਕਪੂਰਥਲਾ ਨੇ ਥਾਣਾ ਸਿਟੀ ਫਗਵਾੜਾ ਆ ਕੇ ਕੋਰੋਨਾ ਮਹਾਮਾਰੀ ਦੀ ਜੰਗ ਤੋਂ ਜਿੱਤ ਹਾਸਲ ਕਰ ਕੇ ਆਏ ਥਾਣਾ ਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਉਂਕਾਰ ਸਿੰਘ ਬਰਾੜ ਅਤੇ ਉਨ੍ਹਾਂ ਦੇ ਸਾਥੀ ਕਰਮਚਾਰੀ ਦੀ ਕੀਤੀ ਹੋੰਸਲਾ ਅਫਜਾਈ

ਫਗਵਾੜਾ : (ਧਰੁਵ ਕਲੂਚਾ) ਅੱਜ ਮਾਨਜੋਗ ਸ.ਸਤਿੰਦਰ ਸਿੰਘ ਐਸ. ਐਸ. ਪੀ ਸਾਹਿਬ ਜਿਲ੍ਹਾ ਕਪੂਰਥਲਾ ਨੇ ਥਾਣਾ ਸਿਟੀ ਫਗਵਾੜਾ ਆ ਕੇ ਕੋਰੋਨਾ ਮਹਾਮਾਰੀ ਦੀ ਜੰਗ ਤੋਂ ਜਿੱਤ ਹਾਸਲ ਕਰ ਕੇ ਆਏ ਥਾਣਾ ਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਉਂਕਾਰ ਸਿੰਘ ਬਰਾੜ ਅਤੇ ਉਨ੍ਹਾਂ ਦੇ ਸਾਥੀ ਕਰਮਚਾਰੀ SI ਭਾਰਤ ਭੂਸ਼ਣ, SI ਬਲਜਿੰਦਰ ਸਿੰਘ, ASI ਨਛੱਤਰ ਰਾਮ, HC ਗੁਰਦੇਵ ਸਿੰਘ ਗੰਨਮੈਨ, ਛੋਟਾ ਮੁਨਸ਼ੀ ਸੁਖਜੀਤ ਸਿੰਘ, CT ਸ਼ਿਵ ਕੁਮਾਰ , PHG ਸੰਜੀਵ ਕੁਮਾਰ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਥਾਣੇ ਵਿੱਚ SP ਸਾਹਿਬ ਫਗਵਾੜਾ ਸ. ਮਨਵਿੰਦਰ ਸਿੰਘ, DSP ਸਾਹਿਬ ਫਗਵਾੜਾ ਸ. ਪਰਮਜੀਤ ਸਿੰਘ, SHO ਰਾਵਲਪਿੰਡੀ ਫਗਵਾੜਾ ਸ. ਕਰਨੈਲ ਸਿੰਘ, SHO ਸਦਰ ਫਗਵਾੜਾ ਸ. ਅਮਰਜੀਤ ਸਿੰਘ, SHO ਸਤਨਾਮਪੁਰਾ ਫਗਵਾੜਾ ਸ੍ਰੀਮਤੀ ਊਸ਼ਾ ਰਾਣੀ , I/C PCR ਫਗਵਾੜਾ ਸ. ਮਲਕੀਤ ਸਿੰਘ ਅਤੇ I/C TFC  ਫਗਵਾੜਾ ਸ. ਰਣਜੀਤ ਸਿੰਘ ਸਪੈਸ਼ਲ ਤੌਰ 'ਤੇ ਮੌਜੂਦ ਸਨ। SSP ਸਾਹਿਬ ਜੀ ਨੇ ਕਰਮਚਾਰੀਆਂ ਨੂੰ ਪਿਛਲੇ ਸਮੇਂ ਦੌਰਾਨ ਕੋਵਿਡ -19 ਦੀ ਭਿਆਨਕ ਬਿਮਾਰੀ ਦੀ ਰੋਕਥਾਮ ਲਈ ਪੁਲਿਸ ਵਲੋਂ ਕੀਤੇ ਗਏ ਉਪਰਾਲਿਆਂ ਸਬੰਧੀ ਸ਼ਲਾਘਾ ਕੀਤੀ ਅਤੇ ਇਸੇ ਤਰ੍ਹਾਂ ਅੱਗੇ ਤੋਂ ਡਿਊਟੀ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮਾਨਯੋਗ SSP ਸਾਹਿਬ ਵਲੋਂ ਫਗਵਾੜਾ ਸ਼ਹਿਰ ਦੇ ਵਾਸੀਆਂ ਵਲੋਂ ਕੋਵਿਡ -19 ਦੇ ਸਮੇਂ ਵਿਚ ਪੁਲਿਸ ਦਾ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन