ਲਾਇਨਜ਼ ਕਲੱਬ ਫਗਵਾੜਾ ਸਰਵਿਸ ਵੱਲੋਂ ਰਾਸ਼ਨ ਵੰਡਿਆ ਗਿਆ -ਇਸ ਤਰਾਂ ਬੱਚਿਆ ਦੇ ਜਨਮ ਦਿਨ ਤੇ ਸਮਾਜ ਸੇਵਾ ਦੇ ਕੰਮ ਸਲਾਹੁਣਯੋਗ ਕਦਮ-ਬਲਜਿੰਦਰ ਮੱਲੀ

ਫਗਵਾੜਾ 18 ਅਗਸਤ (ਧਰੁਵ ਕਲੂਚਾ) ਲਾਇਨ ਡਿਸਟਿ੍ਰਕਟ 321-ਡੀ ਵਿਚ ਇਲੈਵਨ ਸਟਾਰ ਗੋਲਡ ਕਲੱਬ ਦੇ ਤੋਰ ਤੇ ਅਲੱਗ ਪਛਾਣ ਬਣਾ ਚੁੱਕੀ ਲਾਇਨਜ਼ ਕਲੱਬ ਫਗਵਾੜਾ ਸਰਵਿਸ ਵੱਲੋਂ  ਲਗਾਤਾਰ ਸਮਾਜ ਸੇਵੀ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਲਿਆ ਜਾ ਰਿਹਾ ਹੈ। ਕਲੱਬ ਨੇ ਪੁਰਾਣੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਲਾਇਨ ਪੀਆਰੳ ਅਤੇ ਪੀਡੀ ਲਾਇਨ ਰਣਜੀਤ ਮਲਹਣ ਦੇ ਬੇਟੇ ਵਿਵੇਕ ਮਲਹਣ ਦੇ ਸ਼ੁੱਭ ਜਨਮ ਦਿਨ ਤੇ ਲੋੜ ਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸਿਟੀ ਥਾਣਾ ਦੇ ਐਡੀਸ਼ਨਲ ਐਸਐਚੳ ਬਲਜਿੰਦਰ ਸਿੰਘ ਮੱਲੀ ਨੇ ਆਪਣੇ ਕਰ ਕਮਲਾ ਨਾਲ ਰਾਸ਼ਨ ਦੀ ਵੰਡ ਕੀਤੀ। ਉਨਾਂ ਵਿਵੇਕ ਮਲਹਣ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਲੰਬੀ ਉਮਰ ਲਈ ਪ੍ਰਾਰਥਨਾ ਕੀਤੀ। ਸ.ਮੱਲੀ ਨੇ ਕਿਹਾ ਕਿ ਇਸ ਤਰਾਂ ਜਨਮ ਦਿਨ ਦੇ ਮੌਕੇ ਤੇ ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਰਾਹੀ ਸਮਾਜ ਸੇਵਾ ਕਰਨੀ ਇੱਕ ਚੰਗੀ ਰਿਵਾਇਤ ਹੈ, ਜਿਸ ਦੇ ਲਈ ਉਹ ਕਲੱਬ ਮੈਂਬਰਾਂ ਨੂੰ ਵਧਾਈ ਦਿੰਦੇ ਹਨ। ਇਸ ਨਾਲ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਹੁੰਦੀ ਹੈ ਅਤੇ ਉਹ ਅਸ਼ੀਰਵਾਦ ਵੀ ਦਿੰਦੇ ਹਨ। ਪੀਆਰਓ ਲਾਇਨ ਰਣਜੀਤ ਮਲਹਣ ਨੇ ਕਿਹਾ ਕਿ ਉਹ ਹਰੇਕ ਮੈਂਬਰ ਨੂੰ ਇਸ ਤਰਾਂ ਹੀ ਆਪਣੇ ਬੱਚੇ ਅਤੇ ਹੋਰਨਾਂ ਦਾ ਜਨਮ ਦਿਨ ਇਸੇ ਢੰਗ ਨਾਲ ਮਨਾਉਣ ਦੀ ਪ੍ਰੇਰਨਾ ਦਿੰਦੇ ਹਨ। ਉਨਾਂ ਦੱਸਿਆ ਕਿ ਕਲੱਬ ਦੇ ਕੁੱਝ ਮੈਂਬਰ ਆਪਣੇ ਬਜ਼ੁਰਗਾ ਦੀ ਯਾਦ ਵਿਚ ਭੁੱਖਿਆ ਅਤੇ ਜ਼ਰੂਰਤਮੰਦਾਂ ਲਈ ਹਰ ਸਾਲ ਲੰਗਰ ਲਾਉਂਦੇ ਹਨ। ਇਸ ਮੌਕੇ ਜ਼ੋਨ ਚੇਅਰਮੈਨ ਲਾਇਨ ਸੰਦੀਪ ਗਿੱਲ,ਲਾਇਨ ਸੁਨੀਲ ਬੇਦੀ,ਲਾਇਨ ,ਸੀਤਲ ਦਾਸ, ਲਾਇਨ ਦਰਸ਼ਨ ਲਾਲ ਪਾਹਵਾ,ਵਿਵੇਕ ਮਲਹਣ ਅਤੇ ਥਾਣਾ ਸਿਟੀ ਦੇ ਏਐਸਆਈ ਨਛੱਤਰ ਸਿੰਘ ਆਦਿ ਮੌਜੂਦ ਸਨ। ਸਾਰੇ ਮੈਂਬਰਾਂ ਨੇ ਵਿਵੇਕ ਮਲਹਣ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਸ ਦੀ ਲੰਬੀ ਉਮਰ ਦੀ ਕਾਮਨਾ ਕੀਤੀ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन