ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤੇ ਵਿਕਾਸ ਲਈ ਗ੍ਰਾਂਟ ਦੇ ਚੈਕ

ਫਗਵਾੜਾ 17 ਅਗਸਤ (ਧਰੁਵ ਕਲੂਚਾ) ਫਗਵਾੜਾ ਹਲਕੇ ਦੇ ਪਿੰਡਾਂ ਦੇ ਵਿਕਾਸ ਸਬੰਧੀ ਇਕ ਮੀਟਿੰਗ ਅੱਜ ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਪੰਚਾਂ ਤੇ ਸਰਪੰਚਾਂ ਨੇ ਵੀ ਹਿੱਸਾ ਲਿਆ। ਮੀਟਿੰਗ ਦੌਰਾਨ ਪਿੰਡ ਅਕਾਲਗੜ•, ਬਬੇਲੀ, ਅਮਰੀਕ ਨਗਰੀ, ਮੀਰਾਂਪੁਰ, ਡੁਮੇਲੀ, ਭਬਿਆਣਾ, ਸਾਹਨੀ, ਪਾਂਛਟ, ਚੱਕ ਪ੍ਰੇਮਾ, ਪ੍ਰੇਮਪੁਰ, ਲੱਖਪੁਰ, ਨਸੀਰਾਬਾਦ ਅਤੇ ਰਣਧੀਰਗੜ• ਦੀਆਂ ਪੰਚਾਇਤਾਂ ਨੂੰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਵਿਕਾਸ ਸਬੰਧੀ ਭੇਜੇ ਪ੍ਰਵਾਨਗੀ ਪੱਤਰ ਅਤੇ ਲੋੜੀਂਦੀ ਗ੍ਰਾਂਟ ਦੇ ਚੈਕ ਭੇਂਟ ਕੀਤੇ ਗਏ। ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਦੂਸਰੇ ਦੌਰ ਵਿਚ ਹੋਰ ਪਿੰਡਾਂ ਦੇ ਵਿਕਾਸ ਲਈ ਗ੍ਰਾਂਟ ਦਿੱਤੀ ਜਾਵੇਗੀ। ਉਹਨਾਂ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਹਰ ਪਿੰਡ ਦਾ ਲੋੜੀਂਦਾ ਵਿਕਾਸ ਕਰਵਾਇਆ ਜਾਵੇਗਾ। ਵਿਕਾਸ ਪੱਖੋਂ ਕਿਸੇ ਪਿੰਡ ਨਾਲ ਕੋਈ ਵਿਤਕਰਾ ਨਹੀਂ ਹੋਣ ਦੇਣਗੇ। ਲੋਕਾਂ ਨਾਲ ਵਿਕਾਸ ਸਬੰਧੀ ਜੋ ਵਾਅਦੇ ਕੀਤੇ ਹਨ ਉਹਨਾਂ ਨੂੰ ਸਮਾਂ ਰਹਿੰਦੇ ਪੂਰਾ ਕੀਤਾ ਜਾਵੇਗਾ। ਉਹਨਾਂ ਸਮੂਹ ਹਾਜਰ ਸਰਪੰਚਾਂ ਨੂੰ ਵੀ ਕਿਹਾ ਕਿ ਪਿੰਡਾਂ ਦੇ ਵਿਕਾਸ ਨੂੰ ਪਾਰਦਰਸ਼ਿਤਾ ਦੇ ਨਾਲ ਬਿਨਾਂ ਕਿਸੇ ਪੱਖਪਾਤ ਤੋਂ ਪੂਰਾ ਕਰਵਾਇਆ ਜਾਵੇ। ਇਸ ਮੌਕੇ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਵਾਈਸ ਚੇਅਰਮੈਨ ਰੇਸ਼ਮ ਕੌਰ, ਜਗਜੀਵਨ ਲਾਲ ਖਲਵਾੜਾ, ਸੁਖਵਿੰਦਰ ਸਿੰਘ ਰਾਣੀਪੁਰ, ਜਿਲ•ਾ ਪਰਿਸ਼ਦ ਮੈਂਬਰ ਮੀਨਾ ਰਾਣਈ ਭਬਿਆਣਾ, ਬਲਾਕ ਸੰਮਤੀ ਮੈਂਬਰ ਅਰਵਿੰਦਰ ਕੌਰ, ਦੀਪ ਨਰੂੜ, ਪਵਨ ਸੋਨੂੰ ਤੋਂ ਇਲਾਵਾ ਵਿੱਕੀ ਰਾਣੀਪੁਰ ਅਤੇ ਗਭਰੂ ਖੁਰਮਪੁਰ ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन