ਵਾਰਡ ਨੰਬਰ 15 ਵਿਚ ਕੋਰੋਨਾ ਵਾਇਰਸ ਤੇ ਡੇਂਗੂ ਦੇ ਰੋਕਥਾਮ ਲਈ ਦਵਾਈਆਂ ਦਾ ਸਪਰੇਅ ਕੀਤਾ ਗਿਆ -ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸ਼ਹਿਰ ਵਾਸੀਆਂ ਦੀ ਸਿਹਤ ਪ੍ਰਤੀ ਚਿੰਤਿਤ-ਗੁਰਜੀਤ ਪਾਲ ਵਾਲੀਆ


ਫਗਵਾੜਾ 24 ਸਤੰਬਰ (ਧਰੁਵ ਕਲੂਚਾ) ਅੱਜ ਵਾਰਡ ਨੰਬਰ 15 ਵਿਖੇ  ਸਰਦਾਰ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਏਐਸ) ਵਿਧਾਇਕ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਦੀ ਅਗਵਾਈ ਵਿਚ ਕਰੋਨਾ ਵਾਇਰਸ ਅਤੇ ਡੇਂਗੂ  ਦੀ ਰੋਕਥਾਮ ਲਈ  ਦਵਾਈਆਂ ਦਾ ਸਪਰੇਅ ਕਰਵਾਇਆ ਗਿਆ। ਸ਼੍ਰੀ ਵਾਲੀਆ ਨੇ ਦੱਸਿਆ ਕਿ ਸ.ਧਾਲੀਵਾਲ ਸ਼ਹਿਰਵਾਸੀਆਂ ਦੀ ਸਿਹਤ ਪ੍ਰਤੀ ਖਾਸੇ ਚਿੰਤਿਤ ਰਹਿੰਦੇ ਹਨ। ਉਹ ਖੁੱਦ ਕੋਰੋਨਾ ਪੀੜੀਤ ਹੋਣ ਦੇ ਬਾਵਜੂਦ ਵੀ ਸ਼ਹਿਰਵਾਸੀਆਂ ਦੇ ਸਿਹਤ ਸੰਬੰਧੀ ਪ੍ਰਬੰਧਾ ਦੀ ਨਿਗਰਾਨੀ ਵੱਲ ਉਚੇਚਾ ਧਿਆਨ ਦਿੰਦੇ ਰਹੇ। ਵਾਲੀਆ ਨੇ ਦੱਸਿਆ ਕਿ ਵਾਰਡ ਵਾਸੀਆਂ ਦੇ ਚੰਗੀ ਸਿਹਤ ਲਈ ਪਹਿਲਾ ਵੀ ਚਾਰ ਵਾਰ ਦਵਾਇਆ ਦਾ ਸਪਰੇਅ ਕਰਵਾਇਆ ਗਿਆ ਹੈ ਤਾਂਕਿ ਵਾਰਡ ਵਾਸੀ ਤੰਦਰੁਸਤ ਰਹਿ ਸਕਣ। ਉਨਾਂ ਦੱਸਿਆ ਕਿ ਅੱਜ ਵਾਰਡ ਅਧੀਨ ਪੈਂਦੇ ਮੁਹੱਲਾ ਆਹਲੂਵਾਲੀਆ ,ਜੱਟਾ ਮੁਹੱਲਾ, ਤਰਖਾਣਾ ਵਾਲੀ ਗਲੀ, ਬੇਦੀਆ ਮੁਹੱਲਾ, ਸੁਨਿਆਰੇ ਵਾਲੀ ਗੱਲੀਂ,ਛੱਤੀ ਗਲੀ, ਤੰਬਾਕੂ ਕੂੱਟਾਂ ਮੁਹੱਲਾ, ਖੇੜਾ ਮਸਜਿਦ,ਲੰਬੀ ਗਲੀ, ਨਾਈਆਂ ਵਾਲੀ ਗੱਲੀਂ ਵਿਚ ਸਪਰੇਅ ਕਰਵਾਇਆ ਗਿਆ  ਵਾਲੀਆਂ ਨੇ ਦੱਸਿਆ ਕਿ ਧਾਲੀਵਾਲ ਸਾਹਿਬ ਦਾ ਇਕ ਨਿਰਦੇਸ਼ ਹੈ ਕਿ ਇਹ ਵਾਰਡ ਤੁਹਾਡਾ ਪਰਿਵਾਰ ਹੈ ਇਨਾਂ ਕਿਸੇ ਤਰਾਂ ਦੀ ਮੁਸ਼ਕਿਲ ਪੇਸ਼ ਨਹੀ ਆਉਣੀ ਚਾਹੀਦੀ।  ਇਨਾਂ ਨਿਰਦੇਸ਼ਾ ਤਹਿਤ ਹੀ ਉਹ ਪੂਰੀ ਜਿਮੇਵਾਰੀ ਨਾਲ ਆਪਣੇ ਵਾਰਡ ਦੀ ਸੇਵਾ ਲਈ ਹਾਜਿਰ ਹਨ,ਕੋਈ ਵੀ ਮੁਸ਼ਕਿਲ ਦੇ ਸਮੇਂ ਉਨਾਂ ਨੂੰ ਮਿਲ ਸਕਦਾ ਹੈ। ਇਸ ਮੌਕੇ ਇਸ ਮੋਕੇ ਰਾਮ ਲੁਭਾਇਆ ਮਹਿਰਾ,  ਬਬਲੂ ਚਟਵਾਲ, ਦੀਪਕ ਵਧਵਾ, ਭਾਈ ਜਤਿੰਦਰ ਸਿੰਘ, ਰੁਪੇਸ਼ ਕੁਮਾਰ,ਡਾ.ਲਾਲੀ,ਸੰਜੀਵ ਮਿੰਚੂ, ਲਵਲੀਨ ਕੁਮਾਰ, ਅਮਿਤ ਕੁਮਾਰ, ਰਾਹੁਲ ਵਾਲੀਆ, ਰਿੱਕੀ ਕੁਮਾਰ, ਪੰਕਜ ਸਚਦੇਵਾ,  ਨਵੀਨ ਕੁਮਾਰ, ਯਸ਼ ਪਾਲ ਅਰੋੜਾ,ਪਰਮਜੀਤ ਕੌਰ ਵਾਲੀਆ,  ਮਨਜੀਤ ਕੌਰ ਵਾਲੀਆ, ਸੁਰਜੀਤ ਕੌਰ, ਡਿੰਪੀ ਚਟਵਾਲ, ਮੋਨਿਕਾ ਕਾਲੀਆ, ਦਵਿੰਦਰ ਕੋਰ,ਕੁਲਵਿੰਦਰ ਕੌਰ,ਕਮਲੇਸ਼ ਰਾਣੀ,ਸੰਜੋਗਤਾ ਰਾਣੀ ਆਦਿ ਹਾਜ਼ਿਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन