ਏਲਾਇਨਸ ਕਲੱਬ ਫਗਵਾੜਾ ਸਰਵਿਸ ਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ -ਬੇਦੀ ਪਰਿਵਾਰ ਪਹਿਲਾਂ ਵੀ ਸਮਾਜ ਭਲਾਈ ਦੇ ਕੰਮਾਂ ਵਿਚ ਮੋਰੀ ਰਿਹਾ-ਰਣਜੀਤ ਮਲਹਣ

ਫਗਵਾੜਾ 20 ਅਗਸਤ (ਧਰੁਵ ਕਲੂਚਾ) ਏਲਾਇਨਸ ਕਲੱਬ ਫਗਵਾੜਾ ਸਰਵਿਸ ਵੱਲੋਂ ਅੱਜ ਸਮਾਜ ਸੇਵੀ ਕੰਮਾਂ ਨੂੰ ਅਗਾਂਹ ਤੋਰਦੇ ਹੋਏ ਪ੍ਰਧਾਨ ਏਨੀ ਵਿਪਨ ਹਾਂਡਾ ਦੀ ਅਗਵਾਈ ਵਿਚ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਲਈ ਰਾਸ਼ਨ ਵੰਡ ਸਮਾਰੋਹ ਕੀਤਾ ਗਿਆ। ਜਿਸ ਵਿਚ ਏਲੀ ਸੁਨੀਲ ਬੇਦੀ ਅਤੇ ਏੇਲੀ ਡਿੰਪਲ ਬੇਦੀ ਨੇ ਆਪਣੇ ਸਵਰਗਵਾਸੀ ਪਿਤਾ ਰਾਜ ਕੁਮਾਰ ਬੇਦੀ ਦੀ ਯਾਦ ਵਿਚ ਉਨ੍ਹਾਂ ਦੀ ਬਰਸੀ ਮੌਕੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਪੀਆਰਉ ਏਲੀ ਰਣਜੀਤ ਮਲਹਣ ਨੇ ਕਿਹਾ ਕਿ ਬਜ਼ੁਰਗਾ ਦੀ ਯਾਦ ਵਿਚ ਅਜਿਹੇ ਸਮਾਜ ਸੇਵੀ ਉਪਰਾਲੇ ਸਹੀ ਅਰਥਾਂ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਬੇਦੀ ਪਰਿਵਾਰ ਪਹਿਲਾਂ ਵੀ ਸਮਾਜ ਭਲਾਈ ਦੇ ਕੰਮਾਂ ਵਿਚ ਮੋਰੀ ਰਿਹਾ ਹੈ। ਸਾਰੇ ਮੈਂਬਰਾਂ ਨੇ ਸਵ. ਰਾਜ ਕੁਮਾਰ ਬੇਦੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ  ਏਲੀ ਅਜੈ ਭਗਤ- ਸਕੱਤਰ,ਏਨੀ ਸੁਨੀਲ ਬੇਦੀ -ਕੈਸ਼ੀਅਰ, ਰਿਜਨ ਚੇਅਰਮੈਨ ਏਨੀ ਸੁਰਿੰਦਰ ਮਿੱਤਲ,ਏਨੀ ਲਲਿਤ ਧਵਨ,ਏਨੀ ਸੰਦੀਪ ਗਿੱਲ ਅਤੇ ਏਨੀ ਅਮ੍ਰਿਤਪਾਲ ਸਿੰਘ ਸੈਹੰਬੀ ਆਦਿ ਮੌਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन