ਅਕਾਲੀ ਦਲ ਬਾਦਲ ਦਾ ਸਿਰਸਾ ਸਾਧ ਨਾਲ ਸੰਬੰਧ ਹੋਇਆ ਜੱਗ ਜਾਹਰ-ਜੱਥੇਦਾਰ ਰਜਿੰਦਰ ਸਿੰਘ ਫੌਜੀ

ਫਗਵਾੜਾ, 23 ਅਗਸਤ (ਕੇ.ਐਸ.ਨੂਰ) ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆ ਕਰਵਾਉਣ ਵਾਲੇ ਬਾਦਲਾਂ ਦੇ ਟੋਲੇ ਦਾ ਸਿਰਸਾ ਸਾਧ ਗੁਰਮੀਤ ਰਾਮ ਰਹੀਮ ਦੇ ਨਾਲ ਰਿਸ਼ਤਾ ਜੱਗ ਜ਼ਾਹਰ ਹੋ ਚੁੱਕਿਆ ਹੈ ਜਿਸ ਨੂੰ ਭਾਵੇਂ ਹੀ ਬਾਦਲ ਟੋਲਾ ਮੰਨਣ ਲਈ ਤਿਆਰ ਨਹੀ ਹੈ ਜਿਸ ਦੀ ਤਾਜ਼ਾ ਮਿਸਾਲ ਮਹਿਲਾ ਅਕਾਲੀ ਦਲ ਬਾਦਲ ਪੰਜਾਬ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਸਾਬਕਾ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਦੀ ਨੂੰਹ ਸੁਨੀਤਾ ਚੌਧਰੀ ਨੂੰ  ਜਿਲ੍ਹਾ ਨਵਾਂਸ਼ਹਿਰ ਤੋਂ ਜਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜੋ ਸਿਰਸਾ ਸਾਧ ਦੇ ਹਰ ਪ੍ਰੋਗਰਾਮ ਦਾ ਹਿੱਸਾ ਬਣਦੀ ਰਹੀ ਹੈ ਅਤੇ ਜਿਸਦੀਆਂ ਖਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਜਿਲ੍ਹਾ ਨਵਾਂਸ਼ਹਿਰ ਤੇ ਕਪੂਰਥਲਾ ਦੇ ਇੰਚਾਰਜ ਜੱਥੇਦਾਰ ਰਜਿੰਦਰ ਸਿੰਘ ਫੌਜੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕੀਤਾ। ਜੱਥੇਦਾਰ ਫੌਜੀ ਨੇ ਅੱਗੇ ਕਿਹਾ ਕਿ ਸਿੱਖ ਕੌਮ ਨੂੰ ਗੁੰਮਰਾਹ ਕਰਕੇ ਪੰਥ ਦੇ ਨਾਂ ਤੇ ਵੋਟਾਂ ਹੜੱਪਣ ਵਾਲੇ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਬਿਕਰਮ ਮਜੀਠੀਆ, ਨੰਨੀ ਛਾਂ ਹਰਸਿਮਰਤ ਬਾਦਲ ਅਤੇ ਸਿੱਖੀ ਬਾਣਾ ਪਹਿਨ ਕੇ ਸਿਰਸਾ ਸਾਧ ਦੇ ਚੇਲੇ ਅਤੇ ਚੇਲੀਆ ਨੂੰ ਜਿਲ੍ਹਾ ਇੰਚਾਰਜ ਨਿਯੁਕਤ ਕਰਨ ਵਾਲੀ ਬੀਬੀ ਜਗੀਰ ਕੌਰ ਜਵਾਬ ਦੇਵੇ ਕਿ ਇਸ ਸੁਨੀਤਾ ਚੌਧਰੀ ਕਿੱਥੋ ਦੀ ਸਿੱਖ ਹੈ ਅਤੇ ਇਸਦਾ ਸਿੱਖ ਕੌਮ ਅਤੇ ਪੰਥ ਨਾਲ ਕੀ ਰਿਸ਼ਤਾ ਹੈ। ਜੱਥੇਦਾਰ ਰਜਿੰਦਰ ਸਿੰਘ ਫੌਜੀ ਨੇ ਅੱਗੇ ਕਿਹਾ ਕਿ ਬਾਦਲ ਟੋਲੇ ਨੇ ਆਪਣੇ ਸ਼ਾਸਨ ਕਾਲ ਦੌਰਾਨ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੇ ਲਾਇਆ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਕਰਵਾਈਆ, ਸਿੱਖਾਂ ਦੇ ਬੱਚਿਆਂ ਨੂੰ ਜੇਲ੍ਹਾ ਵਿੱਚ ਨਾਜਾਇਜ਼ ਤੌਰ ਤੇ ਬੰਦ ਕਰਵਾਇਆ, ਸਿੱਖ ਕੌਮ ਅਤੇ ਸਿੱਖ ਪੰਥ ਨਾਲ ਬਹੁਤ ਵੱਡਾ ਧੋਖਾ ਕੀਤਾ ਜੋ ਬਰਦਾਸ਼ਤ ਤੋਂ ਬਾਹਰ ਹੈ ਹੁਣ ਸਿਰਸਾ ਸਾਧ ਦੀ ਚੇਲੀ ਨੂੰ ਇਨ੍ਹਾ ਗੁਰੂ ਗ੍ਰੰਥ ਅਤੇ ਪੰਥ ਦੇ ਦੋਖੀਆ ਵਲੋਂ ਜਿਲ੍ਹਾ ਨਵਾਂਸ਼ਹਿਰ ਦੀ ਇੰਚਾਰਜ ਲਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਬਾਦਲ ਟੋਲੇ ਦਾ ਸਿਰਸਾ ਸਾਧ ਨਾਲ ਗੂੜ੍ਹਾ ਸੰਬੰਧ ਹੈ ਜੋ ਜੱਗ ਜ਼ਾਹਰ ਹੋ ਚੁੱਕਿਆ ਹੈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन