ਸਰਬ ਨੌਜਵਾਨ ਸਭਾ ਨੇ ਲੋਕਪਾਲ ਪੰਜਾਬ ਇਲੈਕਟ੍ਰੀਸਿਟੀ ਦੇ ਤਕਨੀਕੀ ਸਲਾਹਕਾਰ ਬਨਣ 'ਤੇ ਕੀਤਾ ਇੰਜੀਨੀਅਰ ਸੰਜੀਵ ਕੁਮਾਰ ਦਾ ਸਨਮਾਨ * ਲੋਕਾਂ ਦੀ ਹਰ ਮੁਸ਼ਕਲ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਦਿੱਤਾ ਭਰੋਸਾ * 'ਜਿੰਨੇ ਲਾਓ ਓਨੇ ਬਚਾਓ' ਮੁਹਿੰਮ ਤਹਿਤ ਲਾਏ ਬੂਟੇ

ਫਗਵਾੜਾ 8 ਅਗਸਤ (ਧਰੁਵ ਕਲੂਚਾ) ਪੀ.ਐਸ.ਪੀ.ਸੀ.ਐਲ. ਨਾਰਥ ਜੋਨ ਦੇ ਚੀਫ ਇੰਜੀਨੀਅਰ ਵਜੋਂ ਰਿਟਾਇਰਡ ਹੋਏ ਅਤੇ ਫਗਵਾੜਾ ਦੇ ਵਸਨੀਕ ਸ੍ਰੀ ਸੰਜੀਵ ਕੁਮਾਰ ਨੂੰ ਲੋਕਪਾਲ ਪੰਜਾਬ ਇਲੈਕਟ੍ਰੀਸਿਟੀ ਟੈਕਨੀਕਲ ਐਡਵਾਈਜ਼ਰ ਨਿਯੁੱਕਤ ਕੀਤੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਰਬ ਨੌਜਵਾਨ ਸਭਾ (ਰਜਿ:) ਵਲੋਂ ਸਨਮਾਨਤ ਕੀਤਾ ਗਿਆ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਫਗਵਾੜਾ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਇੰਜੀਨੀਅਰ ਸੰਜੀਵ ਕੁਮਾਰ ਨੂੰ ਪੰਜਾਬ ਸਰਕਾਰ ਵਲੋਂ ਇੰਨੇ ਸਨਮਾਨਜਨਕ ਅਹੁਦੇ ਨਾਲ ਨਵਾਜਿਆ ਗਿਆ ਹੈ। ਸਥਾਨਕ ਪਰਮ ਨਗਰ ਵਿਖੇ ਆਯੋਜਿਤ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਜਲੰਧਰ 'ਚ ਤਾਇਨਾਤ ਐਡੀਸ਼ਨਲ ਐਸ.ਈ. ਪਵਨ ਬੀਸਲਾ ਅਤੇ ਹਰਦੀਪ ਕੁਮਾਰ ਐਕਸੀਅਨ ਗੁਰਾਇਆ ਨੇ ਕਿਹਾ ਕਿ ਇੰਜੀਨੀਅਰ ਸੰਜੀਵ ਕੁਮਾਰ ਲੋਕਾਂ ਨੂੰ ਸਮਰਪਿਤ ਅਧਿਕਾਰੀ ਰਹੇ ਹਨ ਅਤੇ ਉਹਨਾਂ ਦੀ ਸਲਾਹਕਾਰ ਵਜੋਂ ਨਿਯੁਕਤੀ ਨਾਲ ਬਿਜਲੀ ਖਪਤਕਾਰਾਂ ਨੂੰ ਬਹੁਤ ਲਾਭ ਹੋਵੇਗਾ। ਇੰਜੀਨੀਅਰ ਸੰਜੀਵ ਕੁਮਾਰ ਨੇ ਸਭਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਲੋਕਾਂ ਦੀਆਂ ਆਸਾਂ, ਉਮੀਦਾਂ 'ਤੇ ਖਰੇ ਉਤਰ ਦੀ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਬਿਜਲੀ ਖੇਤਰ 'ਚ ਕਿਸੇ ਨਾਲ ਵੀ ਹੋਈ ਕਿਸੇ ਬੇਇਨਸਾਫੀ ਨੂੰ ਦੂਰ ਕਰਨ ਲਈ ਯਤਨ ਕਰਨਾ ਹੀ ਉਹਨਾਂ ਦਾ ਮਕਸਦ ਰਹੇਗਾ। ਇਸ ਦੌਰਾਨ ਭਾਜਪਾ ਪੰਜਾਬ ਦੇ ਸਪੋਕਸ ਪਰਸਨ ਅਵਤਾਰ ਸਿੰਘ ਮੰਡ  ਨੇ ਇੰਜੀਨੀਅਰ ਸੰਜੀਵ ਕੁਮਾਰ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਪਾਵਰ ਸਪਲਾਈ ਕਾਰਪਰੇਸ਼ਨ 'ਚ ਲੰਮਾ ਸਮਾਂ ਨੌਕਰੀ ਕਰਦਿਆਂ ਉਹਨਾ ਨੇ ਐਕਸੀਅਨ, ਸੁਪਰਡੈਂਟ ਇੰਜੀਨੀਅਰ, ਚੀਫ਼ ਇੰਜੀਨੀਅਰ ਵਜੋਂ ਪੰਜਾਬ ਭਰ 'ਚ ਸ਼ਲਾਘਾ ਯੋਗ ਸੇਵਾਵਾਂ ਨਿਭਾਈਆਂ। ਉਹਨਾਂ ਜਿਥੇ ਬਿਜਲੀ ਬੋਰਡ ਦੇ ਹਿੱਤਾਂ ਦੀ ਰਾਖੀ ਕੀਤੀ ਉੱਥੇ ਹੀ ਲੋਕਾਂ ਨੂੰ ਵੀ ਚੰਗੇਰੀਆਂ ਸੁਵਿਧਾਵਾਂ ਦੇਣ ਲਈ ਉਪਰਾਲੇ ਕੀਤੇ। ਇਸ ਤੋਂ ਇਲਾਵਾ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਇੰਜੀਨੀਅਰ ਸੰਜੀਵ ਕੁਮਾਰ ਨੇ ਦਿਨ ਰਾਤ ਇੱਕ ਕਰਕੇ ਆਪਣਾ ਸਮੁੱਚਾ ਜੀਵਨ ਲੋਕਾਂ ਨੂੰ ਸਮਰਪਿਤ ਕਰੀ ਰੱਖਿਆ। ਸਾਬਕਾ ਐਮ.ਸੀ. ਹੁਸਨ ਲਾਲ ਨੇ ਵੀ ਇੰਜੀਨੀਅਰ ਸੰਜੀਵ ਕੁਮਾਰ ਦੀ ਸ਼ਖਸੀਅਤ ਬਾਰੇ ਚਾਨਣਾ ਪਾਇਆ। ਸਮਾਗਮ ਦੇ ਅੰਤ ਵਿਚ ਪਤਵੰਤਿਆਂ ਵਲੋਂ ਸਭਾ ਦੀ ਵਾਤਾਵਰਣ ਨੂੰ ਸਮਰਪਿਤ ਮੁਹਿਮ 'ਜਿੰਨੇ ਲਾਓ ਓਨੇ ਬਚਾਓ' ਤਹਿਤ ਬੂਟੇ ਵੀ ਲਗਾਏ ਗਏ। ਇਸ ਮੌਕੇ ਲੈਕਚਰਾਰ ਹਰਜਿੰਦਰ ਗੋਗਨਾ, ਕੁਲਬੀਰ ਬਾਬਾ, ਉਂਕਾਰ ਜਗਦੇਵ, ਹਰਵਿੰਦਰ ਸਿੰਘ, ਨਰਿੰਦਰ ਸੈਣੀ, ਜਰਨੈਲ ਰਾਮ ਰਿਟਾਇਡ ਈਟੀਓ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन